ਜਾਖਲ 10 ਸਤੰਬਰ (ਨਰਿੰਦਰਪਾਲ ਸਿੰਘ)- ਕਰਨਲ ਗਰੁੱਪ ਆੱਫ ਇੰਸਟੀਚਿਊਸ਼ਨ ਦੇ ਕਰਨਲ ਸੀਨੀਅਰ ਸੈਕੰਡਰੀ ਸਕੂਲ ਚੂੜਲ ਕਲਾਂ ਦੇ ਵਿਦਿਆਰਥੀਆਂ ਵੱਲੋਂ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆੱਫ ਲਾਅ ਪਟਿਆਲਾ ਵਿਖੇ 10 ਰੋਜ਼ਾ ਐੱਨ.ਸੀ.ਸੀ. ਕੈਂਪ ਲਗਾਇਆ ਗਿਆ ਅਤੇ ਸਕੂਲ ਦੀ ਵਿਦਿਆਰਥਣ ਜਸਪ੍ਰੀਤ ਕੌਰ 10 ਵੀਂ ਜਮਾਤ ਨੂੰ ਲੜਕੀਆਂ ਦੇ ਜੂਨੀਅਰ ਵਿੰਗ ਵਿੱਚੋਂ ਬੈਸਟ ਕੈਡਿਟ ਅਤੇ ਬੈਸਟ ਸ਼ੂਟਰ ਐਲਾਨਿਆ ਗਿਆ। ਜਾਣਕਾਰੀ ਦਿੰਦਿਆਂ ਮੁੱਖ ਅਧਿਆਪਕਾ ਸ਼੍ਰੀਮਤੀ ਸਰਿਤਾ ਨੇ ਦੱਸਿਆ ਕਿ ਕਰਨਲ ਸਕੂਲ ਇਲਾਕੇ ਦਾ ਇੱਕੋ ਇੱਕ ਸਕੂਲ ਹੈ ਜਿੱਥੇ ਐੱਨ.ਸੀ.ਸੀ. ਹੈ। ਇੱਥੋਂ ਦੇ 16 ਵਿਦਿਆਰਥੀਆਂ ਨੇ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆੱਫ ਲਾਅ ਪਟਿਆਲਾ ਵਿਖੇ 10 ਰੋਜ਼ਾ ਐੱਨ.ਸੀ.ਸੀ. ਟ੍ਰੇਨਿੰਗ ਕੈਂਪ
ਏ.ਟੀ.ਸੀ. 97 ਲਗਾਇਆ ਗਿਆ। ਜਿਸ ਵਿੱਚ 15 ਸਕੂਲਾਂ ਦੇ ਕਰੀਬ 500 ਵਿਦਿਆਰਥੀਆਂ ਨੇ ਭਾਗ ਲਿਆ। ਇਸ ਕੈਂਪ ਦੌਰਾਨ ਜਸਪ੍ਰੀਤ ਕੌਰ ਨੂੰ ਬੈਸਟ ਕੈਡਿਟ ਅਤੇ ਬੈਸਟ ਸ਼ੂਟਰ ਐਲਾਨਿਆ ਗਿਆ ਅਤੇ ਬ੍ਰਹਮਦੇਵ ਦਸਵੀਂ ਜਮਾਤ ਨੇ ਸੱਭਿਆਚਾਰਕ ਪ੍ਰੋਗਰਾਮ ਭੰਗੜੇ ਵਿੱਚ ਸਨਮਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਸਕੂਲ ਦੀਆਂ ਵਿਦਿਆਰਥਣਾਂ ਨੇ ਲਾਇਨ ਪ੍ਰਤੀਯੋਗਤਾ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਕਰਨਲ ਗਰੁੱਪ ਦੇ ਚੇਅਰਮੇੈਨ ਕਰਨਲ ਓ.ਪੀ.ਰਾਠੀ ਨੇ ਮੁੱਖ ਅਧਿਆਪਕਾ ਸ੍ਰੀਮਤੀ ਸਰਿਤਾ ਅਤੇ ਮੁਕੇਸ਼ ਕੁਮਾਰ ਕੇਅਰ ਟੇਕਰ ਸਮੇਤ ਸਟਾਫ ਨੂੰ ਵਧਾਈ ਦਿੱਤੀ ਅਤੇ ਬੱਚਿਆਂ ਨੂੰ ਹੋਰ ਮਿਹਨਤ ਕਰਨ ਅਤੇ ਅੱਗੇ ਵੱਧਣ ਦਾ ਸੁਨੇਹਾ ਦਿੱਤਾ।