ਪਟਿਆਲਾ 18 ਸਤੰਬਰ (ਪੀ. ਟੀ.)- ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੀ ਦਿੱਲੀ ਦੀ ਬਰਾਂਚ ਸਥਾਪਤ ਕਰ ਦਿਤੀ ਗਈ ਹੈ ਅਤੇ ਕੰਵਰਜੀਤ ਸਿੰਘ ਕੋਛੜ, ਟੌਰਸ ਹੋਟਲ ਵਾਲੇ, ਇਸ ਦੇ ਪ੍ਰਧਾਨ ਥਾਪੇ ਗਏ ਹਨ।ਇਸ ਗਲ ਦਾ ਫੈਸਲਾ ਨਵੀਂ ਦਿੱਲੀ ਵਿਖੇ ਹੋਈ ਇਕ ਮੀਟਿੰਗ ਦੌਰਾਨ ਕੀਤਾ ਗਿਆ । ਜਿਸ ਦੀ ਪ੍ਰਧਾਨਗੀ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਮੈਨੇਜਿੰਗ ਟਰੱਸਟੀ ਸ. ਐਸ. ਪੀ ਸਿੰਘ ਓਬਰਾਏ ਨੇ ਕੀਤੀ ਜਿਸ ਵਿਚ ਟਰੱਸਟ ਵਲੋਂ ਵਿਸ਼ੇਸ ਤੌਰ ਤੇ ਸ.ਗੁਰਜੀਤ ਸਿੰਘ ਓਬਰਾਏ ਤੇ ਜਨਰਲ ਸਕੱਤਰ ਗਗਨਦੀਪ ਸਿੰਘ ਆਹੂਜਾ ਵੀ ਸ਼ਾਮਲ ਹੋਏ। ਹੋਰਨਾਂ ਤੋਂ ਇਲਾਵਾ ਕਾਂਫਡਰੇਸ਼ਨ ਆਫ ਇੰਡੀਅਨ ਯੂਨੀਵਰਸਿਟੀਜ਼ ਦੇ ਪ੍ਰਧਾਨ ਡਾ. ਪ੍ਰਿਯ ਰੰਜਨ ਤ੍ਰਿਵੇਦੀ, ਅਹਿੰਸਾ ਵਿਸ਼ਵ ਭਾਰਤੀ ਦੇ ਮੁੱਖੀ ਡਾ. ਲੋਕੇਸ਼ ਮੁਨੀ, ਸਾਬਕਾ
ਚੀਫ ਜਸਟਿਸ ਵਿਨੋਦ ਕੁਮਾਰ ਗੁਪਤਾ, ਸਾਬ ਗਰੁਪ ਦੇ ਚੇਅਰਮੈਨ ਡਾ. ਪੀ.ਐਸ ਸਬਰਵਾਲ, ਇੰਡੀਅਨ ਐਕਸਪ੍ਰੈਸ ਦੇ ਡਾਇਰੈਕਟਰ ਹਰਚਰਨ ਸਿੰਘ, ਅਪੋਲੋ ਹਸਪਤਾਲ ਦੇ ਵਿੰਗ ਕਮਾਂਡਰ ਡਾ. ਰਵਿੰਦਰ ਕੁਮਾਰ ਤੁੱਲੀ, ਕਰਨਲ ਜੇ ਆਰ ਤ੍ਰਿਖਾ ਆਦਿ ਨੇ ਵੀ ਹਿਸਾ ਲਿਆ। ਇਸ ਮੌਕੇ ਤੇ ਬੋਲਦੇ ਹੋਏ ਅਹਿੰਸਾ ਵਿਸ਼ਵ ਭਾਰਤੀ ਦੇ ਮੁੱਖੀ ਡਾ. ਲੋਕੇਸ਼ ਮੁਨੀ ਨੇ ਸ .ਓਬਰਾਏ ਵਲੋਂ ਕੀਤੇ ਜਾ ਰਹੇ ਕੰਮਾਂ ਦੀ ਤਾਰੀਫ ਕੀਤੀ ਤੇ ਉਨ੍ਹਾਂ ਨੂੰ ਪੰਜਾਬ ਵਿਚ ਨਸ਼ਿਆਂ ਕਾਰਨ ਨੌਜਵਾਨੀ ਨੂੰ ਸੰਭਾਲਣ ਲਈ ਹੰਭਲਾ ਮਾਰਨ ਲਈ ਕਿਹਾ । ਡਾ. ਮੁਨੀ ਨੇ ਇਸ ਸਬੰਧ ਲਈ ਆਪਣੀਆਂ ਸੇਵਾਵਾਂ ਸਰਬਤ ਦਾ ਭਲਾ ਚੈਰੀਟੇਬਲ ਟਰਸਟ ਦੇਣ ਦਾ ਵੀ ਐਲਾਨ ਕੀਤਾ ।
ਕਾਂਫਡਰੇਸ਼ਨ ਆਫ ਇੰਡੀਅਨ ਯੂਨੀਵਰਸਿਟੀਜ਼ ਦੇ ਪ੍ਰਧਾਨ ਡਾ. ਪ੍ਰਿਯ ਰੰਜਨ ਤ੍ਰਿਵੇਦੀ ਨੇ ਸਰਬਤ ਦਾ ਭਲਾ ਚੈਰੀਟੇਬਲ ਟਰਸਟ ਵਲੋਂ ਖੋਹਲਣ ਵਾਲੀ ਸਪੈਸ਼ਲ ਬਚਿਆਂ ਦੀ ਯੂਨੀਵਰਸਿਟੀ ਲਈ ਆਪਣੀਆਂ ਸੇਵਾਵਾਂ ਦੇਣ ਦੀ ਪੇਸ਼ਕਸ ਕੀਤੀ । ਸ. ਓਬਰਾਏ ਨੇ ਟਰਸੱਟ ਵਲੋਂ ਕੀਤੇ ਜਾ ਰਹੇ ਕੰਮਾਂ ਦਾ ਵਿਸਤ੍ਰਿਤ ਵੇਰਵਾ ਰਖਿਆ । ਸਰਬਤ ਦਾ ਭਲਾ ਚੈਰੀਟੇਬਲ ਟਰਸਟ, ਦੇ ਜਨਰਲ ਸਕੱਤਰ ਗਗਨਦੀਪ ਸਿੰਘ ਆਹੂਜਾ ਨੇ ਦਿੱਲੀ ਯੂਨਿਟ ਦੀ ਬਣਤਰ ਦੀ ਘੋਸ਼ਣਾ ਕੀਤੀ ਅਤੇ ਇਸ ਸਬੰਧੀ ਨਾਮਜ਼ਦ ਪੱਤਰ ਮੌਕੇ ਤੇ ਹੀ ਸਰਬਤ ਦਾ ਭਲਾ ਚੈਰੀਟੇਬਲ ਟਰਸਟ ਦੇ ਮੈਨੇਜਿੰਗ ਟਰੱਸਟੀ ਸ. ਐਸ. ਪੀ ਸਿੰਘ ਓਬਰਾਏ ਨੇ ਪ੍ਰਦਾਨ ਕੀਤੇ ।ਦਿੱਲੀ ਯੂਨਿਟ ਦੀ ਬਣਤਰ ਇਸ ਪ੍ਰਕਾਰ ਹੈ । ਡਾ. ਪ੍ਰਿਯ ਰੰਜਨ ਤ੍ਰਿਵੇਦੀ –(ਚੇਅਰਮੈਨ), ਸਾਬਕਾ ਚੀਫ ਜਸਟਿਸ ਵਿਨੋਦ ਕੁਮਾਰ ਗੁਪਤਾ–(ਚੀਫ ਪੈਟਰਨ), ਡਾ. ਲੋਕੇਸ਼ ਮੁਨੀ–(ਪੈਟਰਨ), ਕੰਵਰਜੀਤ ਸਿੰਘ ਕੋਛੜ–(ਪ੍ਰਧਾਨ) ਅਤੇ ਮੈਂਬਰਾਂ ਵਜੋਂ – ਹਰਚਰਨ ਸਿੰਘ, ਡਾ. ਪੀ.ਐਸ ਸਬਰਵਾਲ, ਬਿਪਨ ਸ਼ਰਮਾ, ਪਵਨੀਤ ਸਿੰਘ, ਸੁਖਦੀਪ ਸਿੰਘ ‘ਬੋਨੀ ‘ ਓਬਰਾਏ, ਸੰਦੀਪ ਸੇਠੀ, ਇੰਜੀਨੀਅਰ ਪਰਮਪਾਲ ਸਿੰਘ, ਡਾ. ਟੀ . ਐਸ ਆਨੰਦ, ਪਰਮਜੀਤ ਸਿੰਘ ਵਿਕਾਸਪੁਰੀ, ਮਨੌਜ ਮਗੂ ਆਦਿ ਲਏ ਗਏ ਹਨ।