ਲਦਾਖ਼, 14 ਸਤੰਬਰ (ਪੀ. ਟੀ.)- ਚੀਨ ਦੇ ਰਾਸ਼ਟਰਪਤੀ ਸ਼ੀ ਜਿਨਫਿੰਗ ਦੀ ਭਾਰਤ ਯਾਤਰਾ ਤੋਂ ਪਹਿਲਾ ਚੀਨ ਦੀ ਸੈਨਾ ਨੇ ਇਕ ਵਾਰ ਫਿਰ ਘੁਸਪੈਠ ਕੀਤੀ ਹੈ। ਸਰਹੱਦ ‘ਤੇ ਤਣਾਅ ਵਧਾਉਂਦੇ ਹੋਏ ਚੀਨੀ ਸੈਨਾ 500 ਮੀਟਰ ਅੰਦਰ ਦਾਖਲ ਹੋ ਗਈ। ਅੱਜ ਆਈ ਇਕ ਰਿਪੋਰਟ ਮੁਤਾਬਿਕ ਚੀਨੀ ਸੈਨਿਕਾਂ ਨੇ ਭਾਰਤੀ ਖੇਤਰ ‘ਚ ਤੰਬੂ ਲਗਾ ਲਏ ਹਨ। ਇਹ 11 ਸਤੰਬਰ ਦੀ ਘਟਨਾ ਹੈ। ਰਿਪੋਰਟ ਅਨੁਸਾਰ ਕਰੀਬ 30 ਚੀਨੀ ਸੈਨਿਕ ਲਦਾਖ਼ ਦੇ ਡੇਮਚੋਕ ਖੇਤਰ ‘ਚ 500 ਮੀਟਰ ਤੱਕ ਅੰਦਰ ਦਾਖਲ ਹੋ ਗਏ।