June 16, 2026 9:25 pm

ਮਹਿਮਾਨਾਂ ਦੀ ਸੂਚੀ ਦੇਣ ਵਾਲੇ ਦਾ ਨਾਂਅ ਜਨਤਕ ਕੀਤਾ ਜਾਵੇ : ਸੀ ਬੀ ਆਈ ਮੁਖੀ

Page3_18 ਨਵੀਂ ਦਿੱਲੀ, 13 ਸਤੰਬਰ (ਪੀ ਟੀ)- ਸੀ ਬੀ ਆਈ ਮੁਖੀ ਰਣਜੀਤ ਸਿਨਹਾ ਨੇ ਕਿਹਾ ਕਿ ਪ੍ਰਸਿੱਧ ਵਕੀਲ ਪ੍ਰਸ਼ਾਂਤ ਭੂਸ਼ਣ ਉਸ ਵਿਸਲਬਲੋਅਰ ਦੇ ਨਾਂਅ ਦਾ ਖੁਲਾਸਾ ਕਰਨ ਤੋਂ ਬਚ ਨਹੀਂ ਸਕਦੇ ਜਿਸ ਨੇ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ‘ਤੇ ਆਉਣ ਵਾਲੇ ਮਹਿਮਾਨਾਂ ਦੀ ਸੂਚੀ ਉਨ੍ਹਾਂ ਨੂੰ ਮੁਹਈਆ ਕਰਵਾਈ ਹੈ। ਉਨ੍ਹਾਂ ਨੇ ਉਨ੍ਹਾਂ ਦੇ ਸੂਤਰ ਦੇ ਖੁਲਾਸੇ ਦੀ ਮੰਗ ਕੀਤੀ ਹੈ। ਭੂਸ਼ਣ ਦੀ ਪਟੀਸ਼ਨ ਦੇ ਜਵਾਬ ਵਿਚ ਸੁਪਰੀਮ ਕੋਰਟ ਵਿਚ ਦਾਇਰ ਹਲਫਨਾਮੇ ਵਿਚ ਸੀ ਬੀ ਆਈ ਮੁਖੀ ਨੇ ਕਿਹਾ ਕਿ ਵਕੀਲ ਉਸ ਸੂਤਰ ਦਾ ਖੁਲਾਸਾ ਕੀਤੇ ਬਗੈਰ ਮਾਮਲੇ ਵਿਚ ਬਹਿਸ ਨਹੀਂ ਕਰ ਸਕਦੇ ਜਿਸ ਤੋਂ ਉਨ੍ਹਾਂ ਨੇ ਮਹਿਮਾਨਾਂ ਦੇ ਨਾਵਾਂ ਦਾ ਬਿਓਰਾ ਹਾਸਿਲ ਕੀਤਾ। ਭੂਸ਼ਣ ਨੇ ਪਟੀਸ਼ਨ ਵਿਚ ਦੋਸ਼ ਲਾਇਆ ਸੀ ਕਿ ਸਿਨਹਾ ਨੇ 2 ਜੀ ਘੁਟਾਲੇ ਦੇ

ਦੋਸ਼ੀਆਂ ਅਤੇ ਦੋਸ਼ੀ ਕੰਪਨੀਆਂ ਦੇ ਅਧਿਕਾਰੀਆਂ ਨਾਲ ਆਪਣੀ ਰਿਹਾਇਸ਼ ‘ਤੇ ਮੁਲਾਕਾਤ ਕੀਤੀ ਇਸ ਲਈ ਉਨ੍ਹਾਂ ਨੂੰ 2 ਜੀ ਮਾਮਲੇ ਦੀ ਜਾਂਚ ਤੋਂ ਹਟਾਇਆ ਜਾਵੇ। ਉਨ੍ਹਾਂ ਨੇ ਭੂਸ਼ਣ ਦੀ ਪਟੀਸ਼ਨ ਦੇ ਜਵਾਬ ਵਿਚ ਬੀਤੇ ਦਿਨ ਹਲਫਨਾਮਾ ਦਾਇਰ ਕੀਤਾ ਸੀ।

Send this to a friend