June 20, 2026 6:14 pm

ਪੇਟੀ ਮਾਫੀਆ ਲਗਾ ਰਿਹਾ ਹੈ ਸੇਲ ਟੈਕਸ ਵਿਭਾਗ ਨੂੰ ਮੋਟਾ ਚੂਨਾ

Page-1_17 ਲੁਧਿਆਣਾ 12 ਸਤੰਬਰ (ਜਸਮੀਤ ਕੌਰ)- ਲੁਧਿਆਣਾਂ ਰੇਲਵੇ ਸਟੇਸ਼ਨ ਤੇ ਕੰਮ ਕਰ ਰਹੇ ਸੈਂਕੜਿਆਂ ਦੀ ਤਾਦਾਦ ਦੇ ਵਿੱਚ ਪੇਟੀ ਮਾਫੀਆ ਜੋ ਕਿ ਪਿਛਲੇ ਕਈ ਸਾਲਾਂ ਤੋਂ  ਪੰਜਾਬ ਸਰਕਾਰ ਦੇ ਰੈਵਿਨਿਊ ਵਿਭਾਗ ਨੂੰ ਲੱਖਾਂ ਰੁਪਏ ਦਾ ਟੈਕਸ ਚੋਰੀ ਕਰਕੇ ਵਿਭਾਗ ਨੂੰ ਮੋਟਾ ਚੂਨਾ ਲਗਾ ਰਿਹਾ ਹੈ । ਇਸ ਵਿੱਚ ਭਰੋਸੇਯੋਗ ਸੂਤਰਾਂ ਦਾ ਕਹਿਣਾ ਹੈ ਕਿ ਸੇਲ ਟੈਕਸ ਵਿਭਾਗ ਅਤੇ ਪੁਲਿਸ ਵਿਭਾਗ ਦੇ ਕੁਝ ਚਿੱਟੀਆਂ ਭੇਡਾਂ ਦੇ ਨਾਲ ਮਿਲ ਕੇ ਇਹ ਪੇਟੀ ਮਾਫੀਆ ਰੋਜ਼ਾਨਾ ਲੁਧਿਆਣਾ ਦੇ ਰੇਲਵੇ ਸਟੇਸਨ ਤੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਬਿਨ•ਾਂ ਬਿੱਲ ਤੋਂ ਲੁਧਿਆਣਾਂ ਰੇਲਵੇ ਸਟੇਸ਼ਨ ਤੱਕ ਹੋਜ਼ਰੀ ਦੀਆਂ ਪੇਟੀਆਂ ਪਹੁੰਚਾਉਣ ਦਾ ਕੰਮ ਜ਼ੋਰਾਂ ਨਾਲ ਕਰ ਰਹੇ ਹਨ । ਜਿਸ ਦੇ ਚੱਲਦਿਆਂ ਸਰਕਾਰ ਦਾ ਹਰ ਸਾਲ ਇਹ ਪੇਟੀ ਮਾਫੀਆ ਮੋਟਾ ਚੂਨਾ ਲਾ ਰਿਹਾ ਹੈ

ਇਹ ਲੋਕ ਇੱਕ ਬਿੱਲ ਦੁਆਰਾ ਤਿੰਨ-ਤਿੰਨ ਵਾਰ ਮਾਲ ਰੇਲਵੇ ਸਟੇਸ਼ਨ ਦੇ ਅੰਦਰ ਪਹੁੰਚਾਉਣ ਦੀ ਜ਼ਿੰਮੇਵਾਰੀ ਲੈਂਦੇ ਹਨ । ਜਿਸ ਦੀ ਪੇਟੀ ਦੀ ਬਿਨ•ਾਂ ਬਿੱਲ ਤੋਂ ਸਟੇਸ਼ਨ ਤੇ ਪਹੁੰਚ ਦਾ ਵਪਾਰੀ ਤੋਂ 800 ਰੁਪਏ ਵਸੂਲੇ ਜਾਂਦੇ ਹਨ। ਜਿਸ ਵਿੱਚ ਭਰੋਸੇਯੌਗ ਸੂਤਰ ਦੱਸਦੇ ਹਨ 50 ਰੁਪਏ ਪੇਟੀ ਜੀ ਆਰ ਪੀ ਨੂੰ ,100 ਰੁਪਏ ਪੇਟੀ ਆਟੋ ਤੇ ਖਰਚਾ ,200 ਰੁਪਏ ਪੇਟੀ ਦਾ ਖਰਚਾ ਜੋ ਬੈਰੀਅਰ ਤੇ ਖੜ•ਾ ਹੁੰਦਾ ਹੈ ਬਿਨ•ਾਂ ਬਿੱਲ ਦੇ ਪੇਟੀ ਨੂੰ ਅੰਦਰ ਪਹੁੰਚਾਉਣ ਦਾ ਦਿੰਦੇ ਹਨ ਅਤੇ ਉਹ ਮੁਲਾਜ਼ਮ  ਅਫਸਰ ਦੀ ਗੈਰ ਹਾਜ਼ਰੀ ਜਾਂ ਇੱਧਰ ਉਧਰ ਜਾਣ ਤੇ ਉਸਨੂੰ ਇੱਕ ਇਸ਼ਾਰਾ ਕਰਦਾ ਹੈ ਕਿ ਤੂੰ ਆਪਣਾ ਮਾਲ ਬਿਨ•ਾਂ ਬਿੱਲ ਤੋਂ ਅੰਦਰ ਐਂਟਰੀ ਕਰਵਾ ਲੈ । ਜਿਸ ਦੇ ਚੱਲਦਿਆਂ ਪਿਛਲੇ ਕੁਝ ਸਾਲ ਪਹਿਲਾਂ ਇਸ ਮਾਮਲੇ ਦੇ ਵਿੱਚ ਕੁਝ ਮੁਲਾਜ਼ਮਾਂ ਨੂੰ ਸਸਪੈਂਡ ਕੀਤਾ ਗਿਆ ਸੀ । ਉਸ ਦੇ ਬਾਵਜੂਦ ਇਹ ਕੰਮ ਬੇਖੌਫ ਜ਼ੋਰਾਂ ਨਾਲ ਚੱਲ ਰਿਹਾ ਹੈ। ਇਸ ਬਾਰੇ ਪਿਛਲੇ ਕਈ ਸਾਲਾਂ ਤੋਂ ਅਖਬਾਰਾਂ ਦੀਆਂ ਸੁਰਖੀਆਂ ਦੇ ਵਿੱਚ ਰਿਹਾ ਪੇਟੀ ਮਾਫੀਆ ਦੇ ਕਈ ਪਰਚੇ ਹੋਣ ਤੇ ਬਾਵਜੂਦ ਵੀ ਇਹ ਲੋਕ ਸ਼ਰੇਆਮ ਗੁੰਡਾਗਰਦੀ ਦੇ ਜ਼ੋਰ ਤੇ ਪੇਟੀ ਮਾਫੀਆ ਦਾ ਕੰਮ ਕਰ ਰਹੇ ਹਨ । ਇੱਥੇ ਜ਼ਿਕਰਯੋਗ ਗੱਲ ਇਹ ਹੈ ਕਿ ਕੁਝ ਚਿਰ ਪਹਿਲਾਂ ਪੰਜਾਬ ਸਰਕਾਰ ਨੇ ਰੇਲਵੇ ਸਟੇਸ਼ਨ ਦੇ ਬਾਹਰ ਸੀ ਸੀ ਟੀ ਵੀ ਕੈਮਰੇ ਲਗਾਏ ਸਨ  ਜਿਨ•ਾਂ ਦਾ ਸਬੰਧ ਸਿੱਧਾ ਪਟਿਆਲਾ ਅਤੇ ਸੇਲ ਟੈਕਸ ਦੇ ਆਲਾ ਅਧਿਕਾਰੀਆਂ ਦੇ ਨਾਲ ਸਨ । ਪਰ ਕੁਝ ਸ਼ਰਾਰਤੀ ਅਨਸਰਾਂ ਦੀ ਮਿਲੀ ਭੁਗਤ ਨਾਲ ਉਨ•ਾਂ ਕੈਮਰਿਆਂ ਨੂੰ ਬੰਦ ਕਰ ਦਿੱਤਾ ਗਿਆ ਜਾਂ ਤੋੜ ਦਿੱਤੇ ਗਏ ਤਾਂ ਜੋ ਇਹ ਲੋਕ ਆਪਣਾ ਕੰਮ ਜ਼ੋਰਾਂ-ਸ਼ੋਰਾਂ ਨਾਲ ਬਿਨ•ਾਂ ਬਿੱਲ ਤੋਂ ਕਰਦੇ ਹਨ ।
ਇੱਥੇ ਇਹ ਗੱਲ ਵੀ ਦੱਸਣਯੋਗ ਹੈ ਕਿ ਲੁਧਿਆਣਾ ਸਟੇਸ਼ਨ ਤੇ ਰੋਜ਼ਾਨਾ ਦਿੱਲੀ,ਬੰਬੇ,ਕਲਕੱਤਾ ਤੋਂ ਸੈਕੜਿਆਂ ਦੀ ਤਾਦਾਦ ਵਿੱਚ ਇਲੈਕਟ੍ਰੋਨਿਕਸ ,ਆਰਟੀਫੀਸ਼ੀਅਲ ਜਿਉਲਰੀ , ਦਵਾਈਆਂ ਬਿਨ•ਾਂ ਬਿੱਲ ਤੋਂ ਦਿੱਲੀ ਤੋਂ ਆਉਂਦਾ ਹੈ  ਕੀਮਤ ਤਕਰੀਬਨ ਹਰ ਨਗ ਦੀ ਕੀਮਤ ਤਕਰੀਬਨ ਲੱਖਾਂ ਰੁਪਏ ਵਿੱਚ ਹੁੰਦੀ ਹੈ ਜੋ ਕਿ ਰੋਜ਼ਾਨਾ ਸੈਂਕੜਿਆਂ ਦੀ ਤਾਦਾਦ ਦੇ ਵਿੱਚ ਲੁਧਿਆਣਾ ਰੇਲਵੇ ਸਟੇਸ਼ਨ ਤੇ ਉਤਰਦਾ ਹੈ ਜੋ ਕਿ ਸਵੇਰੇ ਸੱਤ ਵਜੇ ਤੋਂ ਪਹਿਲਾਂ -ਪਹਿਲਾਂ ਹਰੇਕ ਦੁਕਾਨਦਾਰ ਦੇ ਮਾਲ ਦੀ ਪਹੁੰਚ ਉਸਦੀ ਦੁਕਾਨ ਤੇ  ਹੁੰਦੀ ਹੈ । ਇਹ ਕੰਮ ਕਰੀਬ ਪਿਛਲੇ 25 ਸਾਲਾਂਤੋਂ ਲੁਧਿਆਣਾਂ ਵਿੱਚ ਕਈ ਪੇਟੀ ਮਾਫੀਆ ਕਰ ਰਹੇ ਹਨ ਜਿਨ•ਾਂ ਵਿੱਚ ਕੁਝ ਦਲਾਲਾਂ ਨੂੰ ਲੱਖਾਂ ਰੁਪਏ ਦਾ ਜ਼ੁਰਮਾਨਾ ਵੀ ਲੱਗ ਚੁੱਕਾ ਹੈ ਜਿਸ ਦੇ ਬਾਵਜੂਦ ਵੀ ਇਹ ਲੋਕ ਬੇਪਰਵਾਹ ਅਤੇ ਜੁਰਮਾਨਿਆਂ ਦੀ ਫਿਕਰ ਨਾ ਕਰਦੇ ਹੋਏ ਬੇਫਿਕਰ ਹੋ ਕੇ ਧੜੱਲੇ ਨਾਲ ਸਰਕਾਰ ਨੂੰ ਚੂਨਾ ਲਗਾ ਰਹੇ ਹਨ । ਇੱਥੇ ਦੱਸਣਯੋਗ ਇਹ ਵੀ ਹੈ ਕਿ ਅਗਰ ਇੱਕ ਨਗ ਦਵਾਈਆਂ ਦਾ ਪਿੰਡੀ ਗਲੀ ਤੱਕ ਪਹੁੰਚਾਉਣ ਲਈ 1500 ਰੁਪਏ ਬਿਨ•ਾਂ ਬਿੱਲ ਤੋਂ ਮਾਲ ਦਾ ਲੈਂਦੇ ਹਨ । ਜਿਸ ਵਿੱਚ ਅਗਰ ਕੋਈ ਆਲਾ ਅਧਿਕਾਰੀ  ਜਾਂ ਕੋਈ ਮੋਬਾਈਲ ਵਿੰਗ ਦਾ ਅਫਸਰ ਇਨ•ਾਂ ਦਾ ਮਾਲ ਫੜਦਾ ਹੈ ਤਾਂ ਇਹ ਉਸਨੂੰ ਮੌਕੇ ਤੇ ਹੀ ਪੈਸੇ ਦੇ ਮਾਮਲਾ ਦਬਾ ਦਿੰਦੇ ਹਨ। ਇੱਕ ਨਗ ਦੀ ਕੀਮਤ ਲੱਖ ਤੋਂ ਲੈ ਕੇ ਸਵਾ ਲੱਖ ਰੁਪਏ ਹੁੰਦੀ ਹੈ ਜਿਸ ਤੇ 6.88 ਪ੍ਰਤੀਸ਼ਤ ਟੈਕਸ ਹੁੰਦਾ ਹੈ । ਅਗਰ ਇਹ ਲੋਕ ਜਾਇਜ਼ ਤਰੀਕੇ ਨਾਲ ਟੈਕਸ ਦੇਣ ਤਾਂ ਇੱਕ ਨਗ ਤੇ 7 ਤੋਂ8 ਹਜਾਰ ਰੁਪਏ ਤੱਕ ਦਾ ਸਰਕਾਰੀ ਟੈਕਸ ਹੁੰਦਾ ਹੈ ਜੋ ਕਿ ਦਲਾਲ 1500 ਰੁਪਏ ਵਿੱਚ ਨਗ ਦੀ ਜਿੰਮੇਵਾਰੀ ਲੈ ਕੇ ਪਿੰਡੀ ਗਲੀ ਤੱਕ ਪਹੁੰਚ ਦੀ ਜਿੰਮੇਵਾਰੀ ਲੈਂਦੇ ਹਨ । ਇਸ ਤੋਂ ਇੰਝ ਜਾਪਦਾ ਹੈ ਕਿ ਹਰ ਨਗ ਤੇ  ਪੰਜਾਬ ਸਰਕਾਰ ਨੂੰ 5 ਤੋਂ 7 ਹਜਾਰ ਤੱਕ ਦਾ ਘਾਟਾ ਹੁੰਦਾ ਹੈ । ਇਹ ਰੋਜ਼ਾਨਾ ਸੈਂਕੜਿਆਂ ਦੀ ਤਾਦਾਦ ਦੇ ਵਿੱਚ ਲੁਧਿਆਣਾ ਰੇਲਵੇ ਸਟੇਸ਼ਨ ਤੇ ਉਤਰਦੇ ਹਨ । ਜਿਸ ਨਾਲ ਸਰਕਾਰ ਨੂੰ 7 ਤੋਂ 8 ਲੱਖ ਰੁਪਏ ਦੀ  ਰੋਜਾਨਾ ਟੈਕਸ ਦੀ ਚੋਰੀ ਹੋ ਰਹੀ ਹੈ। ਜਦੋਂ ਡੀ .ਟੀ. ਸੀ. ਲੁਧਿਆਣਾ ਮੁਨੀਸ਼ ਕੁਮਾਰ ਨਾਲ ਇਸ ਖਬਰ ਬਾਬਤ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨੂੰ ਬਾਰ ਬਾਰ ਫੋਨ ਕਰਨ ਦੇ ਬਾਵਜੂਦ ਉਨ੍ਹਾਂ ਨੇ ਫੋਨ ਚੁੱਕਣਾ ਜਰੂਰੀ ਨਹੀਂ ਸਮਝਿਆ।

Send this to a friend