ਅਮਲੋਹ , 14 ਸਤੰਬਰ (ਰਣਜੀਤ ਸਿੰਘ ਘੁੰਮਣ)- ਸ਼ਹੀਦਾ ਦੇ ਖੂਨ ਨਾਲ ਸਿੰਜੀ ਜਿਲ੍ਹਾ ਫਤਿਹਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਤੇ ਕਿਸੇ ਵੀ ਕੀਮਤ ਤੇ ਸਰਾਬ ਦੀ ਫੈਕਟਰੀ ਨਹੀ ਲੱਗਣ ਦਿੱਤੀ ਜਾਵੇਗੀ ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾਂ ਨਾਹਰ ਸ਼ੁਗਰ ਮਿਲ ਵਿੱਚ ਲੱਗਣ ਜਾ ਰਹੀ ਸ਼ਰਾਬ ਦੀ ਫੈਕਟਰੀ ਵਿਰੁੱਧ ਵਿੱਚ ਅੱਜ ਸੰਤ ਸਮਾਜ ਪੰਜਾਬ ਵੱਲੋ ਸੰਤ ਬਾਬਾ ਅਮਰੀਕ ਸਿੰਘ ਪੰਜ ਭੈਣੀਆਂ ਦੀ ਅਗਵਾਈ ਵਿੱਚ ਦਿੱਤੇ ਧਰਨੇ ਨੂੰ ਸੰਬੋਧਨ ਕਰਦਿਆ ਜਿਲ੍ਹਾ ਫਤਿਹਗੜ੍ਹ ਸਾਹਿਬ ਦੇ ਸੰਤ ਸਮਾਜ ਦੇ ਪ੍ਰਧਾਨ ਬਾਬਾ ਬਲਵਿੰਦਰ ਸਿੰਘ ਜੋਤੀ ਸਰੂਪ ਵਾਲਿਆਂ ਨੇ ਕਿਹਾ ਕਿ ਕੇ ਸੂਬੇ ਦੀ ਨੌਜਵਾਨ ਪੀੜੀ ਨੂੰ ਨਸ਼ਿਆ ਦੀ ਦਲ ਦਲ ਵਿੱਚ ਸੁੱਟਿਆ ਜਾ ਰਿਹਾ ਹੈ। ਧਰਨੇ ਦੋਰਾਨ ਸੰਤ ਬਾਬਾ ਬਲਕਾਰ ਸਿੰਘ, ਸੰਤ ਬਾਬਾ ਭਾਗ ਸਿੰਘ, ਜਥੇਦਾਰ ਸੋਹਣ
ਸਿੰਘ, ਪ੍ਰਧਾਨ ਸਿੰਗਾਰਾ ਸਿੰਘ ਬਡਲਾ, ਨਾਜਰ ਸਿੰਘ ਕਾਨਪੁਰ, ਜਗਦੀਸ ਸਿੰਘ ਰਾਣਾ ,ਸੁਖਦੇਵ ਸਿੰਘ ਟਿੱਬੀ ਨੇ ਸੰਬੋਧਨ ਕਰਦਿਆ ਕਿਹਾ ਕਿ ਫੈਕਟਰੀ ਲਗਾਉਣ ਦੇ ਫੈਸਲੇ ਵਿਰੁੱਧ ਵੱਡੇ ਪੱਧਰ ਤੇ ਸੰਘਰਸ਼ ਕੀਤਾ ਜਾਵੇਗਾ ਅਤੇ ਇਹ ਲੋਕ ਵਿਰੋਧੀ ਫੈਸਲਾ ਕਿਸੇ ਵੀ ਹਾਲਤ ਵਿੱਚ ਲਾਗੂ ਨਹੀਂ ਦਿੱਤਾ ਜਾਵੇਗਾ। ਆਗੂਆ ਨੇ ਕਿਹਾ ਕਿ ਫੈਕਟਰੀ ਲੱਗਣ ਨਾਲ ਜਿੱਥੇ ਧਾਰਮਿਕ ਜਿਲੇ ਵਸਨੀਕਾ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜੇਗੀ ਉਥੇ ਕਈ ਭਿਆਨਕ ਬਿਮਾਰੀਆ ਫੈਲਣ ਦਾ ਵੀ ਖਤਰਾ ਬਣ ਜਾਵੇਗਾ। ਆਗੂਆ ਨੇ ਕਿਹਾ ਕਿ ਸਰਕਾਰ ਵੱਲੋਂ ਇਕ ਪਾਸੇ ਨਸ਼ਾ ਵਿਰੋਧੀ ਮੁਹਿੰਮ ਚਲਾ ਕੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ ਦੂਜੇ ਪਾਸੇ ਅਜਿਹੇ ਫੈਸਲੇ ਲੈ ਕੇ ਸੂਬੇ ਦੀ ਨੌਜਵਾਨ ਪੀੜੀ ਨੂੰ ਨਸ਼ਿਆ ਦੀ ਦਲ ਦਲ ਵਿੱਚ ਸੁੱਟਿਆ ਜਾ ਰਿਹਾ ਹੈ। ਇਸ ਮੌਕੇੰ ਜਗਵੀਰ ਸਿੰਘ ਹਰਭਜਨ ਸਿੰਘ ਸਲਾਣਾ. ਸਾਬਕਾ ਸਰਪੰਚ, ਕੇਸਰ ਸਿੰਘ, ਗੁਰਵੰਤ ਸਿੰਘ ਸਰਪੰਚ ਮਾਜਰੀ ਰਾਈਆਂ , ਹਾਕਮ ਸਿੰਘ ਸਰਪੰਚ ਮਾਜਰੀ ਤੋ ਇਲਾਵਾ ਵੱਡੀ ਗਿਣਤੀ ਚ ਇਲਾਕੇ ਦੇ ਲੋਕ ਅਤੇ ਬੀਬੀਆਂ ਹਾਜ਼ਰ ਸਨ।