ਇੰਗਲੈਂਡ, 14 ਸਤੰਬਰ (ਪੀ. ਟੀ)- ਅੱਜ ਡਰਬੀ ਵਿਖੇ ਗੁਰਦੁਆਰਾ ਗੁਰੁ ਅਰਜਨ ਦੇਵ ਸਾਹਿਬ ਵਿਖੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਆਪਣਾ 70 ਵਾਂ ਸਥਾਪਣਾ ਦਿਵਸ ਪੂਰੇ ਉਤਸ਼ਾਹ ਨਾਲ ਫੈਡਰੇਸ਼ਨ ਪ੍ਰਧਾਨ ਸ੍ਰ. ਕਰਨੈਲ ਸਿੰਘ ਪੀਰਮੁਹੱਦ ਦੀ ਅਗਵਾਈ ਵਿੱਚ ਮਨਾਇਆ ਗਿਆ।ਯੂਕੇ ਦੇ ਵੱਖ ਵੱਖ ਸ਼ਹਿਰਾਂ ਤੋਂ ਆਏ ਜਥੇਬੰਧੀਆਂ ਦੇ ਪ੍ਰਤੀਨਿਧ ਅਤੇ ਸਥਾਨਕ ਸੰਗਤ ਨੇ ਭਰਵਾਂ ਹੰਗਾਰਾ ਦਿਤਾ ਅਤੇ ਫੈਡਰੇਸ਼ਨ ਦੀ ਸਫਲਤਾ ਭਰੀ ਭਵਿੱਕ ਲਈ ਅਰਦਾਸ ਕੀਤੀ । ਪੰਥਕ ਸੋਚ ਅਤੇ ਕੌਮ ਦੀ ਅਜ਼ਾਦੀ ਦੇ ਮੁਤਾਬਕ ਮਤੇ ਸਰਬਸੰਮਤੀ ਨਾਲ ਮਨਜੂਰ ਕੀਤੇ ਤਾਂ ਕੇ, ਫੈਡਰੇਸ਼ਨ ਨੂੰ ਹੱਲਾਸ਼ੇਰੀ ਮਿਲੇ ਅਤੇ ਇਸ ਦੀ ਸਰਗਰਮੀ ਨਾਲ, ਸ਼ਹੀਦਾਂ ਦੇ ਸੁਪਨੇ ਸਾਕਾਰ ਹੋ ਸਕਣ।
ਇਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਫੈਡਰੇਸ਼ਨ ਦੇ ਪ੍ਰਧਾਨ ਨੂੰ ਜਥੇਬੰਧੀ ਦੀ 70 ਵੀਂ ਵਰੇਗੰਢ ਦੀ ਮੁਬਾਰਕਬਾਦ ਦਿੰਦਿਆ ਫੈਡਰੇਸ਼ਨ ਵੱਲੋਂ ਪੇਸ਼ ਪੰਜ ਮਤਿਆਂ ਦੀ ਪੂਰਨ ਰੂਪ ਵਿੱਚ ਪਰੋੜ੍ਹਤਾ ਕਰਦਿਤਾਂ ਕਿਹਾ ਹੁਣ ਇੱਕ ਹੀ ਫੈਡਰੇਸ਼ਨ ਭਾਰਤ ਅਤੇ ਵਿਦੇਸ਼ਾਂ ਵਿੱਚ ਸਿੱਖ ਜਦੋਜਹਿਦ ਲਈ ਪੂਰਨ ਨਿਸ਼ਚਾ ਅਤੇ ਸਮਰੱਥਾ ਨਾਲ ਕੰਮ ਕਰ ਰਹੀ ਹੇ।
ਸ਼ੀਦਦੇ ਆਜ਼ਮ ਸ਼ਹੀਦ ਭਗਤ ਸ਼ਿੰਘ ਦੇ ਭਾਣਜੇ, ਪ੍ਰੋ. ਜਗਮੋਹਨ ਸਿੰਘ, ਨੇ ਇਸ ਮੋਕੇ ਬੋਲਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਦੇ ਸਹਿਯੋਗ ਨਾਲ ਬਾਹਰਲੇ ਸਿੱਖਾਂ ਅਤੇ ਪੰਜਾਬੀਆਂ ਨੂੰ ਆਪਣੇ ਪੁਰਖਾ ਦੀਆਂ ਕੁਰਬਾਨੀਆਂ ਨੂੰ ਨਾ ਭੁਲਾਂਉਦੇ ਹੋਏ ਮੋਜੂਦਾ ਸਮੇਂ ਵਿੱਚ ਵੀ ਇਨਕਲਾਬ ਪੈਦਾ ਕਰਨ।
ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਭਾਈ ਅਮਰਜੀਤ ਸਿੰਘ ਨੇ ਇਸ ਮੋਕੇ ਕਿਹਾ ਕਿ ਫੈਡਰੇਸ਼ਨ ਨੇ ਨਵੰਬਰ 1984 ਸਿੱਖ ਨਸਲਕੁਸ਼ੀ ਨੂੰ ਜੱਗ ਜਾਹਰ ਕਰਨ ਲਈ ਭਾਈ ਖਾਲੜਾ ਵਾਂਗ ਬਹੁਤ ਹੀ ਸ਼ਲਾਘਾਯੋਗ ਉਪਰਾਲੇ ਕੀਤੇ ਹਨ ਤੇ ਹੁਣ ਵੀ ਸਿੱਖ ਨੋਜਵਾਨਾਂ ਦਾ ਕਤਲੇਆਮ ਜੋ ਪੰਜਾਬ ਵਿੱਚ ਹੋਇਆ ਉਸ ਬਾਰੇ ਵੀ ਹੋਰ ਅੰਕੜੇ ਇਕੱਠੇ ਕਰਨ ਦੀ ਲੋੜ ਹੈ।
ਡਰਬੀ ਗੁਰਦਵਾਰਾ ਸਾਹਿਬ ਦੇ ਪ੍ਰਧਾਨ ਸ. ਸਤਨਾਮ ਸਿੰਘ ਬਲ, ਰੋਕੋ ਕੈਨਸਰ ਦੇ ਕੋਆਰਡੀਨੇਟਰ ਸ. ਕੁਲਵੰਤ ਸਿੰਘ ਧਾਲੀਵਾਲ, ਸ. ਅਵਤਾਰ ਸਿੰਘ ਮਾਨ, ਸ. ਅਮਰੀਕ ਸਿੰਘ ਸਾਹੋਤਾ, ਸ. ਹਰਚਰਨ ਸਿੰਘ ਚੋਹਾਨ, ਸ.ਉਪਕਾਰ ਸਿੰਘ ਰਾਏ, ਸ. ਗੁਰਦੇਵ ਸਿੰਘ ਚੋਹਾਨ, ਸ. ਪਰਮਿੰਦਰ ਸਿੰਘ ਬਲ, ਸ. ਜਸਪਾਲ ਸਿੰਘ ਬੈਂਸ, ਸ.ਰਘਬੀਰ ਸਿੰਘ ਅਤੇ ਹੋਰ ਪਤਵੰਤੇ ਸੱਜਨਾਂ ਨੇ ਆਪਨੇ ਭਾਸ਼ਨ ਰਾਹੀਂ ਵਿਚਾਰ ਸਾਂਝੇ ਕੀਤੇ। ਸ.ਰਣਜੀਤ ਸਿੰਘ ਸਰਾਏ ਨੇ ਸਟੇਜ ਦੀ ਕਾਰਵਾਈ ਨਿਭਾਈ ਅਤੇ ਮਤੇ ਸੁਣਾਏ। ਫਿਲਮ ਡਾਇਰੈਕਟਰ ਅਸ਼ੋਕ ਗੁਪਤਾ, ਜਿਨਾਂ ਨੇ ਠਦਿਲ੍ਹੀ 1984ਠ ਦੀ ਫਿਲਮ ਤਿਆਰ ਕਿਤੀ ਹੈ ਨੇ ਵੀ ਉਸ ਨਸਲਕੁਸ਼ੀ ਦਾ ਖੰਡਨ ਕੀਤਾ ਜਿਸ ਲਈ ਸਿੱਖ ਅਜੇ ਵੀ ਇਨਸਾਫ ਦੀ ਉਡੀਕ ਕਰ ਰਿਹੇ ਹੈ। ਇਸ ਤੋਂ ਇਲਾਵਾ ਫੈਡਰੇਸ਼ਨ ਆਗੂ ਸ.ਹਰਪ੍ਰੀਤ ਸਿੰਘ, ਅੰਗਰੇਜ਼ ਸਿੰਘ ਧਰਮਕੋਟ, ਖਜਾਨ ਸਿੰਘ ਭਤੀਜਾ ਸੱਚਖੰਡ ਵਾਸੀ ਬਾਬਾ ਠਾਕੁਰ ਸਿੰਘ ਵੀ ਵਿਸ਼ੇਸ਼ ਤੋਰ ਤੇ ਹਾਜਰ ਸਨ।