ਅੱਜ ਭੋਗ ’ਤੇ ਵਿਸ਼ੇਸ਼
ਰਾਮ ਸਿੰਘ ਧਨੌਲਾ
ਜ਼ਿਲ੍ਹਾ ਇੰਚਾਰਜ, ਬਰਨਾਲਾ
ਪਿਤਾ ਸ. ਮੇਜਰ ਸਿੰਘ ਢਿੱਲੋਂ ਦੇ ਗ੍ਰਹਿ ਵਿਖੇ ਮਾਤਾ ਸਤਵੰਤ ਕੌਰ ਢਿੱਲੋਂ ਦੀ ਕੁੱਖੋਂ 40 ਕੁ ਸਾਲ ਪਹਿਲਾ ਜਨਮੇ ਸ. ਹਰਿੰਦਰ ਸਿੰਘ ਸੀਰਾ ਢਿੱਲੋਂ ਛੋਟੀ ਉਮਰੇ ਕਈ ਖੇਤਰਾਂ ਵਿੱਚ ਨਾਮਣਾ ਖੱਟਣ ਅਤੇ ਰਾਜਨੀਤੀ ਵਿੱਚ ਥੋੜ੍ਹੇ ਸਮੇਂ ਵਿੱਚ ਹੀ ਉ¤ਘਾ ਮੁਕਾਮ ਬਣਾਉਣ ਅਤੇ ਟਰਾਂਸਪੋਰਟ ਦੇ ਕਾਰੋਬਾਰ ਵਿੱਚ ਮੂਹਰਲੀਆਂ ਕਤਾਰਾਂ ਵਿੱਚ ਪੁੱਜਣ ਵਾਲੇ ਸੀਰਾ ਢਿੱਲੋਂ ਆਪਣੀਆਂ ਦੋ ਲਾਡਲੀਆਂ ਬੇਟੀਆਂ ਜਸਕੀਰਤ ਕੌਰ ਢਿੱਲੋਂ, ਗੁਰਵੀਨ ਕੌਰ ਢਿੱਲੋਂ ਤੇ ਪਤਨੀ ਸਿਮਰਪ੍ਰੀਤ ਕੌਰ ਢਿੱਲੋਂ ਨੂੰ ਮਿਤੀ 8-9-2014 ਨੂੰ ਰੋਂਦਿਆਂ ਕਰਲਾਉਂਦਿਆਂ ਛੱਡ ਗਏ। ਸੀਰਾ ਢਿੱਲੋਂ ਦਾ ਕੋਈ ਰਾਜਨੀਤਿਕ ਪਿਛੋਕੜ ਨਾ ਹੁੰਦਿਆਂ ਕਾਲਜ ਦੀ ਪੜ੍ਹਾਈ ਸਮੇਂ ਸਟਡੈਂਟ ਯੂਨੀਅਨ ਦੇ ਪ੍ਰਧਾਨ ਬਣੇ ਤੇ 1992 ਵਿੱਚ ਪੜ੍ਹਾਈ ਕਰਦੇ ਸਮੇਂ ਯੂਥ ਕਾਂਗਰਸ ਬਲਾਕ ਬਰਨਾਲਾ ਦੇ ਪ੍ਰਧਾਨ ਬਣੇ। ਉਸ ਤੋਂ ਬਾਅਦ ਨੂੰ 1995 ਵਿੱਚ ਯੂਥ ਕਾਂਗਰਸ ਰਾਮਪੁਰਾ
ਦੇ ਪ੍ਰਧਾਨ ਅਤੇ 1997 ਤੋਂ 2001 ਤੱਕ ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਰਹੇ ਅਤੇ ਬਹੁਤ ਵੱਡੀ ਪੱਧਰ ’ਤੇ ਵਰਕਰਾਂ ਨੂੰ ਕਾਂਗਰਸ ਪਾਰਟੀ ਨਾਲ ਜੋੜਿਆ। ਉਸ ਤੋਂ ਬਾਅਦ ਸ. ਢਿੱਲੋਂ 2002 ਵਿੱਚੋਂ ਪੰਜਾਬ ਯੂਥ ਕਾਂਗਰਸ ਦੇ ਮੀਤ ਪ੍ਰਧਾਨ ਬਣੇ। ਇਸ ਦੌਰਾਨ ਉਨ੍ਹਾਂ ਨੇ ਕੈਪਟਨ ਪਰਿਵਾਰ ਨਾਲ ਵੀ ਰਾਜਨੀਤਿਕ ਸਾਂਝ ਬਣਾ ਲਈ ਅਤੇ ਹਰ ਛੋਟੀ ਵੱਡੀ ਚੋਣ ਵਿੱਚ ਕਾਂਗਰਸ ਪਾਰਟੀ ਲਈ ਅਗਾਂਹਵਧੂ ਸੋਚ ਨਾਲ ਕੰਮ ਕੀਤਾ। ਜਿਥੇ ਉਹ ਕੈਪਟਨ ਅਮਰਿੰਦਰ ਸਿੰਘ ਦੇ ਅਸ਼ੀਰਵਾਦ ਨਾਲ ਸਿਆਸਤ ਦੀਆਂ ਬੁਲੰਦੀਆਂ ਵੱਲ ਵਧੇ ਉਥੇ ਹੀ ਉਨ੍ਹਾਂ ਨੇ ਸਮਾਜ ਸੇਵੀ ਕੰਮਾਂ ਵਿੱਚ ਵੀ ਆਪਣਾ ਵਧ ਚੜ੍ਹ ਕੇ ਯੋਗਦਾਨ ਪਾਇਆ। ਇਸ ਹੋਣਹਾਰ ਨੌਜਵਾਨ ਨੂੰ ਦੋ ਸਾਲ ਪਹਿਲਾਂ ਆਪਣੇ ਵੱਡੇ ਭਰਾ ਰਾਜਵਿੰਦਰ ਸਿੰਘ ਢਿੱਲੋਂ ਦੀ ਬੇਵਕਤੀ ਮੌਤ ਦਾ ਦੁੱਖ ਵੀ ਉਨ੍ਹਾਂ ਨੂੰ ਤੇ ਉਨ੍ਹਾਂ ਦੇ ਪਰਿਵਾਰ ਨੂੰ ਝੱਲਣਾ ਪਿਆ। ਰਾਜੂ ਢਿੱਲੋਂ ਦੀ ਮੌਤ ਦੇ ਸਦਮੇ ਤੋਂ ਪਰਿਵਾਰ ਅਜੇ ਉਭਰਿਆ ਵੀ ਨਹੀਂ ਸੀ ਕਿ ਅਚਾਨਕ ਸ. ਹਰਿੰਦਰ ਸਿੰਘ ਸੀਰਾ ਢਿੱਲੋਂ ਵੀ ਇਸ ਦੁਨੀਆ ਤੋਂ ਵਿਛੋੜਾ ਦੇ ਗਏ ਅਤੇ ਪਰਿਵਾਰ ਦੀ ਸਾਰੀ ਜ਼ਿੰਮੇਵਾਰੀ ਆਪਣੇ ਭਰਾ ਸ. ਕੁਲਦੀਪ ਸਿੰਘ ਕਾਲਾ ਢਿੱਲੋਂ ਦੇ ਮੋਢਿਆਂ ’ਤੇ ਪਾ ਗਏ। ਕਾਂਗਰਸ ਪਾਰਟੀ ਦੇ ਹਰਮਨ ਪਿਆਰੇ ਆਗੂ ਤੇ ਢਿੱਲੋਂ ਪਰਿਵਾਰ ਦੇ ਅਨਮੋਲ ਹੀਰੇ ਸੀਰਾ ਢਿੱਲੋਂ ਦੇ ਨਮਿਤ ਰੱਖੇ ਸ੍ਰੀ ਸਹਿਜ ਪਾਠ ਸਹਿਬ ਦੇ ਭੋਗ ਅਤੇ ਸ਼ਰਧਾਂਜਲੀ ਸਮਾਗਮ 17 ਸਤੰਬਰ ਦਿਨ ਬੁੱਧਵਾਰ ਨੂੰ 12:30 ਤੇ 1:00 ਵਜੇ ਦੇ ਦਰਮਿਆਨ ਗੁਰਦੁਆਰਾ ਸ੍ਰੀ ਪ੍ਰਗਟਸਰ ਸਾਹਿਬ, ਹੰਢਿਆਇਆ ਰੋਡ ਬਰਨਾਲਾ ਵਿਖੇ ਹੋਵੇਗਾ।