ਰੋਜ਼ਾਨਾ ਭੇਜ ਰਹੀ ਹੈ ਲੰਗਰ ਤੇ ਹੋਰ ਲੋੜੀਦੀਆਂ ਵਸਤੂਆਂਫਸੇ ਲੋਕਾਂ ਨੂੰ ਲਿਆਉਣ ਦੀ ਕੀਤੀ ਗਈ ਪਹਲਕਦਮੀਂ
ਅੰਮ੍ਰਿਤਸਰ, 14 ਸਤੰਬਰ (ਪੀ. ਟੀ. ਬਿਊਰੋ)- ਕਸ਼ਮੀਰ ਜੋ ਆਪਣੀ ਖ਼ੂਬਸੂਰਤੀ ਕਰਕੇ ਹਮੇਸ਼ਾ ਖਿੱਚ ਦਾ ਕੇਂਦਰ ਰਿਹਾ ਹੈ, ਅੱਜ ਹੜ•ਾ ਦੀ ਭਿਆਨਕ ਮਾਰ ਹੇਠ ਹੈ। ਇਹ ਕੁਦਰਤੀ ਕਰੋਪੀ ਖਿੱਤੇ ’ਚ ਵੱਸਦੇ ਲੋਕਾਂ ਦੇ ਜੀਵਨ ਵਿਚ ਮੁਸੀਬਤਾਂ ਦਾ ਪਹਾੜ ਬਣ ਕੇ ਆਈ ਹੈ। ਇਸ ਅਤਿ ਮੁਸ਼ਕਿਲ ਹਾਲਾਤ ਵਿਚ ਲੋਕ ਕਿਧਰ ਜਾਣ, ਇਹ ਇੱਕ ਵੱਡਾ ਸਵਾਲ ਬਣ ਚੁੱਕਾ ਹੈ। ਪ੍ਰਭਾਵਿਤ ਲੋਕ ਬੇਘਰ ਹੋਏ ਖੁੱਲ•ੇ ਅਸਮਾਨ ਹੇਠ ਜਿੰਦਗੀ ਦੇ ਕਰੂਰ ਪਲਾਂ ਦੇ ਰੂਬਰੂ ਹਨ। ਸਭ ਕੁਝ ਗਵਾ ਚੁੱਕੇ ਪੀੜਤਾਂ ਦੇ ਮਨਾਂ ’ਚ ਭਵਿੱਖ ਵਿਚ ਸੰਭਲਣ ਦੀਆਂ ਯੋਜਨਾਵਾਂ ਦਾ ਚੱਲਣਾ ਤਾਂ ਕੁਦਰਤੀ ਹੈ ਪਰ ਇਸ ਤੋਂ ਵੀ ਜ਼ਿਆਦਾ ਵੱਡਾ ਪ੍ਰਸ਼ਨ ਮੌਕੇ ਦੀ ਰਾਹਤ ਦਾ ਹੈ। ਬੇਸ਼ੱਕ ਮੌਕੇ ’ਤੇ ਰਾਹਤ ਕਾਰਜਾਂ ਵਿਚ ਸਰਕਾਰਾਂ ਆਪਣੀ ਬਣਦੀ ਭੂਮਿਕਾ ਨਿਭਾਅ ਰਹੀਆਂ ਹਨ, ਪਰ
ਦੇਸ਼-ਦੁਨੀਆ ਵਿਚ ਦੁੱਖ ਦੀ ਘੜੀ ਮਨੁੱਖਤਾ ਨਾਲ ਖੜ•ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਭੂਮਿਕਾ ਹਮੇਸ਼ਾ ਦੀ ਤਰ•ਾਂ ਪ੍ਰਸ਼ੰਸਾਯੋਗ ਹੈ। ਜੰਮੂ-ਕਸ਼ਮੀਰ ਵਿਚ ਹੜ• ਪੀੜਤਾਂ ਦੀ ਮਦਦ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਲਈ ਕਮੇਟੀ ਦੇ ਪ੍ਰਧਾਨ ਜੱਥੇਦਾਰ ਅਵਤਾਰ ਸਿੰਘ ਨੇ ਉਚੇਚੀ ਦਿਲਚਸਪੀ ਦਿਖਾਈ ਹੈ। ਉਨ•ਾਂ ਦੇ ਨਿਰਦੇਸ਼ਾਂ ਤਹਿਤ ਰੋਜ਼ਾਨਾਂ ਹੀ ਰਾਹਤ ਸਮੱਗਰੀ ਜੰਮੂ-ਕਸ਼ਮੀਰ ਵਿਖੇ ਸ਼੍ਰੋਮਣੀ ਕਮੇਟੀ ਵੱਲੋਂ ਲਗਾਏ ਗਏ ਰਾਹਤ ਕੈਂਪਾਂ ਵਿਚ ਭੇਜੀ ਜਾ ਰਹੀ ਹੈ। ਪਿਛਲੇ ਛੇ ਦਿਨਾਂ ਤੋਂ ਹਵਾਈ ਮਾਰਗ ਰਾਹੀਂ ਲੋੜੀਦੀਆਂ ਵਸਤੂਆਂ ਭੇਜਣ ਦਾ ਸਿਲਸਿਲਾ ਨਿਰੰਤਰ ਚੱਲ ਰਿਹਾ ਹੈ। ਇਸ ਰਾਹਤ ਸਮੱਗਰੀ ਵਿਚ ਰਾਸ਼ਨ, ਪਹਿਨਣ ਲਈ ਕੱਪੜੇ (ਟੀ ਸ਼ਰਟਾਂ ਤੇ ਪਜਾਮੇਂ ਆਦਿ), ਬੱਚਿਆਂ ਲਈ ਦੁੱਧ, ਫੀਡਰ ਬੋਤਲਾਂ, ਕੰਬਲ, ਚਪਲਾਂ ਆਦਿ ਵਸਤਾਂ ਸ਼ਾਮਲ ਹਨ।
ਇਨ•ਾਂ ਸੁੱਕੀਆਂ ਰਸਦਾਂ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਗੁਰੂ ਰਾਮਦਾਸ ਲੰਗਰ ਵਿਚ ਲੰਗਰ ਤਿਆਰ ਕਰ ਕੇ ਪੈਕਟਾਂ ਰਾਹੀਂ ਭੇਜਣ ਦੀ ਵਿਵਸਥਾ ਵੀ ਕੀਤੀ ਗਈ ਹੈ। ਤਿਆਰ ਕਰਕੇ ਭੇਜੇ ਜਾ ਰਹੇ ਲੰਗਰ ਵਿਚ ਪਰੌਠੇ, ਮਿੱਸੀ ਰੋਟੀ, ਆਲੂਆਂ ਦੀ ਸੁੱਕੀ ਸਬਜ਼ੀ, ਨਿਊਟਰੀ ਅਤੇ ਆਚਾਰ ਆਦਿ ਭੇਜਿਆ ਜਾ ਰਿਹਾ ਹੈ। ਇਸੇ ਤਰ•ਾਂ ਸ਼੍ਰਮੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮਾਂ ਵੱਲੋਂ ਦੋ ਦਿਨ ਦੀ ਤਨਖ਼ਾਹ ਯੋਗਦਾਨ ਦੇ ਰੂਪ ਵਿਚ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੀੜਤਾਂ ਦੀ ਮੱਦਦ ਲਈ ਵਿਸ਼ੇਸ਼ ਟੀਮਾਂ ਨੇ ਵੀ ਪਹੁੰਚ ਕੀਤੀ ਹੈ। ਹਾਲਾਤ ਦਾ ਜਾਇਜ਼ਾ ਲੈਣ ਗਏ ਅਹੁਦੇਦਾਰਾਂ ਅਤੇ ਅਧਿਕਾਰੀਆਂ ਵਿਚ ਸ. ਕੇਵਲ ਸਿੰਘ ਬਾਦਲ ਜੂਨੀਅਰ ਮੀਤ ਪ੍ਰਧਾਨ, ਸ. ਕਰਨੈਲ ਸਿੰਘ ਪੰਜੋਲੀ ਤੇ ਸ. ਮੋਹਨ ਸਿੰਘ ਬੰਗੀ ਅੰਤ੍ਰਿੰਗ ਮੈਂਬਰ, ਸ. ਦਲਮੇਘ ਸਿੰਘ ਖੱਟੜਾ ਸਕੱਤਰ, ਸ. ਦਿਲਜੀਤ ਸਿੰਘ ਬੇਦੀ ਤੇ ਸ. ਬਲਵਿੰਦਰ ਸਿੰਘ ਜੌੜਾਸਿੰਘਾ ਐਡੀ: ਸਕੱਤਰ ਅਤੇ ਸ. ਭੁਪਿੰਦਰਪਾਲ ਸਿੰਘ ਮੀਤ ਸਕੱਤਰ ਵਿਸ਼ੇਸ਼ ਤੌਰ ’ਤੇ ਪ੍ਰਭਾਵਿਤ ਇਲਾਕਿਆਂ ਵਿਚ ਪਹੁੰਚੇ ਹਨ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਥੇ ਪੀੜਤਾਂ ਨੂੰ ਰਾਹਤ ਸਮੱਗਰੀ ਮੁਹੱਈਆ ਕਰਵਾਉਣ ਲਈ ਪਹਿਲਕਦਮੀਂ ਕੀਤੀ ਹੈ, ਉਥੇ ਫਸੇ ਹੋਏ ਲੋਕਾਂ ਨੂੰ ਵਾਪਸ ਲਿਆਉਣ ਲਈ ਵੀ ਯਤਨ ਕੀਤੇ ਹਨ। ਹਵਾਈ ਟਿਕਟਾਂ ਦੀ ਸਹੂਲਤ ਦੇ ਕੇ ਵੱਧ ਤੋਂ ਵੱਧ ਫਸੇ ਲੋਕਾਂ ਨੂੰ ਵਾਪਸ ਲਿਆਂਦਾ ਜਾ ਰਿਹਾ ਹੈ। ਹਾਲ ਹੀ ਵਿਚ ਸ. ਮੋਹਨ ਸਿੰਘ ਬੰਗੀ ਅੰਤ੍ਰਿੰਗ ਕਮੇਟੀ ਮੈਂਬਰ ਅਤੇ ਸ. ਦਲਮੇਘ ਸਿੰਘ ਖੱਟੜਾ ਸਕੱਤਰ ਸ਼੍ਰੋਮਣੀ ਕਮੇਟੀ ਸ੍ਰੀਨਗਰ ਤੋਂ 47 ਹੜ• ਪੀੜਤਾਂ ਨੂੰ ਲੈ ਕੇ ਅੰਮ੍ਰਿਤਸਰ ਪੁੱਜੇ ਹਨ। ਇਸ ਤੋਂ ਪਹਿਲਾਂ 30 ਵਿਅਕਤੀਆਂ ਨੂੰ ਲਿਆਂਦਾ ਗਿਆ ਸੀ। ਇਸੇ ਤਰ•ਾਂ ਉਨ•ਾਂ 36 ਹੜ• ਪੀੜਤਾਂ ਨੂੰ ਸ੍ਰੀਨਗਰ ਤੋਂ ਜੰਮੂ ਵੀ ਭੇਜਿਆ ਗਿਆ ਹੈ, ਜੋ ਗੁਰਦਾਸਪੁਰ ਨਾਲ ਸਬੰਧਤ ਹਨ।ਇਸੇ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਹੜ• ਪ੍ਰਭਾਵਿਤਾਂ ਲਈ ਵਿਸ਼ੇਸ਼ ਰਾਹਤ ਯੋਜਨਾ ਤਹਿਤ ਮੁਫ਼ਤ ਇਲਾਜ ਦੀ ਗੱਲ ਆਖੀ ਹੈ। ਉਨ•ਾਂ ਕਿਹਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਹਾਇਤਾ ਯਤਨ ਲਗਾਤਰ ਜਾਰੀ ਹਨ ਅਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਵੱਧ-ਵੱਧ ਪੀੜਤਾਂ ਦੀ ਮਦਦ ਕੀਤੀ ਜਾ ਸਕੇ। ਉਨ•ਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਨੁਮਾਇੰਦਾ ਧਾਰਮਿਕ ਸੰਸਥਾ ਹੈ ਅਤੇ ਗੁਰੂ ਸਾਹਿਬਾਨ ਵੱਲੋਂ ਬਖਸ਼ੇ ਸਿਧਾਂਤ ਮੁਤਾਬਿਕ ਬਿਨਾ ਕਿਸੇ ਵਿਤਕਰੇ ਤੋਂ ਸਰਬੱਤ ਦੇ ਭਲੇ ਲਈ ਹਮੇਸ਼ਾ ਹੀ ਤਤਪਰ ਰਹਿੰਦੀ ਹੈ।