Skip to content
Independent perspectives. Global stories.
BREAKING

ਅਰੁਣ ਜੇਤਲੀ ਜਾਂਚ ਲਈ ਫਿਰ ਤੋਂ ਹਸਪਤਾਲ ਦਾਖਲ

Share this story

ਨਵੀਂ ਦਿੱਲੀ, 22 ਸਤੰਬਰ (ਪੀ.ਟੀ)-ਵਿੱਤ ਮੰਤਰੀ ਅਰੁਣ ਜੇਤਲੀ ਨੂੰ ਅਪਰੇਸ਼ਨ ਤੋਂ ਬਾਅਦ ਜਾਂਚ ਲਈ ਹਸਪਤਾਲ ’ਚ ਫਿਰ ਤੋਂ ਦਾਖਲ ਕੀਤਾ ਗਿਆ ਹੈ। ਇਹ ਗੱਲ ਅੱਜ ਇੱਥੇ ਉਨ੍ਹਾਂ ਦੇ ਡਾਕਟਰ ਨੇ ਕਹੀ। ਜੇਤਲੀ ਦਾ ਇਸ ਮਹੀਨੇ ਸ਼ੂਗਰ ਦੇ ਕਾਬੂ ਲਈ ਅਪਰੇਸ਼ਨ ਹੋਇਆ ਸੀ। ਉਨ੍ਹਾਂ ਨੂੰ ਕੱਲ੍ਹ ਸ਼ਾਮ ਸਾਕੇਤ, ਦਿੱਲੀ ਦੇ ਮੈਕਸ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਜੇਤਲੀ ਨੂੰ ਕੱਲ੍ਹ ਛੁੱਟੀ ਮਿਲ ਸਕਦੀ ਹੈ। ਜੇਤਲੀ ਦੇ ਕਰੀਬੀ ਸੂਤਰਾਂ ਦੇ ਮੁਤਾਬਿਕ ਜੇਤਲੀ ਠੀਕ ਹਨ ਲੇਕਿਨ ਉਨ੍ਹਾਂ ਨੂੰ ਨਿਗਰਾਨੀ ‘ਚ ਰੱਖਿਆ ਗਿਆ ਹੈ। ਜੇਤਲੀ ਦੇ ਸਾਰੇ ਪ੍ਰੋਗਰਾਮ ਰੱਦ ਕਰ ਦਿੱਤੇ ਗਏ ਹਨ।

WRITTEN BY