June 17, 2026 7:46 am

ਮੁੱਖ ਮੰਤਰੀ ਬਾਦਲ ਦਾ ਵਿਰੋਧ ਕਰ ਰਹੇ ਡਾਕਟਰ ਪੁਲਿਸ ਹਿਰਾਸਤ ’ਚ

ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਵੱਲੋਂ ਥਾਣਾ ਸਿਟੀ ਦਾ ਘੇਰਾਓ

Page-1_11 ਨਵਾਂਸ਼ਹਿਰ, 10 ਸਤੰਬਰ (ਵਿਜੇ ਜਯੋਤੀ)- ਮੁੱਖ ਮੰਤਰੀ ਪੰਜਾਬ ਸ. ਪ੍ਰਕਾਸ਼ ਸਿੰਘ ਬਾਦਲ ਦੀ ਆਮਦ ਦਾ ਤਿੱਖਾ ਵਿਰੋਧ ਕਰ ਰਹੇ 100 ਦੇ ਕਰੀਬ ਮੈਡੀਕਲ ਪ੍ਰੈਕਟੀਸ਼ਨਰਜ਼ ਨੂੰ ਪੁਲਿਸ ਨੇ ਹਿਰਾਸਤ ਚ ਲੈ ਲਿਆ। ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੀ ਜ਼ਿਲ੍ਹਾ ਇਕਾਈ ਨੇ ਮੁੱਖ ਮੰਤਰੀ ਦੀ ਫੇਰੀ ਦਾ ਵਿਰੋਧ ਕਰਨ ਲਈ ਬਹੁਤ ਹੀ ਖੁਫੀਆ ਢੰਗ ਨਾਲ ਤਿਆਰੀ ਕੀਤੀ ਹੋਈ ਸੀ। ਐਸੋਸੀਏਸ਼ਨ ਦੇ ਮੈਂਬਰ ਵਿਧੀਵਤ ਅਤੇ ਗੁਪਤ ਢੰਗ ਨਾਲ ਵੰਡੇ ਹੋਏ ਸਨ। ਜਿਉਂ ਹੀ ਮੁੱਖ ਮੰਤਰੀ ਨਵੇਂ ਬਣੇ ਸਿਵਲ ਹਸਪਤਾਲ ਦਾ ਉਦਘਾਟਨ ਕਰਕੇ ਉਦਘਾਟਨੀ ਸਮਾਰੋਹ ਵਾਲੇ ਸਥਾਨ ਵਿਖੇ ਪਹੁੰਚੇ ਤਾਂ ਗੇਟ ਦੇ ਕੋਲ ਪਹਿਲਾਂ ਹੀ ਮੌਜੂਦ ਜਥੇਬੰਦੀ ਦੇ ਸੂਬਾਈ ਪ੍ਰਧਾਨ ਡਾ. ਰਮੇਸ਼ ਕੁਮਾਰ ਬਾਲੀ ਅਤੇ ਸਾਥੀਆਂ ਨੇ ਮੱੁਖ ਮੰਤਰੀ ਅ

ਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜੀ ਸ਼ੁਰੂ ਕਰ ਦਿੱਤੀ। ਮੌਕੇ ਤੇ ਖੜੇ ਪੁਲੀਸ ਅਧਿਕਾਰੀਆਂ ਨੇ ਹਫੜਾ ਦਫੜੀ ਚ ਉਹਨਾਂ ਨੂੰ ਹਿਰਾਸਤ ਚ ਲੈ ਲਿਆ। ਵੱਖ ਵੱਖ ਥਾਂਵਾ ਤੇ ਵਿਰੋਧ ਕਰ ਰਹੇ ਮੈਡੀਕਲ ਪ੍ਰੈਕਟੀਸ਼ਨਰਜ਼ ਨੂੰ ਪੁਲੀਸ ਨੇ ਉਹਨਾਂ ਨੂੰ  ਨਵਾਂਸ਼ਹਿਰ, ਰਾਹੋਂੰ ਅਤੇ ਬਲਾਚੌਰ ਥਾਣਿਆਂ ਚ ਬੰਦ ਕਰ ਦਿੱਤਾ। ਪਤਾ ਚਲਦਿਆਂ ਹੀ ਪੁਲੀਸ ਦੀ ਪਕੜ ਤੋਂ ਬਾਹਰ ਰਹਿ ਗਏ ਡਾਕਟਰਾਂ ਨੇ ਆਪਣੇ ਸਾਥੀਆਂ ਨੂੰ ਛੁਡਵਾਉਣ ਲਈ ਥਾਣਾਂ ਨਵਾਂਸ਼ਹਿਰ ਵਿਖੇ ਜ਼ਿਲ•ਾ ਚੇਅਰਮੈਨ ਡਾ. ਧਰਮਪਾਲ ਦੀ ਅਗਵਾਈ ਚ ਪੁਲੀਸ ਥਾਣਾਂ ਸਿਟੀ ਦਾ ਘਿਰਾਓ ਕਰਕੇ ਚੱਕਾ ਜਾਮ ਕਰ ਦਿੱਤਾ। ਇਸ ਤੋਂ ਬਾਅਦ ਪੁਲੀਸ ਨੇ ਰਾਹੋਂ ਬਲਾਚੌਰ ਅਤੇ ਨਵਾਂਸ਼ਹਿਰ ਥਾਣਿਆਂ ਚ ਬੰਦ ਸਾਰੇ ਡਾਕਟਰ ਦੇਰ ਰਾਤ ਰਿਹਾ ਕਰ ਦਿੱਤੇ ਗਏ।  ਰਿਹਾ ਹੋਣ ਉੁਪਰੰਤ ਜਥੇਬੰਦੀ ਦੇ ਸੂਬਾਈ ਪ੍ਰਧਾਨ ਡਾ. ਰਮੇਸ਼ ਕੁਮਾਰ ਬਾਲੀ ਨੇ ਦੱਸਿਆ ਕਿ ਉਹਨਾਂ ਦੀਆਂ ਮੰਗਾਂ ਪ੍ਰਤੀ ਟਾਲ-ਮਟੋਲ ਕਰਦਿਆਂ ਪੰਜਾਬ ਸਰਕਾਰ ਨੂੰ 20 ਸਾਲ ਬੀਤ ਗਏ ਹਨ ਪਰ ਉਹਨਾਂ ਦੀਆਂ ਮੰਗਾਂ ਅਜੇ ਤੱਕ ਨਹੀਂ ਮੰਨੀਆਂ ਗਈਆਂ। ਫੜੇ ਗਏ ਲੀਡਰਾਂ ਚ ਡਾ. ਗੁਰਦੇਵ ਸਿੰਘ ਪਾਬਲਾ, ਡਾ. ਦਿਲਦਾਰ ਸਿੰਘ ਚਾਹਲ, ਡਾ. ਵੇਦ ਪਰਕਾਸ਼ ਰੋਪੜ , ਡਾ. ਪਰੇਮ ਸਲੋਹ, ਡਾ. ਰਜਿੰਦਰ ਸੌਂਧੀ , ਡਾ. ਬਲਕਾਰ ਸਿੰਘ ਕਟਾਰੀਆ, ਡਾ. ਸੁਰਿੰਦਰਪਾਲ ਸਿੰਘ ਜੈਨਪੁਰ ਤੋਂ ਇਲਾਵਾਂ ਦਰਜਨਾਂ ਆਗੂ ਸਨ।

Send this to a friend