ਗੁਰਦਾਸਪੁਰ, 24 ਜੁਲਾਈ (ਸ਼ਿਵੇਸ਼ ਦੱਤ, ਸਰਵਣ ਸਿੰਘ)-ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਦੇ ਸਬੰਧਿਤ ਡਿਸਟੈਂਸ ਐਜੂਕੇਸ਼ਨ ਕੌਂਸਲ (ਡੀ.ਆਈ.ਸੀ.) ਨੇ ਪੰਜਾਬ ਦੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਡਿਸਟੈਂਸ ਮੋਡ ਵਿੱਚ ਸਟੱਡੀ ਸੈਂਟਰ ਖੋਲ੍ਹ ਕੇ ਕੋਰਸ ਕਰਾਉਣ ‘ਤੇ ਪਾਬੰਦੀ ਲਗਾ ਦਿੱਤੀ ਹੈ। ਸਾਲ 2012-2013 ਦੇ ਲਈ ਡੀ. ਆਈ. ਸੀ. ਵੱਲੋਂ ਮਿਲੀ ਮਾਨਤਾ ਨਵੀਨੀਕਰਨ ਨਾ ਹੋਣ ਕਰਕੇ ਰੱਦ ਹੋ ਗਈ ਹੈ। ਡੀ. ਆਈ. ਸੀ. ਵੱਲੋਂ ਮਨਜ਼ੂਰੀ ਨਾ ਮਿਲਣ ਕਾਰਨ ਐਲ. ਪੀ. ਯੂ. ਮੈਨਜਮੈਂਟ ਨੇ ਆਪਣੇ ਸਟੱਡੀ ਸੈਂਟਰਾਂ ਨੂੰ ਵੀ ਡਿਸਟੈਂਸ ਦਾਖਲਾ ਦੇਣ ਤੋਂ ਮਨ੍ਹਾ ਕਰ ਦਿੱਤਾ ਹੈ।

ਹਾਲ ਵਿੱਚ ਮੀਟਿੰਗ ਬਿਠਾਈ ਗਈ ਤੇ ਇੱਕ ਐਗਰੀਮੈਂਟ ਤੇ ਮਾਨਤਾ ਪ੍ਰਾਪਤ ਸਟੱਡੀ ਸੈਂਟਰ ਲਈ ਦਸਤਖਤ ਵੀ ਕਰਵਾਏ ਗਏ, ਪਰ ਐਗਰੀਮੈਂਟ ਵਿੱਚ ਕੀ ਸੀ ਕਿਸੇ ਨੂੰ ਪੜਨ ਨਹੀ ਦਿੱਤਾ ਗਿਆ। ਪਤਾ ਲੱਗਾ ਹੈ ਕਿ ਲਵਲੀ ਯੂਨੀਵਰਸਿਟੀ ਨੂੰ ਮਾਨਤਾ ਮਿਲਣ ਤੋਂ ਪਹਿਲਾਂ ਇਹ ਪੀ. ਟੀ. ਯੂ. ਤੋਂ ਮਾਨਤਾ ਲੈ ਕੇ ਆਪਣੇ ਕਾਲਜ ਦੇ ਕੈਂਪਸ ਵਿੱਚ ਕੋਰਸ ਕਰਾਉਂਦੀ ਸੀ। ਕਾਂਗਰਸ ਦੀ ਸਰਕਾਰ ਵੱਲੋਂ ਐਲ. ਪੀ. ਯੂ. ਨੂੰ ਪੰਜਾਬ ਦੀ ਪ੍ਰਾਈਵੇਟ ਯੂਨੀਵਰਸਿਟੀ ਬਣਾਉਣ ਦਾ ਫੈਸਲਾ ਵਿਧਾਨ ਸਭਾ ਵਿੱਚ ਰਾਸ਼ਟਰਪਤੀ ਨੂੰ ਮਨਜ਼ੂਰੀ ਦੇ ਲਈ ਭੇਜਿਆ ਗਿਆ, ਉਦੋਂ ਤੋਂ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਬਣ ਗਈ। ਉਸ ਤੋਂ ਬਾਅਦ ਯੂਨੀਵਰਸਿਟੀ ਆਪਣੇ ਕੈਂਪਸ ਵਿੱਚ ਯੂ.ਜੀ.ਸੀ. ਤੋਂ ਮਾਨਤਾ ਮਿਲਣ ਦੇ ਬਾਅਦ ਐੱਚ.ਆਰ.ਡੀ. ਮੰਤਰਾਲੇ ਤੋਂ ਮਨਜ਼ੂਰੀ ਲੈ ਕੇ ਰੈਗੂਲਰ ਵਿੱਚ ਕੋਰਸ ਕਰਾਉਣ ਲੱਗੀ। ਐਲ.ਪੀ.ਯੂ ਨੇ ਸਾਲ 2007-8 ਵਿੱਚ ਡਿਸਟੈਂਸ ਐਜੂਕੇਸ਼ਨ ਕੌਂਸਲ ਦੇ ਕੋਲ ਡਿਸਟੈਂਸ ਮੋਡ ਵਿੱਚ ਕੋਰਸ ਕਰਾਉਣ ਦੀ ਬੇਨਤੀ ਕੀਤੀ, ਜਿਸਦੇ ਬਾਅਦ ਡੀ. ਆਈ. ਸੀ. ਦੀ ਕਮੇਟੀ ਨੇ ਯੂਨੀਵਰਸਿਟੀ ਦਾ ਨਿਰੀਖਣ ਕੀਤਾ ਅਤੇ ਡੀ. ਆਈ. ਸੀ. ਦੇ ਤਹਿਤ ਕੋਰਸ ਕਰਾਉਣ ਦੇ ਲਈ ਪੱਕੀ ਤਰ੍ਹਾਂ ਮਨਜ਼ੂਰੀ ਦੇ ਦਿੱਤੀ। ਇਸ ਤੋਂ ਬਾਅਦ ਵਿੱਦਿਅਕ ਸੰਸਥਾ 2008-9 ਅਤੇ 2009-10 ਵਿੱਚ ਡਿਸਟੈਂਸ ਮੋਡ ਦੇ ਤਹਿਤ ਕੋਰਸ ਕਰਾਉਣ ਦੇ ਲਈ ਡੀ. ਆਈ. ਸੀ. ਨੇ ਮਨਜ਼ੂਰੀ ਨਹੀਂ ਦਿੱਤੀ। 2010-11 ਤੋਂ ਲੈਕੇਂ 2012-13 ਡਿਸਟੈਂਸ ਮੋਡ ਪ੍ਰੋਗਰਾਮ ਵਾਇਜ਼ ਸਥਿਰ ਮਾਨਤਾ ਦੇ ਦਿੱਤੀ ਗਈ ਹੈ, ਲੇਕਿਨ ਹੁਣ ਸਾਲ 2013-14 ਸ਼ੁਰੂ ਹੋ ਗਿਆ ਹੈ, ਲੇਕਿਨ ਅਜੇ ਤੱਕ ਡੀ. ਆਈ. ਸੀ. ਨੇ ਸਾਲ ਵਿੱਚ ਦਾਖਿਲਾ ਲੈਣ ਦੀ ਮਨਜ਼ੂਰੀ ਨਹੀਂ ਦਿੱਤੀ। ਇਸ ਸਬੰਧ ਵਿੱਚ ਸੰਪਰਕ ਕਰਨ ‘ਤੇ ਡਾ. ਨਲਿਨੀ ਏ ਲੀਲਾ ਨੇ ਨਿੱਜੀ ਸਕੱਤਰ ਗੁਰਮੀਤ ਦੇ ਨਾਲ ਜਦੋਂ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਾਲ 2012-13 ਸਮਾਪਤ ਹੋ ਗਿਆ ਹੈ। ਅਗਰ ਸਾਈਟ ‘ਤੇ 2013-14 ਵਿੱਚ ਮਾਨਤਾ ਜਾਂ ਨਵੀਨੀਕਰਨ ਕਰਨ ਦਾ ਜ਼ਿਕਰ ਨਹੀਂ ਹੈ। ਇਸ ਸਬੰਧ ਵਿੱਚ ਸੰਪਰਕ ਕਰਨ ‘ਤੇ ਐਲ. ਪੀ. ਯੂ. ਦੀ ਡਿਸਟੈਂਸ ਮਾਨਤਾ ਸਮਾਪਤ ਹੋ ਗਈ ਹੈ। ਇਸ ਸੰਬੰਧ ਵਿੱਚ ਸੰਪਰਕ ਕਰਨ ‘ਤੇ ਐਲ.ਪੀ.ਯੂ. ਦੇ ਡਿਸਟੈਂਸ ਐਜੂਕੇਸ਼ਨ ਵਿਭਾਗ ਦੇ ਪ੍ਰੋਜੈਕਟ ਅਫਸਰ ਗੌਰਵ ਨੇ ਕਿਹਾ ਕਿ ਡੀ. ਆਈ. ਸੀ. ਨੇ ਉਨ੍ਹਾਂ ਨੂੰ ਮਾਨਤਾ ਦਿੱਤੀ ਹੈ। ਡੀ. ਆਈ. ਸੀ. ਦੀ ਵੈੱਬ ਸਾਇਟ ‘ਤੇ ਉਨ੍ਹਾਂ ਦੀ ਯੂਨੀਵਰਸਿਟੀ ਦਾ ਨਾਮ ਸਪੱਸ਼ਟ ਤੌਰ ‘ਤੇ ਲਿਖਿਆ ਹੈ। ਉਨ੍ਹਾਂ ਨੇ ਕਿਹਾ ਕਿ ਸਾਲ 2012-13 ਦੇ ਲਈ ਮਿਲੀ ਡੀ. ਆਈ. ਸੀ. ਮਾਨਤਾ ਸਮਾਪਤ ਜ਼ਰੂਰ ਹੋ ਗਈ ਹੈ ਪਰ ਉਨ੍ਹਾਂ ਨੇ ਨਵੀਨੀਕਰਨ ਦੇ ਲਈ ਡੀ. ਆਈ. ਸੀ ਦੇ ਕੋਲ ਬੇਨਤੀ ਕੀਤੀ ਹੈ। ਡੀ. ਆਈ. ਸੀ. ਅਧਿਕਾਰੀ ਕਦੇ ਵੀ ਆ ਕੇ ਦੌਰਾ ਕਰ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਸਾਨੂੰ ਪੂਰੀ ਉਮੀਦ ਹੈ ਕਿ ਨਵੀਨੀਕਰਨ ਹੋ ਜਾਵੇਗਾ। ਉੱਧਰ ਪੰਜਾਬ ਅਤੇ ਪੰਜਾਬ ਤੋਂ ਬਾਹਰ ਐਲ. ਪੀ. ਯੂ. ਦੇ ਖੁੱਲ੍ਹੇ ਸਟੱਡੀ ਸੈਂਟਰਾਂ ਮਾਲਿਕਾਂ ਵਿੱਚ ਐਲ. ਪੀ. ਯੂ. ਅਤੇ ਡੀ. ਆਈ. ਸੀ. ਦੇ ਵਿੱਚ ਨਿਯਮਾਂ ਦੇ ਉਲੰਘਣਾ ਨੂੰ ਲੈ ਕੇ ਚੱਲ ਰਹੀ ਹੱਥੋਪਾਈ ਦੇ ਵਿੱਚ ਡਰ ਦਾ ਮਾਹੌਲ ਹੈ। ਕੁਝ ਸਟੱਡੀ ਸੈਂਟਰ ਮਾਲਿਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਯੂਨੀਵਰਸਿਟੀ ਵਿੱਚ ਬੁਲਾਇਆ ਗਿਆ ਸੀ ਅਤੇ ਸਟੱਡੀ ਸੈਂਟਰ ਦੀ ਜਗ੍ਹਾ ‘ਤੇ ਇਨਫਾਰਮੇਸ਼ਨ ਸੈਂਟਰ ਚਲਾਉਣ ਦਾ ਨਿਰਦੇਸ਼ ਦਿੱਤਾ ਗਿਆ। ਇਸਦਾ ਮਤਲਬ ਸਾਫ ਹੈ ਕਿ ਡਿਸਟੈਂਸ ਮੋਡ ਵਿੱਚ ਕੋਰਸ ਕਰਾਉਣ ਦੀ ਮਨਜ਼ੂਰੀ ਨਾ ਮਿਲਣ ਦੀ ਸੂਰਤ ਵਿਚ ਹੀ ਯੂਨੀਵਰਸਿਟੀ ਨੇ ਸਟੱਡੀ ਸੈਂਟਰ ਦੀ ਜਗ੍ਹਾ ਤੇ ਇਨਫਾਰਮੇਸ਼ਨ ਸੈਂਟਰ ਬਣਾਉਣ ਦਾ ਆਦੇਸ਼ ਦਿੱਤਾ ਹੈ। ਡਿਸਟੈਂਸ ਐਜੂਕੇਸ਼ਨ ਕੌਂਸਲ ਦੇ ਮਾਨਤਾ ਨਾ ਮਿਲਣ ਜਾਂ ਰੱਦ ਹੋਣ ਤੋਂ ਬਾਅਦ ਕਿਸੇ ਵੀ ਯੂਨੀਵਰਸਿਟੀ ਦੇ ਕੋਲ ਇੱਕ ਹੀ ਰਸਤਾ ਬਚਦਾ ਹੈ, ਜਿਸਦੇ ਸਿਰ ‘ਤੇ ਉਹ ਆਪਣਾ ਕਾਰੋਬਾਰ ਚਲਾਉਂਦੀ ਹੈ। ਉਹ ਰਸਤਾ ਹੈ ਡਿਸਟੈਂਸ ਮੋਡ ਦੀ ਬਜਾਏ ਆਨਲਾਇਨ ਮੋਡ। ਕਾਰਨ ਇਹ ਹੈ ਕਿ ਆਨਲਾਇਨ ਮੋਡ ‘ਤੇ ਕੋਰਸ ਕਰਾਉਣ ਲਈ ਉਨ੍ਹਾਂ ਕੋਲ ਰੈਗੂਲਰੀ ਅਥਾਰਿਟੀ ਨਹੀਂ ਹੈ। ਜਿਸ ਤਰ੍ਹਾਂ ਕਿ ਡਿਸਟੈਂਸ ਵਿੱਚ ਕੋਰਸ ਕਰਾਉਣ ‘ਤੇ ਡੀ. ਆਈ. ਸੀ. ਇੱਕ ਰੈਗੂਲਰੀ ਅਥਾਰਿਟੀ ਹੈ। ਸਟੱਡੀ ਸੈਂਟਰ ਮਾਲਿਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਭਾਰੀ ਫੀਸ ਜਮ੍ਹਾ ਕਰਕੇ ਐਲ. ਪੀ. ਯੂ. ਵਿੱਚ ਸਟੱਡੀ ਸੈਂਟਰ ਦੀ ਮਾਨਤਾ ਲਈ ਸੀ। ਉਨ੍ਹਾਂ ਨੇ ਯੂਨੀਵਰਸਿਟੀ ਦੇ ਨਿਰਦੇਸ਼ਾਂ ਅਨੁਸਾਰ ਬਿਲਡਿੰਗ, ਕੰਪਿਊਟਰ ਲੈਂਬ, ਸੀ. ਸੀ. ਟੀ. ਵੀ. ਕੈਮਰੇ ਆਦਿ ਲਗਾਏ ਸਨ, ਜਿਸ ‘ਤੇ ਉਨ੍ਹਾਂ ਦਾ ਭਾਰੀ ਖਰਚ ਹੋਇਆ ਹੈ। ਪਹਿਲਾਂ ਤਾਂ ਯੂਨੀਵਰਸਿਟੀ ਨੇ ਉਨ੍ਹਾਂ ਨੂੰ ਸਟੱਡੀ ਸੈਂਟਰ ਦੀ ਮਾਨਤਾ ਦਿੱਤੀ ਸੀ, ਜਿਸ ਦੇ ਤਹਿਤ ਉਹ ਐਡਮਿਸ਼ਨ, ਐਜੂਕੇਸ਼ਨ ਅਤੇ ਐਗਜਾਮਿਨੇਸ਼ਨ ਸਭ ਕੁਝ ਆਪਣੇ ਸਟੱਡੀ ਸੈਂਟਰ ਵਿੱਚ ਕਰ ਸਕਦੇ ਸੀ। ਲੇਕਿਨ ਹੁਣ ਮੈਨਜ਼ਮੈਂਟ ਨੇ ਉਨ੍ਹਾਂ ਨੂੰ ਇਨਫਾਰਮੇਸ਼ਨ ਸੈਂਟਰ ਬਣਾ ਦਿੱਤਾ ਹੈ। ਜਿਸਦੇ ਤਹਿਤ ਉਹ ਮਹਿਜ ਆਨਲਾਇਨ ਮੋਡ ਵਿੱਚ ਵਿਦਿਆਰਥੀਆਂ ਦਾ ਦਾਖਲਾ ਹੀ ਕਰ ਸਕਦੇ ਹੈ। ਪੇਪਰ ਅਤੇ ਐਜੂਕੇਸ਼ਨ ਦੇ ਲਈ ਉਨ੍ਹਾਂ ਨੂੰ ਐਲ. ਪੀ. ਯੂ. ਕੈਂਪ ਵਿੱਚ ਜਾਣਾ ਪਵੇਗਾ। ਇਸ ਹਾਲਤ ਵਿੱਚ ਵਿਦਿਆਰਥੀਆਂ ਨੂੰ ਸਿੱਖਿਆ ਦੇਣਾ ਅਤੇ ਆਪਣਾ ਵਜ਼ੂਦ ਬਚਾਈ ਰੱਖਣਾ ਮੁਸ਼ਕਿਲ ਹੋ ਜਾਵੇਗਾ।
ਲਵਲੀ ਯੂਨੀਵਰਸਿਟੀ ਦੀ ਡੀ.ਆਈ.ਸੀ. ਵੱਲੋਂ ਮਾਨਤਾ ਰੱਦ



