ਇੰਚਿਓਨ, 20 ਸਤੰਬਰ (ਪੀ.ਟੀ.)-ਭਾਰਤੀ ਸ਼ੂਟਰ ਜੀਤੂ ਰਾਏ ਨੇ 17ਵੀਆਂ ਏਸ਼ੀਆਈ ਖੇਡਾਂ ’ਚ ਭਾਰਤ ਲਈ ਸੋਨ ਤਗਮਾ ਜਿੱਤਿਆ ਹੈ। ਮਰਦਾਂ ਦੇ 50 ਮੀਟਰ ਪਿਸਟਲ ਮੁਕਾਬਲੇ ’ਚ ਉਸ ਨੇ ਸੋਨ ਤਗਮਾ ਹਾਸਲ ਕੀਤਾ ਹੈ। ਇਸੇ ਤਰ੍ਹਾਂ ਮਹਿਲਾਵਾਂ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ ’ਚ ਪਿਸਟਲ ਸ਼ੂਟਰ ਸ਼ਵੇਤਾ ਚੌਧਰੀ ਨੇ ਭਾਰਤ ਲਈ ਕਾਂਸੀ ਦਾ ਤਗਮਾ ਹਾਸਲ ਕੀਤਾ ਹੈ। ਇਸ ਮੁਕਾਬਲੇ ’ਚ ਚੀਨ ਅਤੇ ਦੱਖਣੀ ਕੋਰੀਆ ਨੇ ਕ੍ਰਮਵਾਰ ਸੋਨੇ ਦਾ ਅਤੇ ਚਾਂਦੀ ਦਾ ਤਗਮਾ ਹਾਸਲ ਕੀਤਾ। 17ਵੀਆਂ ਏਸ਼ੀਆਈ ਖੇਡਾਂ ਦੱਖਣੀ ਕੋਰੀਆ ਦੇ ਇੰਚਿਓਨ ਵਿਖੇ ਸ਼ੁਰੂ ਹੋਈਆਂ ਹਨ।
ਏਸ਼ੀਆਈ ਖੇਡਾਂ : ਜੀਤੂ ਰਾਏ ਨੇ ਭਾਰਤ ਲਈ ਜਿੱਤਿਆ ਪਹਿਲਾ ਸੋਨ ਤਗਮਾ


