Skip to content
Independent perspectives. Global stories.
BREAKING

ਸੁਖਬੀਰ ਸਿੰਘ ਬਾਦਲ ਵੱਲੋਂ ਸੂਰਜੀ ਪੰਪਾਂ ਨਾਲ ਕਣਕ ਤੇ ਝੋਨੇ ਦੀ ਸਿੰਚਾਈ ਲਈ ਤੁਪਕਾ ਪ੍ਰਣਾਲੀ ਲਾਗੂ ਕਰਨ ਸਬੰਧੀ ਪ੍ਰਕ੍ਰਿਆ ਦੀ ਸ਼ੁਰੂਆਤ

Share this story

Page-1_27 ਮੁੰਬਈ, 24 ਸਤੰਬਰ (ਪੀ. ਟੀ.)- ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਰਾਜ ਦੇ ਵੱਖ-ਵੱਖ ਬਲਾਕਾਂ ਅੰਦਰ ਸੂਰਜੀ ਊਰਜਾ ਨਾਲ ਚੱਲਣ ਵਾਲੇ ਪਾਣੀ ਦੇ ਪੰਪਾਂ ਨਾਲ ਕਣਕ ਅਤੇ ਝੋਨੇ ਦੀ ਸਿੰਚਾਈ ਲਈ ਤੁਪਕਾ ਪ੍ਰਣਾਲੀ ਲਾਗੂ ਕਰਨ ਸਬੰਧੀ ਜੈਨ ਇਰੀਗੇਸ਼ਨ ਕੰਪਨੀ ਨਾਲ ਭਾਈਵਾਲੀ ਦੀ ਪ੍ਰਕ੍ਰਿਆ ਦੀ ਦੀ ਸ਼ੁਰੂਆਤ ਕੀਤੀ। ਇਸ ਪ੍ਰਕ੍ਰਿਆ ਤਹਿਤ ਜਿੱਥੇ ਜੈਨ ਇਰੀਗੇਸ਼ਨ ਵੱਲੋਂ ਕਿਸਾਨਾਂ ਨੂੰ ਤਕਨੀਕੀ ਸਾਜੋ-ਸਮਾਨ ਤੇ ਮਾਹਿਰ ਮੁਹੱਈਆ ਕਰਵਾਏ ਜਾਣਗੇ ਉਥੇ ਪੰਜਾਬ ਸਰਕਾਰ ਕਿਸਾਨਾਂ ਲਈ ਘੱਟੋ-ਘੱਟ ਆਮਦਨ ਨੂੰ ਯਕੀਨੀ ਬਣਾਏਗੀ। ਸ਼ੁਰੂਆਤ ’ਚ ਇਹ ਪ੍ਰੋਜੈਕਟ ਸੂਬੇ ਦੇ 5 ਬਲਾਕਾਂ ਅੰਦਰ 20-20 ਕਿੱਲੇ ਜ਼ਮੀਨ ’ਚ ਅਜਮਾਇਆ ਜਾਵੇਗਾ। ਜੈਨ ਇਰੀਗੇਸ਼ਨ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਅਨਿਲ ਜੈਨ

ਨਾਲ ਵਿਚਾਰ ਚਰਚਾ ਦੌਰਾਨ ਉਪ ਮੁੱਖ ਮੰਤਰੀ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਕਿਸਾਨ ਖੁਦ ਤੁਪਕਾ ਅਤੇ ਫੁਹਾਰਾ ਪ੍ਰਣਾਲੀ ਨੂੰ ਵਰਤ ਕੇ ਪਤਾ ਲਗਾਉਣ ਕਿ ਇਹ ਉਨ੍ਹਾਂ ਲਈ ਲਾਹੇਵੰਦ ਹੈ ਅਤੇ ਇਸ ਉਪਰੰਤ ਇਹ ਤਕਨੀਕੀ ਆਪਣੇ -ਆਪ ਹੋਰਨਾਂ ਕਿਸਾਨਾਂ ’ਚ ਵੀ ਹਰਮਨ ਪਿਆਰੀ ਹੋ ਜਾਵੇਗੀ। ਸ. ਬਾਦਲ ਨੇ ਇਹ ਭਰੋਸਾ ਵੀ ਦਿਵਾਇਆ ਕਿ ਪੰਜਾਬ ਸਰਕਾਰ ਇਸ ਤਕਨੀਕ ਨੂੰ ਅਪਨਾਉਣ ਵਾਲੇ ਕਿਸਾਨਾਂ ਲਈ ਘੱਟ-ਘੱਟ ਆਮਦਰ ਤੈਅ ਕਰਦਿਆਂ ਇਹ ਯਕੀਨੀ ਬਣਾਵੇਗੀ ਕਿ ਨਵੀਂ ਸੰਚਾਈ ਪ੍ਰਣਾਲੀ ਅਪਣਾਉਣ ’ਤੇ ਜੇਕਰ ਉਨ੍ਹਾਂ ਨੂੰ ਘਾਟਾ ਪੈਂਦਾ ਹੈ ਤਾਂ ਉਸ ਦੀ ਭਰਪਾਈ ਕੀਤੀ ਜਾਵੇ। ਸ੍ਰੀ ਜੈਨ ਨੇ ਉਪ ਮੁੱਖ ਮੰਤਰੀ ਨੂੰ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਵਲੋਂ ਝੋਨੇ ਤੇ ਕਣਕ ਦੀ ਫਸਲ ਲਈ ਤੁਪਕਾ ਸਿੰਚਾਈ ਸਬੰਧੀ ਡੂੰਘੀ ਖੋਜ ਕੀਤੀ ਗਈ ਹੈ ਤੇ ਇਹ ਨਤੀਜਾ ਕੱਢਿਆ ਗਿਆ ਹੈ ਕਿ ਇਸ ਨਾਲ ਊਰਜਾ, ਪਾਣੀ, ਕੀਟਨਾਸ਼ਕਾਂ ਤੇ ਕਿਰਤ ਦੀ ਵੱਡੇ ਪੱਧਰ ’ਤੇ ਬਚਤ ਹੋ ਸਕਦੀ ਹੈ। ਇਸ ਤੋਂ ਇਲਾਵਾ ਇਸ ਨਾਲ ਉਤਪਾਦਨ ਵਿਚ ਵੀ  30 ਫੀਸਦੀ ਤੱਕ ਵਾਧਾ ਹੁੰਦਾ ਹੈ। ਦੋਹਾਂ ਧਿਰਾਂ ਵਲੋਂ ਇਸ ਗੱਲ ’ਤੇ ਸਹਿਮਤੀ ਜਤਾਈ ਗਈ ਕਿ ਜੈਨ ਇਰੀਗੇਸ਼ਨ ਦੀ ਟੀਮ ਵਲੋਂ ਸੂਬੇ ਦਾ ਦੌਰਾ ਕਰਕੇ ਸਿੰਚਾਈ ਲਈ ਤੁਪਕਾ ਤੇ ਹੋਰ ਆਧੁਨਿਕ ਪ੍ਰਣਾਲੀਆਂ ਦੇ ਵਿਸਥਾਰ ਬਾਰੇ ਸੰਭਾਵਨਾ ਤਲਾਸ਼ੀ ਜਾਵੇਗੀ। ਉਪ ਮੁੱਖ ਮੰਤਰੀ ਵਲੋਂ ਪੀ. ਫਾਈਜ਼ਰ ਇੰਡੀਆ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ੍ਰੀ ਐਜ਼ਾਜ਼ ਤੋਬਾਕੂਵਾਲਾ ਨਾਲ ਮੀਟਿੰਗ ਦੌਰਾਨ ਕੰਪਨੀ ਨੇ ਕਮਜ਼ੋਰ ਵਰਗ ਦੇ ਲੋਕਾਂ ਲਈ ਮੈਡੀਕਲ ਪ੍ਰੋਗਰਾਮ ਸ਼ੁਰੂ ਕਰਨ ਵਿਚ ਦਿਲਚਸਪੀ ਦਿਖਾਈ। ਸ੍ਰੀ ਐਜ਼ਾਜ਼ ਨੇ ਕਿਹਾ ਕਿ ਗੁਣਵੱਤਾ ਭਰਪੂਰ ਦਵਾਈਆਂ ਮੁਹੱਈਆ ਕਰਵਾਉਣ ਦੇ ਨਾਲ-ਨਾਲ ਕੰਪਨੀ ਵਲੋਂ ਡਾਕਟਰਾਂ ਦੀ ਕੁਸ਼ਲਤਾ ਵਧਾਉਣ ਦੇ ਪ੍ਰੋਗਰਾਮ ਵਿਚ ਵੀ ਸਹਾਇਤਾ ਕੀਤੀ ਜਾਵੇਗੀ। ਐਡ ਲੈਬ ਦੇ ਪ੍ਰਮੋਟਰ ਸ੍ਰੀ ਮਨਮੋਹਨ ਸ਼ੈਟੀ ਵਲੋਂ ਪੰਜਾਬ ਸਰਕਾਰ ਵਲੋਂ ਥੀਨ ਡੈਮ ਵਿਖੇ ਮਨੋਰੰਜਨ ਕੇਂਦਰ ਸਥਾਪਿਤ ਕਰਨ ਵਿਚ ਭਾਗੀਦਾਰੀ ਕਰਨ ਬਾਰੇ ਡੂੰਗੀ ਦਿਲਚਸਪੀ ਦਿਖਾਈ ਗਈ। ਇਸੇ ਤਰ੍ਹਾਂ ਓ.ਐਸ.ਆਰ. ਗਰੁੱਪ ਦੇ ਪ੍ਰਤੀਨਿਧੀ ਸ੍ਰੀ ਸਲੀਮ ਸਈਦ ਨੇ ਕੰਪਨੀ ਦੀ ਤਰਫੋਂ ਅੰਮ੍ਰਿਤਸਰ ਵਿਖੇ ਥੀਮ ਪਾਰਕ ਵਿਕਸਤ ਕਰਨ ਦੀ ਇੱਛਾ ਜਤਾਈ। ਇਸ ਤੋਂ ਇਲਾਵਾ ਸਿਪਲਾ ਗਲੋਬਲ ਦੇ ਮੁੱਖ ਵਿੱਤੀ ਅਧਿਕਾਰੀ ਸ਼੍ਰੀ ਰਾਜੇਸ਼ ਗਰਗ ਤੇ ਮੌਂਡਾਲੇਜ਼ (ਕੈਡਬਰੀ) ਇੰਡੀਆ ਦੇ ਐਮ.ਡੀ. ਸ੍ਰੀ ਚੰਦਰਾਮੌਲੀ ਵੈਂਕਟੀਸਨ ਵਲੋਂ ਵੀ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਕੀਤੀ ਗਈ। ਉਪ ਮੁੱਖ ਮੰਤਰੀ ਨਾਲ ਮੁੱਖ ਤੌਰ ’ਤੇ ਪੰਜਾਬ ਸਰਕਾਰ ਦੇ ਉ¤ਚ ਅਧਿਕਾਰੀ ਕਰਨ ਅਵਤਾਰ ਸਿੰਘ, ਅਨੁੱਰਿਧ ਤਿਵਾੜੀ, ਪੀ.ਐਸ.ਔਜਲਾ, ਤੇ ਉਨ੍ਹਾਂ ਦੇ ਮੀਡੀਆ ਸਲਾਹਕਾਰ ਜੰਗਵੀਰ ਸਿੰਘ ਤੋਂ ਇਲਾਵਾ ਉਤਕਰਸ਼ ਪਾਲ ਨਿਤਕਰ ਦੀ ਅਗਵਾਈ ਵਾਲੀ ਕੇ.ਪੀ.ਐਮ.ਜੀ. ਦੀ ਸਲਾਹਕਾਰ ਟੀਮ ਵੀ ਹਾਜ਼ਰ ਸੀ।

WRITTEN BY