June 17, 2026 7:48 am

ਸੁਖਬੀਰ ਬਾਦਲ ਵੱਲੋਂ ’84 ਦੇ ਦੰਗਾ ਤੇ ਅੱਤਵਾਦ ਪੀੜਤਾਂ ਦੇ ਵਾਰਿਸਾਂ ਨੂੰ ਨੌਕਰੀਆਂ ਦੇਣ ਦੀ ਪ੍ਰਕ੍ਰਿਆ ਤੇਜ਼ ਕਰਨ ਦੇ ਹੁਕਮ

ਪਰਨੀਤ ਬਰਾੜ-    ਕਾਰਜਕਾਰੀ ਸੰਪਾਦਕ
ਸੰਗਤ ਦਰਸ਼ਨ ਦੌਰਾਨ 1200 ਤੋਂ ਵੱਧ ਲੋਕਾਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ

Page-1_03 ਜਲੰਧਰ/ਚੰਡੀਗੜ੍ਹ, 10 ਸਤੰਬਰ- ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵਲੋਂ 84 ਦੇ ਦੰਗਾ ਪੀੜਤਾਂ ਤੇ ਅੱਤਵਾਦ ਪੀੜਤਾਂ ਦੇ ਵਾਰਸਾਂ ਨੂੰ ਤਰਸ ਦੇ ਆਧਾਰ ’ਤੇ ਜਲਦ ਹੀ ਨੌਕਰੀਆਂ ਦਿੱਤੀਆਂ ਜਾਣਗੀਆਂ ਤੇ ਉਨ੍ਹਾਂ ਇਸ ਸਬੰਧੀ ਸਾਰੇ ਵਿਭਾਗੀ ਮੁਖੀਆਂ ਨੂੰ ਕਿਹਾ ਹੈ ਕਿ ਉਹ ਇਸ ਮਾਮਲੇ ਵਿਚ ਵਿਭਾਗੀ ਪ੍ਰਕ੍ਰਿਆ ਜਲਦ ਸ਼ੁਰੂ ਕਰਨ। ਇਸ ਤੋਂ ਇਲਾਵਾ ਉਨ੍ਹਾਂ ਪੈਰਾ ਉਲੰਪਿਕ ਵਿਚ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਣ ਵਾਲੀ ਉੱਘੀ ਐਥਲੀਟ ਬਲਵਿੰਦਰ ਕੌਰ ਨੂਰੀ ਨੂੰ ਵੀ ਸਰਕਾਰੀ ਨੌਕਰੀ ਦੇਣ ਲਈ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ ਹਨ। ਅੱਜ ਇੱਥੇ ਸੰਗਤ ਦਰਸ਼ਨ ਦੌਰਾਨ ਲੋਕਾਂ ਦੀਅ੍ਯਾਂ ਸਮੱਸਿਆਵਾਂ ਸੁਣਦੇ ਹੋਏ ਸ. ਬਾਦਲ ਨੇ ਸਾਰੇ ਵਿਭਾਗਾਂ ਦੇ ਮੁਖੀਆਂ ਨੂੰ ਕਿਹਾ ਕਿ ਉਹ

ਅੱਤਵਾਦ ਤੇ ਦੰਗਾ ਪੀੜਤਾਂ ਦੇ ਵਾਰਸਾਂ ਦੇ ਨੌਕਰੀਆਂ ਵਾਲੇ ਕੇਸਾਂ ਨੂੰ ਤੁਰੰਤ ਵਿਚਾਰਨ ਤੇ ਯੋਗ ਬਿਨੈਕਾਰਾਂ ਨੂੰ ਨੌਕਰੀਆਂ ਦਿੱਤੀਅ੍ਯਾਂ ਜਾਣ। ਸੰਗਤ ਦਰਸ਼ਨ ਦੌਰਾਨ ਸ. ਬਾਦਲ ਨੇ ਉੱਘੀ ਪੈਰਾਉਲੰਪਿਕ ਐਥਲੀਟ ਬਲਵਿੰਦਰ ਕੌਰ ਨੂੰ ਵੀ ਨੌਕਰੀ ਦੇਣ ਲਈ ਕਿਹਾ ਜਿਸਨੇ  ਕੌਮਾਂਤਰੀ ਮੁਕਾਬਲਿਆਂ ਵਿਚ 15 ਸੋਨ, 4 ਚਾਂਦੀ ਤੇ 2 ਕਾਂਸੀ ਦੇ ਤਗਮੇ ਜਿੱਤਣ ਤੋਂ ਇਲਾਵਾ ਫਰਵਰੀ ਦੌਰਾਨ ਹੋਈ ਵਿਸ਼ਵ ਅਥਲੈਟਿਕਸ ਮੀਟ ਦੌਰਾਨ ਕਾਂਸੀ ਦਾ ਤਗਮਾ ਜਿੱਤਿਆ ਹੈ। ਪੰਜਾਬ ਪੁਲਿਸ ਵੈਲਫੇਅਰ ਐਸ਼ੋਸੀਏਸ਼ਨ  ਦੀ ਅਰਜ਼ੀ ’ਤੇ ਸ. ਬਾਦਲ ਲੇ ਪ੍ਰਮੁੱਖ ਸਕੱਤਰ ਸ਼੍ਰੀ ਪੀ.ਐਸ ਔਜਲਾ ਨੂੰ ਕਿਹਾ ਕਿ ਉਹ ਪੁਲਿਸ ਅਧਿਕਾਰੀਆਂ ਦੇ ਵਾਰਸਾਂ ਦੀਆਂ ਸਮੱਸਿਆਵਾਂ ਦਾ ਪਹਿਲ ਦੇ ਆਧਾਰ ’ਤੇ ਨਿਪਟਾਰਾ ਕਰਨ।
ਇਸ ਤੋਂ ਇਲਾਵਾ ਮੈਰਿਜ਼ ਪੈਲਸਾਂ ਮਾਲਕਾਂ ਦੀ ਐਸੋਸੀਏਸ਼ਨ ਅਤੇ ਲਾਟਰੀ ਵਿਕਰੇਤਾਵਾਂ ਦੀ ਐਸੋਸੀਏਸ਼ਨ ਵਲੋਂ ਵੀ ਉਪ ਮੁੱਖ ਮੰਤਰੀ ਕੋਲ ਆਪਣੀਆਂਮੰਗਾਂ ਰਖੀਆਂ ਗਈਆਂ ਜਿਸ ’ਤੇ ਸ. ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਉਨ੍ਹਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ  ਪਹਿਲਾਂ ਹੀ ਕਾਰਵਾਈ ਆਰੰਭੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ੍ਯਇਨ੍ਹਾਂ ਖੇਤਰਾਂ ਵਿਚ ਵੈਟ ਅਤੇ ਆਬਕਾਰੀ ਕਰ ਸਬੰਧੀ ਮਸਲਿਆਂ ਦਾ ਹੱਲ ਇਕ ਹਫਤੇ ਦੇ ਅੰਦਰ-ਅੰਦਰ ਕਰ ਦਿੱਤਾ ਜਾਵੇਗਾ। ਨਥਾਣਾ ਵਾਸਿਆਂ ਦੇ ਵਫਦ ਵਲੋਂ ਰੱਖੀ ਮੰਗ ਬਾਰੇ ਸ. ਬਾਦਲ ਨੇ ਕਿਹਾ ਕਿ ਜਲਦ ਹੀ ਨਥਾਣਾ ਨੂੰ ਮਾਰਕੀਟ ਕਮੇਟੀ ਬਣਾ ਦਿੱਤਾ ਜਾਵੇਗਾ। ਅੱਜ ਸੰਗਤ ਦਰਸ਼ਨ ਦੋਰਾਨ 1200 ਤੋਂ ਵੱਧ  ਲੋਕਾਂ ਦੀਆਂ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਮੁਸ਼ਕਿਲਾਂ ਦਾ ਨਿਪਟਾਰਾ ਕੀਤਾ ਗਿਆ।       
ਇਸ ਪ੍ਰੋਗਰਾਮ ਦੌਰਾਨ ਹੋਰਨਾਂ ਤੋਂ ਇਲਾਵਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ,  ਮੁੱਖ ਮੰਤਰੀ ਦੇ ਸਲਾਹਕਾਰ ਮਹੇਸ਼ਇੰਦਰ ਸਿੰਘ ਗਰੇਵਾਲ, ਉਪ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਜੰਗਵੀਰ ਸਿੰਘ, ਉਪ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਸ਼੍ਰੀ ਪੀ.ਐਸ ਔਜਲਾ, ਆਈ.ਜੀ ਅਮਨ ਤੇ ਕਾਨੂੰਨ ਸ਼੍ਰੀ ਬੀ ਕੇ ਗਰਗ, ਉਪ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ਼੍ਰੀ ਮਨਵੇਸ਼ ਸਿੰਘ ਸਿੱਧੂ, ਸ਼੍ਰੀ ਰਾਹੁਲ ਤਿਵਾੜੀ, ਸ਼੍ਰੀ ਅਜੈ ਮਹਾਜਨ ਅਤੇ ਸ਼੍ਰੀ ਅਸ਼ਵਨੀ ਕੁਮਾਰ ਸ਼ਰਮਾ ਅਤੇ ਵਿਸ਼ੇਸ਼ ਕਾਰਜ ਅਫਸਰ ਸ਼੍ਰੀ ਚਰਨਜੀਤ ਸਿੰਘ ਬਰਾੜ ਅਤੇ ਸਿਆਸੀ ਸਕੱਤਰ ਪਰਮਜੀਤ ਸਿੰਘ ਸਿੱਧਵਾਂ ਵੀ ਆਮ ਜਨਤਾ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਹਾਜ਼ਰ ਸਨ।

Send this to a friend