ਹੇਮ ਰਾਜ ‘ਬਰਾਸ’
ਸੰਪਰਕ : 98152-51960
ਘੱਗਰ ਦਰਿਆ ਦੀਆਂ ਬੇਕਿੱਰਕ ਟੱਕਰਾਂ ਤੇ ਖੌਫ-ਨਾਕ ਲਹਿਰਾਂ ਦੀ ਮਾਰ ਝੇਲਦਾ ਤੇ ਹਰਿਆਣਾ ਦੀ ਹੱਦ ਦੇ ਨਾਲ ਵੱਸਿਆ ਕਸਬਾ ਬਾਦਸ਼ਾਹ ਪੁੱਰ ਪੰਜਾਬ ਦੇ ਜ਼ਿਲ੍ਹਾ ਪਟਿਆਲਾ ਅਖੀਨ ਆਉਂਦਾ ਹੈ, ਸਮੇਂ ਸਮੇਂ ਦੀਆਂ ਸਰਕਾਰਾਂ ਨੇ ਇਸ ਨੂੰ ਨਜਰ ਅੰਦਾਜ਼ ਕੀਤਾ ਹੈ। ਬਾਦਸ਼ਾਹ ਪੁਰ ਕਸਬੇ ਵਿੱਚ ਵਪਾਰੀ ਵਰਗ ਕਾਫ਼ੀ ਗਿੱਣਤੀ ਵਿੱਚ ਵੱਸਦਾ ਹੈ। ਇਥੋਂ ਦੀ ਅਨਾਜ਼ ਮੰਡੀ ਜੋ ਕਿ ਕਾਫ਼ੀ ਦੂਰ ਦੂਰ ਤੱਕ ਬੜੀ ਮਸ਼ਹੂਰ ਹੈ। ਇਸ ਮੰਡੀ ਵਿੱਚ ਨੇੜ੍ਹਲੇ ਸੂਬਾ ਹਰਿਆਣੇ ਦੀ ਕਾਫੀ ਫਸਲ ਵਿੱਕਣ ਲਈ ਆਉਂਦੀ ਹੈ। ਵਰਨਣ ਯੋਗ ਹੈ ਕਿ ਇਥੋਂ ਦੀ ਅਨਾਜ ਮੰਡੀ ਵਿੱਚ ਲੱਗ-ਭੱਗ 6 ਲੱਖ ਥੈਲੈ ਜੀਰੀ (ਸਾਉਂਣੀ) 2 1/2 ਲੱਖ ਥੈਲਾ ਕਣਕ (ਹਾੜੀ) ਦੀ ਫਸਲ ਦੀ ਵਿੱਕਣ ਲਈ ਹਰ ਸਾਲ ਆਉਂਦਾ ਹੈ।
ਇਥੋਂ ਦੀ ਅਨਾਜ ਮੰਡੀ ਤੇ ਵਪਾਰੀ ਵਰਗ ਵੱਲੋਂ ਲੱਗ-ਭਗ 3 ਕਰੋੜ ਤੋਂ ਉਪਰ ਦੀ ਭਾਰੀ ਰਕਮ ਜੋ ਕਿ ਕੇਤੀ ਸੈਕਟਰ (ਅਨਾਜ) ਤੋਂ 10% ਤੇ ਬਾਕੀ ਵਪਾਰੀ ਵਰਗ ਤੋਂ ਵੈਟ, ਸੈਲ, ਪ੍ਰਚੈਜ ਦੇ ਰੂਪ ਵਿੱਚ ਉਪਰੋਕਤ ਰਕਮ ਪੰਜਾਬ ਸਰਕਾਰੀ ਦੇ ਖਜ਼ਾਨੇ ’ਚ ਹਰ ਸਾਲ ਪਾਈ ਜਾਂਦੀ ਹੈ।
ਹੈਰਾਨੀ ਜਨਕ ਗੱਲ ਹੈ ਕਿ ਇਹ ਕਸਬਾ ਬਾਦਸ਼ਾਹ ਪੁੂਰ ਸਰਕਾਰ ਦਾ ਕਮਾਊ ਪੁੱਤ, ਮੌਕੇ ਦੀਆਂ ਸਰਕਾਰਾਂ ਵੱਲੋਂ ਅਣ-ਗੌਲਿਆ ਕੀਤਾ ਜਾ ਰਿਹਾ ਹੈ। ਇੰਨੀ ਭਾਰੀ ਰਕਮ ‘ਟੈਕਸਾਂ ਦੇ ਰੂਪ ’ਚ ਅਦਾ ਕਰਨ ਵਾਲਾ ਕਸਬਾ ਮੁੱਢਲੀਆਂ ਸਹੂਲਤਾਂ ਲਈ ਤਰਸ ਰਿਹਾ ਹੈ। ਸ਼ਾਇਦ ਅੱਜ ਦੀ ਜੀਵਨੀ ਪੜ ਕੇ ਪੰਜਾਬ ਸਰਕਾਰ ਦੀ ਚਿਰਾਂ ਤੋਂ ਲੱਗੀ ਖੁੱਲ੍ਹ ਜਾਵੇ, ਤਾਂ ਕਸਬੇ ਦੀ ਤਕਦੀਰ ਤੇ ਤਸਵੀਰ ਬਦਲਣ ਅਖ ਲਈ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਵੱਲੋਂ ਕਾਰਵਾਈ ਅਰੰਭੀ ਜਾਵੇ।
ਵਿਸ਼ੇਸ਼ ਨੁੱਕਤਾ 16 ਹਜ਼ਾਰ ਕਰੋੜ ਰੂਪਏ ਸਿਰਫ਼ ਕਿਸਾਨੀ ਫਸਲਾਂ ਤੋਂ ਪੰਜਾਬ ਸਰਕਾਰ ਆਪਣੇ ਖਜ਼ਾਨੇ ’ਚ ਹਰ ਸਾਲ ਜਮਾਂ ਕਰ ਲੈਂਦੀ ਹੈ। ਜੇ ਅਸੀਂ ਪੰਜਾਬ ਦੇ ਪਿੰਡਾਂ ਤੇ ਇਹ ਰਕਮ ਤਕਸੀਮ ਕਰੀਏ ਤਾਂ ਪਰ ਪਿੰਡ 1.25 ਕਰੋੜ ਰੂਪਏ ਹਰ ਪਿੰਡ ਨੂੰ ਆ ਸਕਦਾ ਹੈ।
ਕਸਬਾ ਬਾਦਸ਼ਾਹ ਪੂਰ ਦੀਆਂ ਸਮੱਸਿਆਵਾਂ ਵਲੋਂ ਇਕ ਨਜ਼ਰ
ਝ ਇਥੋਂ ਦੇ ਬਾਜ਼ਾਰਾਂ ਵਿੱਚ ਗੰਦਗੀ ਦੇ ਵੱਡੇ ਵੱਡੇ ਅੰਬਾਰ ਨਜ਼ਰ ਆਉਂਦੇ ਹਨ। ਜੋ ਕਿ ਲਾ-ਇਲਜਾ ਬਿਮਾਰੀਆਂ ਨੂੰ ਸੱਦਾ ਦੇ ਰਹੇ ਹਨ। ਇਸ ਦਾ ਫੌਰੀ ਹੱਲ ਕੀਤਾ ਜਾਵੇ।
ਝ ਕੂੜਾ ਕਰਕਟ ਸੁੱਟਣ ਲਈ ਕੋਈ ਜਗ੍ਹਾ ਦਾ ਪ੍ਰਬੰਧ ਨਹੀਂ ਹੈ। ਵਪਾਰੀਆਂ ਵੱਲੋਂ ਰੱਖੀ ਇੱਕੋ ਸਫਾਈ ਸੇਵਕਾਂ ਰਾਜ ਕੌਰ ਸਫਾਈ ਪਿਛਲੇ ਲੇਮੇ ਸਮੇਂ ਤੋਂ ਕਰ ਰਹੀ ਹੈ। ਸਰਕਾਰ ਵੱਲੋਂ ਕੋਈ ਸਫਾਈ ਕਰਮਚਾਰੀ ਨਹੀਂ ਰੱਖਿਆ ਹੋਇਆ। ਮਾਰਕੀਟ ਕਮੇਟੀ ਵੱਲੋਂ ਸਫਾਈ ਕਰਮਚਾਰੀ ਮੁਹੱਲਈਆ ਕਰਵਾਏ ਜਾਣ।
ਝ ਮੇਨ ਬਜ਼ਾਰਾਂ ਵਿੱਚ ਸਟਰੀਟ ਲਾਈਟਾਂ ਦਾ ਨਾ ਹੋਣਾ ਚੋਰਾਂ ਦੇ ਹੌਂਸਲਿਆਂ ਨੂੰ ਬੁਲੰਦ ਕਰਦਾ ਹੈ। ਹਨ੍ਹੇਰੇ ਦਾ ਲਾਭ ਲੈ ਕੇ ਚੋਰ ਚੋਰੀਆਂ ਕਰ ਸਕਦੇ ਹਨ। ਜਿਸ ਨਾਲ ਕਿਸੇ ਵੇਲੇ ਵੀ ਵਪਾਰੀਆਂ ਦਾ ਨੁਕਸਾਨ ਹੋ ਸਕਦਾ ਹੈ। ਮਾਰਕੀਟ ਕਮੇਟੀ ਵੱਲੋਂ ਸਟਰੀਟ ਲਾਈਟਾਂ ਲਾਈਅ ਜਾਣ।
ਝ ਘੱਗਾ ਤੇ ਬਾਦਸ਼ਾਹਪੁਰ ਨੂੰ ਜੋੜਦੇ ਭਾਖੜਾ ਨਹਿਰਦੇ ਪੁੱਲ ਜੋ ਟੁੱਟੇ ਪਏ ਨੇ ਉਨ੍ਹਾਂ ਦੀ ਨਵ ਉਸਾਰੀ ਲਈ ਸਰਕਾਰ ਵਲੋਂ ਜਲਦੀ ਉਪਰਾਲੇ ਕੀਤੇ ਜਾਣ।
ਝ ਇਥੇ ਸਿਹਤ ਸੇਵਾਵਾਂ ਬਿਲਕੁਲ ਨਾ ਮਾਤਰ ਹੀ ਹਨ, ਲੋਕਾਂ ਦੀ ਸੇਵਾ ਵਿੱਚ ਸਿਹਤ ਸੇਵਾਵਾਂ ਦੇ ਮੁੱਢਲੇ ਪ੍ਰਬੰਧ ਕੀਤੇ ਜਾਣ।
ਝ ਸਿੱਖਿਆ ਪੱਖੋਂ ਪੱਛੜੇ ਬਾਦਸ਼ਾਹਪੁਰ ਨੂੰ ਉਚ ਤਕਨੀਕਾਂ ਸੰਸਥਾਵਾਂ (ਕਾਲਜ) ਦੀਆਂ ਬਰਾਂਚਾਂ ਖੋਲੀਆਂ ਜਾਣ।
ਝ ਇਥੋਂ ਦੀ ਅਨਾਜ ਮੰਡੀ ਦੇ ਫੜ ਨੀਵੈਂ ਹੋਣ ਕਾਰਨ ਥੋੜ੍ਹੀ ਦਿਹੀ ਬਾਰਸ਼ ਹੋਣ ਕਾਰਨ ਝੀਲ ਦਾ ਰੂਪ ਧਾਰਨ ਕਰ ਲੈਂਦੇ ਹਨ ਜਿਸ ਵਿੱਚ ਕਿਸਾਨਾਂ ਦਾ ਝੋਨਾ ਪਾਣੀ ਲੱਗ ਕੇ ਬਦਰੰਗ ਹੋ ਜਾਂਦਾ ਹੈ ਤੇ ਨਾਮੀ ਆ ਜਾਂਦੀ ਹੈ। ਜਿਸਦਾ ਖਮਿਆਜ਼ਾ ਕਿਸਾਨਾਂ ਨੇ ਤੇ ਆੜਤੀਆਂ ਨੂੰ ਭੁਗਤਣਾ ਪੈਂਦਾ ਹੈ। ਮੰਡੀਕਰਨ ਬੋਰਡ ਨਵੇਂ ਤੇ ਉਚੇ ਫੜ ਬਣਾ ਕੇ ਦੇਵੇ।
ਝ ਬਾਦਸ਼ਾਹਪੁਰ ਨੂੰ ਸਬ ਤਹਿਸੀਲ ਦਾ ਦਰਜਾ ਦਿੱਤਾ ਜਾਵੇ ਤਾਂ ਕਿ ਆਮ ਲੋਕਾਂ ਨੂੰ ਰਜਿਸਟਰੀਆ ਕਰਾਉਣ ਪਾਤੜਾਂ ਨਾ ਜਾਣਾ ਪਵੇ ਜੋ ਕਿ ਇਥੋਂ ਕਾਫੀ ਦੂਰ ਪੈਂਦਾ ਹੈ।