Skip to content
Independent perspectives. Global stories.
BREAKING

ਬਲੋਚ ਵੱਖਵਾਦੀ ਚਾਹੁੰਦੇ ਹਨ ਸਕਾਟਲੈਂਡ ਵਰਗਾ ਮਤਦਾਨ

Share this story

ਕੋਇਟਾ, 20 ਸਤੰਬਰ (ਪੀ.ਟੀ.)- ਬਲੋਚ ਵੱਖਵਾਦੀ ਨੇਤਾਵਾਂ ਨੇ ਅੱਜ ਪਾਕਿਸਤਾਨ ਤੋਂ ਮੰਗ ਕੀਤੀ ਕਿ ਉਹ ਬਰਤਾਨੀਆ ਦੇ ਰਸਤੇ ‘ਤੇ ਚੱਲਦੇ ਹੋਏ ਅੱਤਵਾਦ ਪ੍ਰਭਾਵਿਤ ਬਲੋਚਸਿਤਾਨ ਪ੍ਰਾਂਤ ਨੂੰ ਆਜ਼ਾਦੀ ਦੇਣ ਲਈ ਸਕਾਟਲੈਂਡ ਵਰਗੀ ਰਾਏਸ਼ੁਮਾਰੀ ਕਰਾਏ। ਸਕਾਟਲੈਂਡ ਵਾਸੀਆਂ ਨੇ ਰਾਏਸ਼ੁਮਾਰੀ ‘ਚ ਆਜ਼ਾਦੀ ਨੂੰ ਖ਼ਾਰਜ ਕਰਦੇ ਹੋਏ ਗ੍ਰੇਟ ਬ੍ਰਿਟੇਨ ਨਾਲ ਰਹਿਣ ਦੇ ਪੱਖ ‘ਚ ਮਤਦਾਨ ਕੀਤਾ। ਪਾਬੰਦੀਸ਼ੁਦਾ ਬਲੋਚ ਰਿਪਬਲਿਕਨ ਪਾਰਟੀ ਦੇ ਜਨਰਲ ਸਕੱਤਰ ਡਾ. ਬਾਸ਼ੀਰ ਅਜ਼ੀਮ ਨੇ ਕਿਹਾ ਬਲੋਚ ਲੋਕ ਦਹਾਕਿਆਂ ਤੋਂ ਪਾਕਿਸਤਾਨ ਦੇ ਪੰਜਾਬੀ ਅਦਾਰਿਆਂ ਦੇ ਜ਼ੁਲਮਾਂ ਖਿਲਾਫ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਬਲੋਚ ਲੋਕਾਂ ਨੂੰ ਆਪਣੇ ਭਵਿੱਖ ਦਾ ਫ਼ੈਸਲਾ ਕਰਨ ਦਾ ਮੌਕਾ ਪ੍ਰਦਾਨ ਕਰਨ ਲਈ ਮਾਹੌਲ ਤਿਆਰ ਕਰਕੇ ਜੇ ਇਕ ਨਿਰਪੱਖ ਰਾਏਸ਼ੁਮਾਰੀ ਕਰਵਾਈ ਜਾਂਦੀ ਹੈ ਤਾਂ ਇਸ ਦਾ ਸਵਾਗਤ ਹੈ।

WRITTEN BY