Skip to content
Independent perspectives. Global stories.
BREAKING

ਮੰਗਲ ’ਤੇ ਪਹੁੰਚਣ ਵਾਲਾ ਪਹਿਲਾ ਏਸ਼ੀਆਈ ਦੇਸ਼ ਬਣਿਆ ਭਾਰਤ

Share this story

Page-1_14 ਬੰਗਲੌਰ, 24 ਸਤੰਬਰ (ਪੀ. ਟੀ.)- ਭਾਰਤ ਨੇ ਅੱਜ ਚੀਨ ਅਤੇ ਜਾਪਾਨ ਨੂੰ ਪਛਾੜਦੇ ਹੋਏ ਅੰਤਰਿਕਸ਼ ਦੀ ਦੁਨੀਆ ‘ਚ ਨਵਾਂ ਇਤਿਹਾਸ ਰੱਚ ਦਿੱਤਾ ਹੈ। ਭਾਰਤ ਦਾ ਅਤਿ ਮਹੱਤਵਪੂਰਨ ਅੰਤਰਿਕਸ਼ ਅਭਿਆਨ ਮੰਗਲਯਾਨ (ਮਾਰਸ ਆਰਬਿਟਰ ਮਿਸ਼ਨ) ਅੱਜ ਮੰਗਲ ਦੇ ਪੰਧ ‘ਚ ਸਫਲਤਾਪੂਰਵਕ ਸਥਾਪਿਤ ਕੀਤਾ ਜਾ ਚੁੱਕਾ ਹੈ। ਇਸ ਦੇ ਨਾਲ ਹੀ ਭਾਰਤ ਦੁਨੀਆ ਦਾ ਚੌਥਾ ਅਤੇ ਏਸ਼ੀਆ ਦਾ ਪਹਿਲਾ ਦੇਸ਼ ਬਣ ਗਿਆ ਹੈ, ਜਿਸ ਨੇ ਇਹ ਸਫਲਤਾ ਹਾਸਲ ਕੀਤੀ ਹੈ। ਭਾਰਤ ਪਹਿਲੀ ਕੋਸ਼ਿਸ਼ ‘ਚ ਅਜਿਹਾ ਇਤਿਹਾਸ ਰਚਣ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਹੈ। ਇਸ ਇਤਿਹਾਸਿਕ ਪਲ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੰਗਲੌਰ ਦੇ ਮਾਰਸ ਮਿਸ਼ਨ ਕਮਾਂਡ ਐਂਡ ਕੰਟਰੋਲ ਸੈਂਟਰ ‘ਚ ਮੌਜੂਦ ਰਹੇ। ਮੰਗਲਯਾਨ ਦੀ ਸਫਲਤਾ ‘ਤੇ ਮੋਦੀ ਨੇ ਵਿਗਿਆਨੀਆਂ ਨੂੰ ਵਧਾਈਆਂ ਦਿੱਤੀਆਂ।

WRITTEN BY