June 17, 2026 7:46 am

ਯੂਥ ਵੈੱਲਫੇਅਰ ਸੋਸਾਇਟੀ ਰਾਹੀਂ ਨੌਜਵਾਨਾਂ ਨੂੰ ਭਲਾਈ ਕਾਰਜਾਂ ਦਾ ਅਹਿਮ ਮੌਕਾ ਮਿਲੇਗਾ : ਬੰਟੀ ਰੋਮਾਣਾ

Page-1_25 ਫਰੀਦਕੋਟ, 10 ਸਤੰਬਰ (ਗੁਰਜੀਤ ਰੋਮਾਣਾ)- ਪੰਜਾਬ ਪੱਧਰ ਲਈ ਯੂਥ ਵੈੱਲਫੇਅਰ ਸੋਸਾਇਟੀ ਦੇ ਅਹੁਦੇਦਾਰਾਂ, ਮੈਬਰਾਂ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕਰਨ ਉਪਰੰਤ ਯੂਥ ਅਕਾਲੀ-ਦਲ ਬਾਦਲ ਦੀ ਅਨੁਸਾਸ਼ਨੀ ਕਮੇਟੀ ਦੇ ਚੇਅਰਮੈਨ ਤੇ ਯੂਥ ਦੇ ਸੀਨੀ: ਮੀਤ ਪ੍ਰਧਾਨ ਸ.ਪਰਮਬੰਸ ਸਿੰਘ ਬੰਟੀ ਰੋਮਾਣਾ ਵੱਲੋਂ ਆਪਣੇ ਗ੍ਰਹਿ ਵਿਖੇ ਹੀ ਪਾਰਟੀ ਵਰਕਰਾਂ ਤੇ (ਯਵਸਪ ) ਦੇ ਅਹੁਦੇਦਾਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕੇ ਜਿਸ ਤਰ੍ਹਾਂ ਸ੍ਰੋਮਣੀ ਅਕਾਲੀ-ਦਲ ਬਾਦਲ ਦੇ ਯੂਥ ਵਿੰਗ ਦੇ ਨੌਜ਼ਵਾਨ ਵਰਕਰ ਅਤੇ ਅਹੁਦੇਦਾਰ,  ਉੱਪ ਮੁੱਖ ਮੰਤਰੀ ਪੰਜਾਬ ਸ.ਸੁਖਬੀਰ ਸਿੰਘ ਬਾਦਲ ਅਤੇ ਕੈਬਨਿਟ ਮੰਤਰੀ ਤੇ ਯੂਥ ਅਕਾਲੀ-ਦਲ ਦੇ ਪੰਜਾਬ ਪ੍ਰਧਾਨ ਸ.ਬਿਕਰਮਜੀਤ ਸਿੰਘ ਮਜੀਠਾ ਦੀ ਅਗਵਾਈ ਹੇਠ ਪੰਜਾਬ ਸੂਬੇ ਦੀ ਤਰੱਕੀ ਅਤੇ ਪਾਰਟੀ ਦੀ ਸ਼ਾਖ ਨੂੰ ਆਲ

ਓਵਰ ਤੌਰ ਤੇ ਪ੍ਰਫੁਲਿਤ ਕਰਨ ਲਈ ਇਮਾਨਦਾਰੀ ਨਾਲ ਪਾਰਟੀ ਦੇ ਦਰਸਾਏ ਮਾਰਗ ਤੇ ਚੱਲ ਕੇ ਆਪਣੀਆਂ ਸੇਵਾਵਾਂ ਦੇ ਰਹੇ ਹਨ ਉਸੇ ਤਰ੍ਹਾਂ ਚੰਗੀ ਸੋਚ ਰੱਖਣ ਵਾਲੇ ਨੌਜ਼ਵਾਨ ਵਰਗ ਨੂੰ ਨਸ਼ੇ ਦੀ ਨਾਮੁਰਾਦ ਬਿਮਾਰੀ ਤੋਂ ਬਚਣ ਅਤੇ ਦੇਸ਼ ਦੀ ਤਰੱਕੀ ਲਈ ਪੰਜਾਬ ਸੂਬੇ ਵਿੱਚ ਲੋਕ ਭਲਾਈ ਦੇ ਕੰਮ ਕਰਨ ਲਈ ਯੂਥ ਵੈਲਫੇਅਰ ਸੁਸਾਇਟੀ ਪੰਜਾਬ ਦੇ ਗਠਨ ਨਾਲ ਜੁੜ ਕੇ ਆਪਣੇ ਸੂਬੇ, ਸ਼ਹਿਰ ਤੇ ਪਿੰਡ, ਕਸਬੇ ਦਾ ਨਾਂ ਰੌਸ਼ਨ ਕਰਨ ਲਈ ਅਹਿਮ ਮੋਕਾ ਪ੍ਰਾਪਤ ਹੋਇਆ ਹੈ, ਇਸ ਸਮੇਂ ਸੋਸਾਇਟੀ ਦੇ ਪੰਜਾਬ ਚੇਅਰਮੈਨ ਮਨਪ੍ਰੀਤ ਸਿੰਘ ਟਿੱਕਾ ਪੱਖੀ ਖੁਰਦ, ਉੱਪ ਪ੍ਰਧਾਨ ਰਮਨਜੀਤ ਬਰਾੜ ਪਿਪਲੀ, ਜ਼ਿਲ੍ਹਾ ਪ੍ਰਧਾਨ ਮਨਪ੍ਰੀਤ ਅਰਾਈਆਂਵਾਲਾ, ਬੂਟਾ ਸਰਪੰਚ ਘੋਨੀਵਾਲਾ, ਚਰਨਜੀਤ ਸਰਪੰਚ ਸਾਧਾਂ ਵਾਲਾ, ਨਵਕੀਰਤ ਪਾਲ ਡੋਡ, ਨਿਰਮਲ ਚਹਿਲ, ਜਸਵਿੰਦਰ ਪ੍ਰਧਾਨ, ਪਰਵਿੰਦਰ ਕਾਬਲਵਾਲਾ, ਪ੍ਰਭਜੋਤ ਸਿੰਘ, ਅਨਮੋਲ ਦੀਪ, ਸੁਖਜਿੰਦਰ ਸਿੰਘ, ਯਾਦਵਿੰਦਰ ਸਿੰਘ, ਮਨਿੰਦਰ ਸਿੰਘ, ਹਰਜੀਤ ਗਿੱਲ ਸਾਰੇ ਅਹੁਦੇਦਾਰ ਮੈਂਬਰ ਹਾਜ਼ਰ ਸਨ, ਇਸ ਤੋਂ ਇਲਾਵਾ ਯੂਥ ਅਕਾਲੀ-ਦਲ ਦੇ ਵਰਕਰ ਤੇ ਐੱਸ ਓ ਆਈ ਦੇ ਵਰਕਰਾਂ ਵਿੱਚ ਗੁਰਮੀਤ ਸਿੰਘ ਸੰਧੂ ਯੂਥ ਅਕਾਲੀ-ਦਲ ਪ੍ਰਧਾਨ ਟਰੱਕ ਯੂਨੀਅਨ ਸਾਦਿਕ, ਗੁਰਕੰਵਲ ਸਿੰਘ ਕਮਲ ਸੰਧੂ ਯੂਥ ਅਕਾਲੀ-ਦਲ, ਰੇਸ਼ਮ ਰੋਮਾਣਾ ਯੂਥ ਆਗੂ, ਬਲਜਿੰਦਰ ਸਾਦਿਕ ਮੀਤ ਪ੍ਰਧਾਨ ਯੂਥ ਅਕਾਲੀ-ਦਲ ਪੰਜਾਬ, ਹਰਕੀਰਤ ਢਿੱਲੋਂ ਮੀਤ ਪ੍ਰਧਾਨ ਯੂਥ ਅਕਾਲੀ-ਦਲ ਪੰਜਾਬ, ਸਤਵੀਰ ਸੱਤਾ ਜੰਗ ਜ਼ਿਲਾ ਪ੍ਰਧਾਨ ਐੱਸ ਓ ਆਈ, ਬਲਰਾਜ ਰੁਪਈਆਂਵਾਲਾ ਮੁੱਖ ਬੁਲਾਰਾ ਸੋਈ, ਬਬਰੀਕ ਬੀਕਾ ਰੋਮਣਾ ਮੈਂਬਰ ਪੰਚਾਇਤ ਤੇ ਸਰਕਲ ਪ੍ਰਧਾਨ ਸੋਈ, ਗੁਰਪ੍ਰੀਤ ਬੇਗੂਵਾਲਾ ਬਲਾਕ ਪ੍ਰਧਾਨ ਸੋਈ ਅਤੇ ਸਰਪੰਚ ਬੇਗੂਵਾਲਾ ਸਮੇਤ ਵੱਡੀ ਗਿਣਤੀ ਵਿੱਚ ਨੌਜ਼ਵਾਨ ਵਰਕਰ ਹਾਜ਼ਰ ਸਨ।

Send this to a friend