ਅੰਮ੍ਰਿਤਸਰ, 10 ਸਤੰਬਰ (ਬਲਜੀਤ ਸਿੰਘ)- ਜ਼ਿਲ੍ਹਾ ਅਕਾਲੀ ਜਥਾ ਅੰਮ੍ਰਿਤਸਰ ਸ਼ਹਿਰੀ ਦੇ ਦੂਸਰੀ ਵਾਰ ਪ੍ਰਧਾਨ ਬਣਨ ਤੇ ਜ਼ਿਲ•ਾ ਅਕਾਲੀ ਜਥੇ ਦੇ ਦਫਤਰ ਕਚਹਿਰੀ ਚੌਂਕ ਵਿਖੇ ਦੂਸਰੀ ਵਾਰ ਬਣੇ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਸ਼ਹਿਰੀ ਦੇ ਪ੍ਰਧਾਨ ਉਪਕਾਰ ਸਿੰਘ ਸੰਧੂ ਦਾ ਅਕਾਲੀ ਦਲ ਬੀ.ਸੀ. ਵਿੰਗ ਦੇ ਅਹੁੱਦੇਦਾਰਾਂ ਵੱਲੋਂ ਜ਼ਿਲ•ਾ ਪ੍ਰਧਾਨ ਦਰਸ਼ਨ ਸਿੰਘ ਸੁਲਤਾਨਵਿੰਡ ਦੀ ਪ੍ਰਧਾਨਗੀ ਵਿਚ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ। ਇਸ ਮੌਕੇ ਨਵਨਿਯੁਕਤ ਬੁਲਾਰਾ ਸਮਸ਼ੇਰ ਸਿੰਘ ਸ਼ੇਰਾ ਅਤੇ ਜ਼ਿਲ੍ਹਾ ਅਕਾਲੀ ਜਥੇ ਦੇ ਸੀਨੀਅਰ ਮੀਤ ਪ੍ਰਧਾਨ ਕੁਲਦੀਪ ਸਿੰਘ ਮਮਦੂ ਚੌਹਾਨ ਵੀ ਉਨ••ਾਂ ਦੇ ਨਾਲ ਸਨ। ਇਸ ਮੌਕੇ ਦਰਸ਼ਨ ਸਿੰਘ ਸੁਲਤਾਨਵਿੰਡ ਨੇ ਕਿਹਾ ਕਿ ਸੰਧੂ ਨੂੰ ਮੁੜ ਤੋਂ ਜ਼ਿਲ•ਾ ਅਕਾਲੀ ਜਥੇ ਦਾ ਪ੍ਰਧਾਨ ਬਣਾ ਕੇ ਹਾਈ ਕਮਾਂਡ ਨੇ ਅਕਾਲੀ
ਦਲ ਦੇ ਵਰਕਰਾਂ ਅਤੇ ਅਹੁੱਦੇਦਾਰਾਂ ਦਾ ਦਿੱਲ ਜਿੱਤ ਲਿਆ ਹੈ। ਇਸ ਮੌਕੇ ਆਏ ਹੋਏ ਬੀ.ਸੀ. ਸੈਲ ਦੇ ਵਰਕਰਾਂ ਦਾ ਧੰਨਵਾਦ ਕਰਦਿਆਂ ਉਪਕਾਰ ਸਿੰਘ ਸੰਧੂ ਨੇ ਕਿਹਾ ਕਿ ਪਾਰਟੀ ਦੇ ਵਰਕਰ ਅਕਾਲੀ ਦਲ ਦੀ ਰੀੜ• ਦੀ ਹੱਡੀ ਹਨ ਅਤੇ ਉਹ ਉਨ•ਾਂ ਨਾਲ ਹਮੇਸ਼ਾਂ ਹੀ ਚਟਾਨ ਵਾਂਗ ਖੜ•ੇ ਹਨ। ਦਰਸ਼ਨ ਸਿੰਘ ਸੁਲਤਾਨਵਿੰਡ, ਸਮਸ਼ੇਰ ਸਿੰਘ ਸ਼ੇਰਾ ਨੇ ਕਿਹਾ ਕਿ ਸੰਧੂ ਦੇ ਪ੍ਰਧਾਨ ਬਣਨ ਦੇ ਨਾਲ ਅਕਾਲੀ ਦਲ ਦੇ ਅਹੁੱਦੇਦਾਰਾਂ ਵਿਚ ਖੁਸ਼ੀ ਦੀ ਲਹਿਰ ਦੋੜ ਪਈ ਹੈ
ਇਸ ਮੌਕੇ ਅਕਾਲੀ ਦਲ ਦੇ ਸਪੋਕਸਮੈਨ ਸਮਸ਼ੇਰ ਸਿੰਘ ਸ਼ੇਰਾ, ਅਕਾਲੀ ਦਲ ਦੇ ਜਨਰਲ ਸਕੱਤਰ ਕੁਲਦੀਪ ਸਿੰਘ ਮਮਦੂ ਚੌਹਾਨ, ਉਂਕਾਰ ਸਿੰਘ ਸੰਧੂ ਹਰਜਿੰਦਰਾ ਵਾਲੇ, ਨਿਰਮਲ ਸਿੰਘ ਨਿਜ਼ਾਮਪੁਰਾ, ਪ੍ਰਧਾਨ ਠੇਕੇਦਾਰ ਬੇਅੰਤ ਸਿੰਘ, ਅਮਰਜੀਤ ਸਿੰਘ ਰੰਧਾਵਾ, ਬਲਵਿੰਦਰ ਸਿੰਘ ਖੱਦਰ ਭੰਡਾਰ, ਦਿਲਬਾਗ ਸਿੰਘ ਸਹਿਦੇਵ, ਕਰਮਜੀਤ ਸਿੰਘ ਸਹਿਦੇਵ, ਸਵਰਨ ਸਿੰਘ ਧੁੰਨਾ, ਸੁਖਪਾਲ ਸਿੰਘ ਬਾਜਵਾ, ਹਰਜਿੰਦਰ ਸਿੰਘ ਰਾਜਾ, ਹਰਪਾਲ ਸਿੰਘ ਦਾਸੂਵਾਲ, ਮੋਹਨ ਸਿੰਘ ਕੋਟ ਕਰਨੈਲ ਸਿੰਘ, ਕੁਲਦੀਪ ਸਿੰਘ ਰਾਜੂ, ਅਮਰੀਕ ਸਿੰਘ ਸੁਲਤਾਨਵਿੰਡ, ਗੁਲਜ਼ਾਰ ਸਿੰਘ, ਐਸ.ਭਾਟੀਆ ਗੋਲਡਨ ਐਵੀਨਿਊ,ਭੁਪਿੰਦਰ ਸਿੰਘ ਭਿੰਦਾ, ਗੁਰਦੀਪ ਸਿੰਘ, ਕੁਲਵਿੰਦਰ ਸਿੰਘ ਰਾਗੀ, ਠੇਕੇਦਾਰ ਬਲਬੀਰ ਸਿੰਘ ਪੱਪੀ, ਦਿਲਬਾਗ ਸਿੰਘ ਬਾਗਾ, ਸੋਨੂੰ ਸੁਲਤਾਨਵਿੰਡ, ਲਖਵਿੰਦਰ ਸਿੰਘ ਲੱਖਾ, ਲਵਪ੍ਰੀਤ ਸਿੰਘ, ਜਰਨੈਲ ਸਿੰਘ, ਨਵਤੇਜ ਸਿੰਘ ਕਲਕੱਤਾ, ਜੁਗਿੰਦਰ ਸਿੰਘ ਵੱਲਾ, ਮਨਿੰਦਰ ਸਿੰਘ ਰਾਟੌਲ, ਗੁਰਦੀਪ ਸਿੰਘ, ਲਖਵਿੰਦਰ ਸਿੰਘ, ਬਲਵਿੰਦਰ ਸਿੰਘ, ਹਰਪਾਲ ਸਿੰਘ ਥਿੰਦ, ਹਰਜਾਪ ਸਿੰਘ ਨਾਮਧਾਰੀ ਆਦਿ ਹਾਜ਼ਰ ਸਨ।