ਬੀਜਿੰਗ, 16 ਸਤੰਬਰ (ਪੀ. ਟੀ.)-ਚੀਨ ਨੇ ਅੱਜ ਸਪਸ਼ਟ ਕੀਤਾ ਕਿ ਜੇਕਰ ਵਿਵਾਦ ਵਾਲੇ ਚੀਨ ਦੇ ਦੱਖਣੀ ਸਮੁੰਦਰ ਜਿਸ ਦਾ ਉਸ ‘ਤੇ ਪ੍ਰਬੰਧਕੀ ਅਧਿਕਾਰ ਹੈ ਵਿਚ ਦੋ ਹੋਰ ਤੇਲ ਖੂਹਾਂ ਦੀ ਖੋਜ ਲਈ ਭਾਰਤ-ਵੀਅਤਨਾਮ ਸਮਝੌਤਾ ਕਰਦੇ ਹਨ ਤਾਂ ਉਹ ਉਸ ਦੀ ਹਮਾਇਤ ਨਹੀਂ ਕਰੇਗਾ। ਰਾਸ਼ਟਰਪਤੀ ਪ੍ਰਣਾਬ ਮੁਖਰਜੀ ਦੀ ਵੀਅਤਨਾਮ ਦੀ ਮੌਜੂਦ ਯਾਤਰਾ ਦੌਰਾਨ ਹੋਏ ਸਮਝੌਤੇ ‘ਤੇ ਪ੍ਰਤੀਕਿਰਿਆ ਪੁੱਛੇ ਜਾਣ ‘ਤੇ ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਹਾਂਗ ਲੀ ਨੇ ਕਿਹਾ ਕਿ ਚੀਨ ਨੂੰ ਵੀਅਤਨਾਮ ਅਤੇ ਕਿਸੇ ਤੀਸਰੇ ਦੇਸ਼ ਵਿਚਕਾਰ ਕਾਨੂੰਨੀ ਤੌਰ ‘ਤੇ ਉਚਿੱਤ ਸਮਝੌਤੇ ‘ਤੇ ਕੋਈ ਇਤਰਾਜ਼ ਨਹੀਂ। ਉਨ੍ਹਾਂ ਕਿਹਾ ਕਿ ਸਾਨੂੰ ਰਾਸ਼ਟਰਪਤੀ ਪ੍ਰਣਾਬ ਮੁਖਰਜੀ ਦੀ ਵੀਅਤਨਾਮ ਫੇਰੀ ਬਾਰੇ ਜਾਣਕਾਰੀ ਹੈ। ਉਨ੍ਹਾਂ ਕਿਹਾ ਕਿ ਉਹ ਇਹ ਗੱਲ ਕਹਿਣੀ ਚਾਹੁੰਦੇ ਹਨ ਕਿ ਚੀਨ ਦੀ ਨਨਸ਼ਾ ਟਾਪੂਆਂ ਅਤੇ ਉਸ ਦੇ ਨਾਲ ਲਗਦੇ ਸਮੁੰਦਰੀ ਪਾਣੀਆਂ ‘ਤੇ ਵਿਵਾਦ ਰਹਿਤ ਪ੍ਰਭੂਸਤਾ ਹੈ।