ਵਾਸ਼ਿੰਗਟਨ, 18 ਸਤੰਬਰ (ਪੀ. ਟੀ.)- ਦਰਬਾਰ ਸਾਹਿਬ ਅੰਮ੍ਰਿਤਸਰ ਜਿਥੇ ਇਸ ਸਾਲ ਦੇ ਸ਼ੁਰੂ ਵਿਚ ਅਮਰੀਕੀ ਵਿਦਿਆਰਥੀ ਯਾਤਰਾ ’ਤੇ ਆਏ ਸਨ ਵਿਖੇ ਲੰਗਰ ਦੀ ਸੇਵਾ ਤੋਂ ਉਤਸ਼ਾਹਿਤ ਹੋ ਕੇ ਅਮਰੀਕੀ ਵਿਦਿਆਰਥੀਆਂ ਨੇ ਐਨ ਅਰਬਰ ਵਿਚ ਮਿਸ਼ੀਗਨ ਯੂਨੀਵਰਸਿਟੀ ਵਿਖੇ ਇਕ ਦਿਨ ਲਈ ਲੰਗਰ ਦਾ ਪ੍ਰਬੰਧ ਕਰ ਰਹੇ ਹਨ। ਮਿਸ਼ੀਗਨ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਗਰਮੀਆਂ ਵਿਚ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਯਾਤਰਾ ਕੀਤੀ ਸੀ ਜਿਥੇ ਉਨ੍ਹਾਂ ਹਰ ਰੋਜ਼ ਲਗਭਗ 60000 ਸੰਗਤ ਨੂੰ ਲੰਗਰ ਛਕਦੇ ਦੇਖਿਆ। ਇਕ ਮੀਡੀਆ ਰਿਲੀਜ਼ ਵਿਚ ਦੱਸਿਆ ਗਿਆ ਕਿ ਭੋਜਨ ਨੂੰ ਡੱਬਾ ਬੰਦ ਕਰਕੇ 19 ਸਤੰਬਰ ਨੂੰ ਸਾਰਾ ਦਿਨ ਵੰਡਿਆ ਜਾਵੇਗਾ।