ਜੈਤੋ, 10 ਸਤੰਬਰ (ਜੋਗਿੰਦਰ ਸਿੰਘ ਕਾਲੜਾ, ਗੁਰਮੀਤਪਾਲ ਸ਼ਰਮਾ)- ਜੈਤੋ ਬਾਜਾਖਾਨਾ ਰੋਡ ਦੇ ਦੁਕਾਨਦਾਰਾਂ ਅਤੇ ਮੁਹੱਲਾ ਨਿਵਾਸੀਆਂ ਵੱਲੋਂ ਮੀਂਹ ਅਤੇ ਸੀਵਰੇਜ ਦਾ ਪਾਣੀ ਗਲੀਆਂ ਵਿੱਚ ਖੜ੍ਹਾ ਹੋਣ ਦੇ ਕਾਰਨ ਬਾਜਾ ਚੌਕ ਵਿੱਚ ਲੋਕਾਂ ਵੱਲੋਂ ਲੋਕਲ ਪ੍ਰਸ਼ਾਸਨ ਦੇ ਵਿਰੁੱਧ ਧਰਨਾ ਲਗਾ ਕੇ ਟ੍ਰੈਫਿਕ ਜਾਮ ਕੀਤਾ ਗਿਆ। ਲੋਕਾਂ ਵੱਲੋਂ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਪਿਛਲੇ 10 ਦਿਨਾ ਤੋਂ ਖੜ੍ਹੇ ਗੰਦੇ ਪਾਣੀ ਕਾਰਨ ਬਿਮਾਰੀਆਂ ਫੈਲਣ ਦਾ ਖਤਰਾ ਹੈ। ਜ਼ਿਕਰਯੋਗ ਹੈ ਕਿ ਜੈਤੋ ਲੋਕਲ ਪ੍ਰਸ਼ਾਸਨ ਨੇ ਇਸ ਗੰਭੀਰ ਸਮੱਸਿਆ ਦਾ ਕੋਈ ਪੁਖਤਾ ਹੱਲ ਕੱਢਣ ਦਾ ਉਪਰਾਲਾ ਨਹੀਂ ਕੀਤਾ। ਇਸ ਮੌਕੇ ਐੱਸ. ਡੀ. ਐੱਮ. ਵਰਿੰਦਰ ਕੁਮਾਰ ਅਤੇ ਡੀ.ਐਸ. ਪੀ. ਸੁਖਦੇਵ ਸਿੰਘ ਬਰਾੜ ਨੇ ਲੋਕਾਂ ਦੀ ਸਮੱਸਿਆ ਜਲਦੀ ਹੱਲ ਕਰਨ ਦਾ ਭਰੋਸਾ ਦਵਾਇਆ। ਈ. ਓ. ਜੈਤੋ ਨੂੰ ਵਾਰ-ਵਾਰ ਸੂਚਿਤ ਕਰਨ ’ਤੇ ਵੀ ਉਹ ਮੌਕੇ ’ਤੇ ਨਹੀਂ ਪਹੁੰਚੇ। ਲੋਕਲ ਪ੍ਰਸ਼ਾਸਨ ਵੱਲੋਂ ਜੈਤੋ ਦੀ ਅਹਿਮੀਅਤ ਨੂੰ ਬੇਧਿਆਨ ਕੀਤਾ ਗਿਆ।