ਡਾ. ਨਗਿੰਦਰ ਸਿੰਘ ਹਰੀਕਾ ਸੰਪਰਕ : 98760-34567, 98155-90400
ਮੈਡੀਕਲ ਮਾਹਿਰ, ਲੇਖਕ, ਗੁਣੀ ਇਨਸਾਨ ਅਤੇ ਵਿਦਿਆ ਦਾਨੀ
ਪਿੰਡ ਨੰਗਲ ਕਲਾਂ (ਮਾਨਸਾ)
ਉਹ ਪੋਲੀਓ ਦੀ ਸ਼ਿਕਾਰ ਹੋਣ ਕਾਰਨ ਅੰਗਹੀਣ ਬਣ ਗਈ ਸੀ। ਉਮਰ ਦੇ ਵਧਣ ਨਾਲ ਉਸ ਦੀ ਅੰਗਹੀਣਤਾ ਉਸ਼ ਨੂੰ ਪ੍ਰੇਸ਼ਾਨ ਕਰਨ ਲੱਗੀ। ਮਨੁੱਖੀ ਹਮਦਰਦੀ ਦੇ ਜ਼ਜਬੇ ਤੋਂ ਸੱਖਣੇ ਲੋਕਾਂ ਵੱਲੋਂ ਉਸ ਦੀ ਅੰਗਹੀਣਤਾ ਨੂੰ ਲੈ ਕੇ ਕੀਤੀਆਂ ਜਾਣ ਵਾਲੀਆਂ ਵਿਅੰਗਮਈ ਗੱਲਾਂ, ਉਸ ਨੂੰ ਉਸ ਦੀ ਅੰਗਹੀਣਤਾ ਦਾ ਅਹਿਸਾਸ ਹੋਰ ਵਧੇਰੇ ਕਰਵਾਉਂਦੀਆਂ। ਜਦ ਉਹ ਘਰ ਵਿਚ ਇਕੱਲੀ ਬੈਠੀ ਹੁੰਦੀ ਤਾਂ ਉਸ ਦਾ ਦਿਮਾਗ ਨਿਰਾਸ਼ਾਵਾਦੀ ਸੋਚ ਅਤੇ ਆਸ਼ਾਵਾਦੀ ਸੋਚ ਦਾ ਅਖਾੜਾ ਬਣ ਜਾਂਦਾ। ਜਦ ਉਸ ਦੇ ਦਿਮਾਗ ਵਿਚ ਨਿਰਾਸ਼ਾਵਾਦੀ ਸੋਚ ਭਾਰੂ ਹੁੰਦੀ ਤਾਂ ਉਹ ਸੋਚਣ ਲੱਗਦੀ।
‘ਮਨਾਂ ਮੇਰੇ ਵਰਗੀ ਲੰਗੜੀ ਅਭਾਗਣ ਕੁੜੀ ਦਾ ਜੀਵਨ ਕਾਹਦਾ ਜੀਵਨ ਐ। ਮੈਨੂੰ ਸੋਲਵੇਂ ਸਾਲ ਦੀ ਉਮਰ ਵਿਚ ਵੀ ਸੋਟੀ ਦਾ ਸਹਾਰਾ ਲੈ ਕੇ ਤੁਰਨਾ ਪੈ ਰਿਹਾ ਹੈ। ਹਰੇਕ ਮੈਨੂੰ ਲੰਗੜੀ ਆਖਦੈ। ਮੇਰੇ ਨਾਲ ਤਾਂ ਕਿਸੇ ਨੇ ਵਿਆਹ ਵੀ ਨਹੀਂ ਕਰਵਾਉਣਾ। ਲੰਗੜੀਆਂ ਦਾ ਵਿਆਹ ਕੌਣ ਕਰਵਾਉਂਦੇ। ਮੇਰੇ ਮਾਂ ਬਾਪ ਵੀ ਗਰੀਬ ਨੇ। ਜਿਨ੍ਹਾਂ ਦਾਜ ਦਹੇਜ ਦੇ ਨਾਲ ਵੀ ਮੈਨੂੰ ਕਿਸੇ ਲਾਲਚੀ ਦੇ ਲੜ ਨਹੀਂ ਲਾ ਸਕਣਾ..’ ਅਜਿਹੀਆਂ ਨਿਰਾਸ਼ਾਵਾਦੀ ਸੋਚਾਂ ਵਿਚ ਗੋਤੇ ਖਾਣ ਸਮੇਂ ਉਸ ਦਾ ਮਰਨ ਨੂੰ ਮਨ ਉਤਾਵਲਾ ਹੁੰਦਾ ਪਰ ਮਰਨ ਲਈ ਜਹਿਰ ਪ੍ਰਾਪਤ ਕਰਨੀ ਉਸ ਲਈ ਮੁਸ਼ਕਲ ਬਣ ਜਾਂਦੀ। ਖੂਹ ਟੋਭੇ ਜਾਂ ਨਦੀ ਨਾਲੇ ਤੱਕ ਜਾਣਾ ਉਸ ਲਈ ਔਖਾ ਸੀ॥ ਫੇਰ ਇੰਨੇ ਨੂੰ ਉਹ ਆਪਣੇ ਆਪ ਨੂੰ ਸਮਝਾਉਣ ਲੱਗਦੀ,
‘‘ਅੜੀਏ ਜੀਤ ! ਕੀ ਹੋ ਗਿਆ ਜੇ ਪੋਲੀਏ ਦੀ ਚੰਦਰੀ ਬਿਮਾਰੀ ਨੇ ਇਕ ਲੱਤ ਮਾਰਤੀ… ਪਰ ਦੂਜੀ ਲੱਤ ਤਾਂ ਠੀਕ ਐ.. ਦੋਵੇਂ ਬਾਹਵਾਂ, ਦੋਵੇਂ ਅੱਕਾਂ ਅਤੇ ਦੋਵੇਂ ਕੰਨ ਤਾਂ ਕੁਦਰਤ ਨੇ ਸਹੀ ਦਿੱਤੇ ਨੇ।… ਸਰੀਰ ਨੂੰ ਹੋਰ ਕੋਈ ਬਿਮਾਰੀ-ਠਮਾਰੀ ਨਹੀਂ.. ਸੁਣਿਐਂ ਦੋਵੇਂ ਹੱਥਾਂ ਤੋਂ ਸੱਖਣਾ ਇੱਕ ਮੁੰਡਾ ਪੈਰਾਂ ਨਾਲ ਈ ਲਿਖ ਲੈਂਦੇ। ਪੈਰ੍ਹਾਂ ਨਾਲ ਈ ਹੋਰ ਕੰਮ ਕਰ ਲੈਂਦੇ। ਕੀ ਹੋ ਗਿਆ ਜੇ ਇਕ ਲੱਤ ਮਰੀ ਹੋਈ ਐ.. ਮੈਨੂੰ ਦਿਲ ਨਹੀਂ ਛੱਡਣਾ ਚਾਹੀਦਾ… ਕੁਦਰਤ ਉਨ੍ਹਾਂ ਲੋਕਾਂ ਦੀ ਮਦਦ ਅਵੱਸ ਕਰਦੀ ਐ ਜੋ ਆਪਣੀ ਮੱਦਦ ਆਪ ਕਰਦੇ ਨੇ.. ਹਿੰਮਤ ਨਹੀਂ ਹਾਰਦੇ..’ ਜੀਤ ਦੀਆਂ ਅਜਿਹੀਆਂ ਆਸ਼ਾਵਾਦੀ ਸੋਚਾਂ ਉਸ ਦੀਆਂ ਨਿਰਾਸ਼ਾਵਾਦੀ ਸੋਚਾਂ ਨੂੰ ਦਿਮਾਗ ਦੇ ਅਖਾੜੇ ਵਿਚੋਂ ਬਾਹਰ ਕੱਢਣ ਲੱਗੀਆਂ। ਜੀਤ ਦਾ ਜ਼ਿੰਦਗੀ ਪ੍ਰਤੀ ਨਜ਼ਰੀਆ ਤਬਦੀਲ ਹੋਣਾ ਸ਼ੁਰੂ ਹੋਇਆ। ਉਹ ਆਪਣੇ ਗੁਆਂਢੀਆਂ ਦੇ ਘਰ ਆਉਂਦਾ ਪੰਜਾਬੀ ਦਾ ਅਖਬਾਰ ਪੜ੍ਹਨ ਲੱਗੀ। ਅਖਬਾਰ ਵਿਚ ਛਪਦਾ ਸਿਹਤ ਸਬੰਧੀ ਪੰਨਾ ਉਸ ਦਾ ਮਨਭਾਉਂਦਾ ਪੰਨਾ ਹੁੰਦਾ। ਇਸ ਪੰਨੇ ਨੂੰ ਉਹ ਪੂਰੀ ਰੂਹ ਨਾਲ ਪੜ੍ਹਦੀ। ਪੰਨੇ ’ਤੇ ਔਰਤਾਂ ਦੀਆਂ ਬਿਮਾਰੀਆਂ ਅਤੇ ਜਣੇਪੇ ਸਬੰਧੀ ਛਪਦੀਆਂ ਲਿਖਤਾਂ ਦੇ ਮਹੱਤਵਪੂਰਨ ਮੈਟਰ ਨੂੰ ਆਪਣੀ ਨੋਟ ਬੁੱਕ ਵਿਚ ਨੋਟ ਕਰਨ ਤੋਂ ਉਹ ਨਾ ਖੁੰਝਦੀ। ਕੁਝ ਮਹੀਨਿਆਂ ਵਿਚ ਉਸ ਦੀ ਨੋਟ ਬੁੱਕ ਔਰਤਾਂ ਦੀਆਂ ਬਿਮਾਰੀਆਂ ਦੇ ਇਲਾਜ ਸਬੰਧੀ ਨੁਕਸਿਆਂ ਨਾਲ ਭਰ ਗਈ। ਉਸ ਦੀ ਚੇਤਨਾ ਅਤੇ ਆਤਮ ਵਿਸ਼ਵਾਸ ਨੇ ਅਗਾਹਾਂ ਪੁਲਾਂਘਾਂ ਪੁੱਟੀਆਂ। ਇਕ ਦਿਨ ਜੀਤਾਂ ਆਪਣੀ ਨੋਟ ਬੁੱਕ ਵਿਚੋਂ ਜਣੇਪੇ ਬਾਰੇ ਲਿਖੇ ਨੋਟਾਂ ਨੂੰ ਪੜ੍ਹ ਰਹੀ ਸੀ। ਅਚਾਨਕ ਗੁਆਂਢੀਆਂ ਦੀ ਜਣੇਪਾ ਕੱਟਣ ਆਈ ਲੜਕੀ ਦੀਆਂ ਚੀਕਾਂ ਜੀਤ ਦੇ ਕੰਨੀ ਪਈਅ। ਉਹ ਮਨ ਈ ਮਨ ਵਿਚ ਸੋਚਦੀ ਅਤੇ ਆਪਣੀ ਸੋਟੀ ਦੇ ਸਹਾਰੇ ਲੰਗੜਾ ਕੇ ਤੁਰਦੀ ਗੁਆਂਢੀਆਂ ਦੇ ਘਰ ਗਈ। ਅਗਾਹਾਂ ਲੜਕੀ ਘਰ ਵਿਚ ਇਕੱਲੀ ਹੀ ਸੀ ਜੋ ਛੂਤਕ ਦੀਆਂ ਪੀੜਾਂ ਨਾਲ ਮੰਜੇ ਉਤੇ ਪਈ ਸੱਪ ਵਾਂਗੂੰ ਮੇਲੀ ਜਾ ਰਹੀ ਸੀ। ਲੜਕੀ ਦਾ ਬਾਪ ਅਤੇ ਭਰਾ ਖੇਤ ਨੂੰ ਗਏ ਹੋਏ ਸਨ। ਮਾਂ ਦਾਈ ਨੂੰ ਬੁਲਾਉਣ ਗਈ ਹੋਈ ਸੀ। ਜੀਤ ਨੇ ਜਣੇਪੇ ਸਬੰਧੀ ਅਖਬਾਰਾਂ ਵਿੱਚੋਂ ਪ੍ਰਾਪਤ ਕੀਤੇ ਆਪਣੇ ਗਿਆਨ ਮੁਤਾਬਿਕ ਸੱਪ ਵਾਂਗੂੰ ਮੇਲਦੀ ਲੜਕੀ ਦਾ ਜਣੇਪਾ ਕਰਾਉਣਾ ਸ਼ੁਰੂ ਕੀਤਾ। ਕੁਝ ਹੀ ਮਿੰਟਾਂ ਵਿਚ ਸਫਲ ਜਣੇਪਾ ਕਰਵਾਉਣ ਬਾਅਦ ਉਸ ਨੇ ਚੰਨ ਦੇ ਟੁੱਕੜੇ ਵਰਗੇ ਨਵ ਜਨਮੇ ਲੜਕੇ ਨੂੰ ਲੜਕੇ ਦੀ ਮਾਂ ਨਾਲ ਪਾਇਆ। ਲੜਕੀ ਦੀ ਸੰਭਾਲ ਬਾਖੂਬੀ ਨਾਲ ਕਰਨੀ ਸ਼ੁਰੂ ਕੀਤੀ। ਜਦ ਕੁਝ ਸਮੇਂ ਬਾਅਦ ਲੜਕੀ ਦੀ ਮਾਂ ਅਤੇ ਦਾਈ ਆਈਆਂ ਤਾਂ ਉਹ ਨਵੇ ਜਨਮੇ ਲੜਕੇ ਨੂੰ ਦੇਖ ਕੇ ਦੰਗ ਰਹਿ ਗਈਆਂ।
‘ਹੈਂ.. ਬੱਚੇ ਨੇ ਆਪਣੇ ਆਪ ਜਨਮ ਲੈ ਲਿਆ?’
‘ਨਹੀ ਮਾਂ! ਜੀਤਾਂ ਨੇ ਜਣੇਪਾ ਕਰਵਾਇਐ।’ ਲ਼ੜਕੀ ਦੀਮਾਂ ਅਤੇ ਦਾਈ ਦੀ ਹੈਰਾਨੀ ਵਿੱਚ ਮਣਾਂ ਮੂੰਹੀਂ ਵਾਧਾ ਹੋਇਆ। ਜੀਤਾਂ ਵੱਲੋਂ ਕਰਵਾਏ ਗਏ ਸਫਲ ਜਣੇਪੇ ਦੀ ਖਬਰ ਸਾਰੇ ਪਿੰਡ ਵਿਚ ਅੱਗ ਵਾਂਗ ਫੈਲੀ। ਲੋਕ ਜੀਤਾਂ ਨਾਲ ਪਹਿਲਾਂ ਨਾਲੋਂ ਵਧੇਰੇ ਆਦਰ ਸਤਿਕਾਰ ਨਾਲ ਪੇਸ਼ ਆਉਣ ਲੱਗੇ। ਜੀਤਾਂ ਦੇ ਸਵੈ ਵਿਸ਼ਵਾਸ ਦਾ ਕੱਦ ਵੱਧਣ ਲੱਗਿਆ। ਉਹ ਜਿਸ ਦਿਨ ਕਿਤੇ ਚੰਡੀਗੜ੍ਹ ਗਈ, ਉਸ ਦਿਨ ਉਸ ਨੇ ਉਥੋਂ ਬਿਮਾਰੀਆਂ ਸਬੰਧੀ ਛਪੀਆਂ ਕਈ ਮਾਹਰ ਡਾਕਟਰਾਂ ਦੀਆਂ ਲਿਖੀਆਂ ਕਿਤਾਬਾਂ ਲਿਆਂਦੀਆਂ। ਕਿਤਾਬਾਂ ਨੂੰ ਉਹ ਪੂਰੇ ਧਿਆਨ ਨਾਲ ਪੜਦੀ। ਆਮ ਬਿਮਾਰੀਆਂ, ਖੰਘ, ਜੁਕਾਮ, ਬੁਖਾਰ, ਟੱਟੀਆਂ, ਉਲਟੀਆਂ ਆਦਿ ਦੇ ਮਰੀਜ਼ਾਂ ਨੂੰ ਉਹ ਪੁਸਤਕਾਂ ਵਿਚੋਂ ਪ੍ਰਾਪਤ ਕੀਤੀ ਸਿੱਖਿਆ ਮੁਤਾਬਿਕ ਦਿਵਾਈ ਦਿੰਦੀ। ਮਰੀਜ਼ ਠੀਕ ਹੋ ਜਾਂਦੇ। ਲੋਕਾਂ ਨੇ ਜੀਤਾਂ ਦੀ ਬੱਲੇ ਬੱਲੇ ਕਰਦਿਆਂ ਨੇ ਜੀਤਾਂ ਦਾ ਨਾਮ ਦਿਆਵੰਤੀ ਰੱਖਿਆ ਕਿਉਂਕਿ ਜੀਤਾਂ ਗਰੀਬ ਮਰੀਜ਼ਾਂ ’ਤੇ ਦਿਆ ਕਰਕੇ ਉਨ੍ਹਾਂ ਨੂੰ ਲਾਗਤ ਮੁੱਲ ’ਤੇ ਦਵਾਈਆਂ ਦਿੰਦੀ ਸੀ ਤੇ ਮਰੀਜ ਠੀਕ ਹੋ ਜਾਂਦੇ ਸਨ।
ਦਿਆਵੰਤੀ ਦੇ ਘਰ ਤੋਂ ਚਾਰ ਘਰ ਸਨ੍ਹ ’ਚ ਛੱਡ ਕੇ ਪੰਜਵਾਂ ਘਰ ਅਤਿਅੰਤ ਗਰੀਬ ਹਰੀਜਨ ਪਰਿਵਾਰ ਦਾ ਸੀ। ਉਹ ਪਰਿਵਾਰ ਦਾ ਮੁਖੀ ਰੁਲੀਆ ਇਕੱਲਾ ਕਮਾਊ ਸੀ ਜਿਸ ਦੇ ਚਾਰ ਲੜਕੀਆਂ ਸਨ। ਤਿੰਨ ਨਿੱਕੀਆਂ ਲੜਕੀਆਂ ਨਾਲੋਂ ਵੱਡੀ ਚੌਥੀ ਲੜਕੀ ਤਾਰੋ ਜੋ ਵਿਆਹੀ ਹੋਈ ਸੀ ਜਣੇਪਾ ਕੱਟਣ ਆਪਣੇ ਪੇਕੇ ਪਿੰਡ ਆਈ ਹੋਈ ਸੀ। ਪਿੰਡ ਦੇ ਸਰਕਾਰੀ ਹਸਪਤਾਲ ਦੇ ਡਾਕਟਰ ਨੇ ਰੁਲੀਏ ਨੂੰ ਕਿਹਾ,
‘ਕੇਸ ਸੀਰੀਅਸ ਹੈ.. ਸ਼ਹਿਰ ਦੇ ਪ੍ਰਾਈਵੇਟ ਡਾਕਟਰ ਦੇ ਹਸਪਤਾਲ ਲੈ ਜਾਵੋ।’
ਰੁਲੀਆ ਅਤੇ ਰੁਲੀਏ ਦੀ ਪਤਨੀ ਆਪਣੀ ਲੜਕੀ ਨੂੰ ਸ਼ਹਿਰ ਦੇ ਪ੍ਰਾਈਵੇਟ ਹਸਪਤਾਲ ਵਿੱਚ ਲੈ ਕੇ ਆਏ। ਉਸ ਹਸਪਤਾਲ ਦੇ ਗੰਜੇ ਡਾਕਟਰ ਨੇ ਲੜਕੀ ਨੂੰ ਤੱਕਦਿਆਂ ਰੁਲਦੂ ਹੋਰਾਂ ਨੂੰ ਕਿਹਾ,
‘ਵੱਡੇ ਅਪ੍ਰੇਸ਼ਨ ਨਾਲ ਬੱਚਾ ਪੈਦਾ ਹੋਵੇਗਾ..’
‘ਜੀ! ਵੱਡੇ ਅਪ੍ਰੇਸ਼ਨ ’ਤੇ ਖਰਚਾ-ਪੱਠਾ ਕਿੰਨਾ ਕੁ ਹੋ ਜਾਵੇਗਾ?’
‘ਕਮ ਸੇ ਕਮ 20 ਹਜ਼ਾਰ ਰੁਪਏ ਤਾਂ ਪਹਿਲਾਂ ਜਮ੍ਹਾਂ ਕਰਵਾਉਣੇ ਈ ਕਰਵਾਉੇਣੇ ਪੈਣਗੇ.. ਬਾਕੀ ਦੇ ਕੇਸ ਹੋਣ ਤੋਂ ਬਾਅਦ ਵਿਚ ਦੇ ਦੇਣੇ’
ਡਾਕਟਰ ਦੇ ਮੂੰਹੋਂ ਸੁਭਾਵਿਕ ਨਿਕਲੇ ਇਹ ਸ਼ਭਦ ਰੁਲੀਏ ਅਤੇ ਉਸ ਦੀ ਪਤਨੀ ਦੇ ਕੰਨਾਂ ਵਿਚ ਹਥੌੜੇ ਦੀ ਸੱਟ ਵਾਂਗ ਵੱਜੇ ਕਿਉਂਕਿ ਉਨਵਾਂ ਕੋਲੋਂ ਤਾਂ ਸਿਰਫ ਉਹੀ ਪੰਜ ਸੌ ਰੁਪਏ ਸਨ, ਜਿਹੜੇ ਉਹ ਪੰਜ ਰੁਪਏ ਪ੍ਰਤੀ ਸੈਂਕੜਾ ਵਿਆਜ ਹਿਸਾਬ ਨਾਲ ਪਿੰਡ ਦੇ ਸੂਦਖੋਰ ਬਾਣੀਏਂ ਕੋਲੋਂ ਲੈ ਕੇ ਆਏ ਸਨ। ਉਨ੍ਹਾਂ ਲਈ ਹਸਪਤਾਲ ਵਿਚ ਖੜਨਾ ਮੁਸ਼ਕਲ ਹੋ ਗਿਆ ਸੀ। ਡਾਕਟਰ ਵੀਹ ਹਜ਼ਾਰ ਰੁਪਈਆ ਜਮਾਂ ਕਰਵਾਉਣ ਲਈ ਦੁਬਾਰਾ ਆਖ ਕੇ ਅਗਲੇ ਮਰੀਜ਼ ਨੂੰ ਵੇਖਣ ਵਿਚ ਰੁਝ ਗਿਆ। ਉਹ ਦੋਵੇਂ ਮੂੰਹੋਂ ਕੁਝ ਨਾ ਬੋਲੇ, ਆਪਣੀ ਲੜਕੀ ਨੂੰ ਨਾਲ ਲੈ ਕੇ ਚੁੱਪ ਚਾਪ ਡਾਕਟਰ ਦੇ ਮਰੀਜ਼ ਦੇਖਣ ਵਾਲੇ ਕਮਰੇ ਵਿਚੋਂ ਬਾਹਰ ਆਏ। ਪਿੰਡ ਨੂੰ ਮੁੜਨ ਤੋਂ ਬਿਨਾਂ ਉਨ੍ਹ ਕੋਲ ਹੋਰ ਕੋਈ ਰਾਹ ਨਾ ਰਿਹਾ। ਉਹ ਟੁੱਟੇ ਦਿਲਾਂ ਨਾਲ ਆਪਣੇ ਘਰ ਪਰਤੇ। ਉਨ੍ਹਾਂ ਨੂੰ ਮੁੱਝ ਨਹੀਂ ਰਿਹਾ ਸੀ ਕਿ ਉਹ ਕਰਨ ਤਾਂ ਕੀ ਕਰਨ। ਉਨ੍ਹਾਂ ਦੀ ਮਾਨਸਿਕ ਹਾਲਤ ਨਦੀਂ ਵਿੱਚ ਡੁੱਬ ਰਹੇ ਮਨੁੱਖ ਦੀ ਮਾਨਸਿਕ ਹਾਲਤ ਵਰਗੀ ਬਣੀ ਹੋਈ ਸੀ। ਇਨੇ ਨੂੰ ਉੁਨ੍ਹਾਂ ਦੀ ਨਜ਼ਰ ਸੋਟੀ ਦੇ ਸਹਾਰੇ ਲੰਗੜਾ ਕੇ ਤੁਰੀ ਆ ਰਹੀ ਦਿਅਵੰਤੀ ’ਤੇ ਪਈ। ਦਿਆਵੰਤੀ ਨੇ ਉਨ੍ਹਾਂ ਦੇ ਮੂੰਹਾਂ ਉਤਲੀ ਨਿਰਾਸ਼ਤਾ ਦੇ ਬੱਦਲਾਂ ਨੂੰ ਭਾਂਪਦਿਆਂ ਨਿਰਾਸ਼ਤਾ ਦਾ ਕਾਰਨ ਪੁੱਛਿਆ। ਰੋਂਦੀ ਰੁਲਦੂ ਦੀ ਪਤਨੀ ਨੇ ਸ਼ਹਿਰ ਵਾਲੇ ਡਾਕਟਰ ਵੱਲੋਂ ਕਹੀ ਵੀਹ ਹਜ਼ਾਰ ਜਮ੍ਹਾਂ ਕਰਵਾਉਣ ਵਾਲੀ ਗੱਲ ਦਿਆਵੰਤੀ ਨੂੰ ਦੱਸੀ। ਦਿਆਵੰਤੀ ਲੜਕੀ ਦੇ ਮੰਜੇ ’ਤੇ ਬੈਠਦੀ ਬੋਲੀ,
‘ਡਾਕਟਰ ਹੁੰਦੇ ਤਾਂ ਰੱਬ ਦਾ ਰੂਪ ਨੇ ਪਰ ਅੱਜ ਕੱਲ ਦੇ ਲਾਲਚੀ ਡਾਕਟਰਾਂ ਨੇ ਬੁੱਚੜਾਂ ਦਾ ਰੂਪ ਧਾਰਨ ਕੀਤਾ ਹੋਇਆ।’
‘ਪੁੱਛ ਨਾ ਭਾਈ ਬੀਬੀ ਦਿਆਵੰਤੀ ! ਭਲਾ ਐਨੇ ਮਹਿੰਗੇ ਇਲਾਜ ਸਾਡੇ ਦਿਹਾੜੀਦਾਰ ਗਰੀਬ ਗੁਰੱਬੇ ਕਿਥੋਂ ਕਰਾਂ ਲੈਣਗੇ?’
‘ਡਾਕਧਾਰ ਤਾਂ ਧੀਏ! ਉਈਂ ਹਲਕੇ ਫਿਰਦੇ ਨੇ।’
ਰੁਲੀਏ ਦੀ ਘਰਵਾਲੀ ਅਤੇ ਰੁਲੀਏ ਦੀਆਂ ਗੱਲਾਂ ਸੁਣਦੀ ਦਿਆਵੰਤੀ, ਮੰਜੇ ’ਤੇ ਪਈ ਲੜਕੀ ਦੇਪਟ ਨੂੰ ਪੋਲਾ ਪੋਲਾ ਦਬਾ ਕੇ ਚੈਕ ਕਰਦੀ ਰਹੀ ਸੀ। ਉਸ ਨੂੰ ਇਉਂ ਚੈਕ ਕਰਦੀ ਨੂੰ ਕੇਸ ਸਧਾਰਨ ਹਾਲਤ ਵਾਲਾ ਮਹਿਸੂਸ ਹੋਇਆ। ਉਸ ਨੇ ਰੁਲੀਏ ਨੂੰ ਕਿਹਾ,
‘ਚਾਚਾ ਜੀ! ਸਾਡੇ ਘਰੋਂ ਮੇਰਾ ਦਵਾਈਆਂ ਅਤੇ ਟੀਕਿਆਂ ਵਗੈਰਾ ਵਾਲਾ ਬੈਗ ਲੈ ਕੇ ਆਓ।’
ਰੁਲੀਆ ਦਿਆਵੰਤੀ ਦੇ ਘਰੋਂ ਦਵਾਈਆਂ ਵਾਲਾ ਬੈਗ ਲੈ ਕੇ ਆਇਆ। ਦਿਆਵੰਤੀ ਨੇ ਜਣੇਪੇ ਸਮੇਂ ਲਾਉਣ ਵਾਲੇ ਦੋ ਟੀਕੇ ਲਾਏ। ਉਹ ਟੀਕੇ ਲਾਉਣ ਬਾਅਦ ਲੜਕੀ, ਰੁਲਦੂ ਅਤੇ ਉਸਦੀ ਪਤਨੀ ਦੇ ਡੋਬੂ ਸੋਕੂ ਹੋ ਰਹੇ ਦਿਲਾਂ ਨੂੰ ਹੌਂਸਲਾ ਦੇਣ ਲਈ ਹਮਦਰਦੀ ਭਰੇ ਜ਼ਜ਼ਬੇ ਨਾਲ ਗੱਲਾਂ ਕਰਨ ਲੱਗੀ। ਦਿਆਵੰਤੀ ਨੇ ਬਹੁਤ ਮੁਹਾਰਤਾ ਨਾਲ ਲੜਕੀ ਦਾ ਜਣੇਪਾ ਕੀਤਾ। ਪਿੰਡ ਦੇ ਨਾਲ ਨਾਲ ਆਂਢ ਗੁਆਂਢ ਦੇ ਪਿੰਡਾਂ ਵਿੱਚ ਵੀ ਦਿਆਵੰਤੀ ਜਣੇਪੇ ਕਰਨ ਵਿਚ ਮਾਹਰ ਹੋਣ ਦੀ ਚਰਚਾ ਹੋਣੀ ਸ਼ੁਰੂ ਹੋਈ।
ਆਮ ਲੋਕਾਂ ਵਿਚ ਦਿਆਵੰਤੀ ਦੀ ਮਹਿਮਾਂ ਦਿਨੋਂ ਦਿਨ ਵਧਦੀ ਜਾ ਰਹੀ ਸੀ। ਪਰ ਸ਼ਹਿਰ ਵਾਲੇ ਵੱਡੇ ਹਸਪਤਾਲ ਦਾ ਡਾਕਟਰ ਉਦੋਂ ਤੋਂ ਦਿਆਵੰਤੀ ਨਾਲ ਖਾਰ ਖਾਣ ਲੱਗ ਪਿਆ ਸੀ ਜਦੋਂ ਤੋਂ ਉਸ ਨੇ ਰੁਲੀਏ ਦੀ ਲੜਕੀ ਦਾ ਜਣੇਪਾ ਨਾਰਮਲ ਢੰਗ ਨਾਲ ਕਰ ਦਿੱਤਾ ਸੀ। ਜਦੋਂ ਕਿ ਉਸ ਡਾਕਟਰ ਨੇ ਵੱਡਾ ਅਪ੍ਰੇਸ਼ਨ ਕਰਨ ਦੇ ਨਾਂ ’ਤੇ ਰੁਲੀਏ ਕੋਲੋਂ 20 ਹਜ਼ਾਰ ਤੋਂ ਵੱਧ ਦੀ ਮੰਗ ਕੀਤੀ ਸੀ।
ਡਾਕਟਰ ਦੇ ਅਪਣਤ ਅਤੇ ਪਿਆਰ ਭਰੇ ਜ਼ਜ਼ਬੇ ਨਾਲ ਵਾਰ ਵਾਰ ਕਹਿਣ ’ਤੇ ਦਿਆਵੰਤੀ ਏ.ਐਨ.ਐਮ. ਦਾ ਕੋਰਸ ਕਰਨ ਲਈ ਤਿਆਰ ਹੋਈ। ਦੂਸਰੇ ਦਿਨ ਉਹ ਦੋਵੇਂ ਨਰਸਿੰਗ-ਇੰਸਟੀਚਿਊਟ ’ਚ ਪਹੁੰਚੇ। ਇੰਸਟੀਚਿਊਟ ਦੇ ਡਾਇਰੈਕਟਰ ਨੇ ਦਿਆਵੰਤੀ ਦੀ ਅੰਗਹੀਣਤਾ, ਡਾਕਟਰੀ ਪੇਸ਼ੇ ਵਿਚਲੀ ਤੀਬਰ ਰੁਚੀ ਅਤੇ ਦਸਵੀਂ ਵਿਚੋਂ ਆਈ ਫਸਟ ਡਵੀਜ਼ਨ ਦੇ ਨੰਬਰਾਂ ਨੂੰ ਦੇਖ ਕੇ ਦਿਆਵੰਤੀ ਨੂੰ ਖੁਸ਼ੀ ਖੁਸ਼ੀ ਦਾਖਲਾ ਦੇਣ ਦੇ ਨਾਲ ਨਾਲ ਫੀਸਾਂ ਫੰਡਾਂ ਵਿਚ ਵੀ ਤਕੜੀ ਰਿਐਤ ਕਰ ਦਿੱਤੀ। ਦਿਆਵੰਤੀ ਦੇ ਦਾਖਲਾ ਫਾਰਮ ’ਤੇ ਦਸਤਖਤ ਕਰਨ ਦੇ ਨਾਲ ਈ ਡਾਇਰੈਕਟਰ ਆਪਣੇ ਆਫਿਸ ਵਿਚੋਂ ਉਠ ਕੇ ਹਸਪਤਾਲ ਦੇ ਕਲੀਨਿਕ ਵਿਚ ਮਰੀਜ਼ਾਂ ਨੂੰ ਦੇਖਣ ਲਈ ਚਲਾ ਗਿਆ।
ਦਿਆਵੰਤੀ ਅਤੇ ਡਾਕਟਰ ਦਾਖਲਾ ਮਿਲਣ ਦੀ ਖੁਸ਼ੀ ਨਾਲ ਖੀਵੇ ਹੋਏ ਆਪਸ ਵਿਚ ਗੱਲਾਂ ਕਰਦੇ ਖੁਸ਼ੀ ਸਾਂਝੀ ਕਰਨ ਲੱਗੇ। ਇੰਨੇ ਨੂੰ ਇਕ ਏ.ਐਨ.ਐਮ. ਦੀ ਸਟੂਡੈਂਟ ਲੜਕੀ ਨੇ ਆ ਕੇ ਦਿਆਵੰਤੀ ਨੂੰ ਕਿਹਾ,
‘ਦੀਦੀ ! ਡਾਇਰੈਕਟਰ ਸਾਹਿਬ ਨੇ ਤੁਹਾਨੂੰ ਕਲਾਸ ਵਿਚ ਜਾਣ ਨੂੰ ਕਿਹਾ ਏ।’
‘ਚਲਦੀ ਆਂ ਸਿਸਟਰ!’ ਦਿਆਵੰਤੀ ਆਪਣਾ ਬੈਗ ਮੋਢੇ ਪਾ, ਸੋਟੀ ਹੱਥ ਫ਼ੜ ਅਤੇ ਡਾਕਟਰ ਵੱਲ ਪਿਆਰ ਭਰੀਆਂ ਨਜ਼ਰਾਂ ਨਾਲ ਤੱਕਦੀ, ਸਟੂਡੈਂਟ ਲੜਕੀ ਨਾਲ ਏ.ਐਨ.ਐਮ. ਦੇ ਕਲਾਸਰੂਮ ਵੱਲ ਤੁਰੀ। ਡਾਕਟਰ ਆਫਿਸ ਵਿਚੋਂ ਬਾਹਰ ਆ ਕੇ ਅਤੇ ਕਲੀਨਿਕ ਵਿਚ ਜਾ ਕੇ, ਡਾਇਰੈਕਟਰ ਦਾ ਧੰਨਵਾਦ ਕਰ ਵਾਪਸ ਆਪਣੇ ਪਿੰਡ ਨੂੰ ਤੁਰਿਆ।