ਚੰਡੀਗੜ੍ਹ, 9 ਸਤੰਬਰ (ਨਾਗਪਾਲ)- ਭਾਰਤ ਦੇ ਚੋਣ ਕਮਿਸ਼ਨ ਦੇ ਆਦੇਸ਼ਾਂ ’ਤੇ ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਦਫ਼ਤਰ ਨੇ ਸੂਬੇ ਵਿਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਦੌਰਾਨ ਮੰਤਰੀਆਂ, ਸਟਾਰ ਪ੍ਰਚਾਰਕਾਂ ਜਾਂ ਉਮੀਦਵਾਰਾਂ ਦੀ ਸੁਰੱਖਿਆ ’ਤੇ ਕੀਤੇ ਜਾਣ ਵਾਲੇ ਖਰਚ ਦੇ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀਕਾਂਤ ਵਲਗਦ ਨੇ ਅੱਜ ਇਥੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭਾਰਤ ਸਰਕਾਰ ਦੇ ਆਦੇਸ਼ਾਂ ਦੇ ਅਨੁਸਾਰ ਜੈਡ ਪਲਸ ਸੁਰੱਖਿਆ ਪ੍ਰਾਪਤ ਵਿਅਕਤੀਆਂ ਨੂੰ ਵਿਅਕਤੀ ਵਿਸ਼ੇਸ਼ ਦੇ ਲਈ ਰਾਜ ਦੇ ਇਕ ਬੁਲਟ ਪਰੂਫ ਵਾਹਨ ਦੀ ਵਰਤੋਂ ਕਰਨ ਦੀ ਆਗਿਆ ਹੈ। ਸ੍ਰੀ ਵਲਗਦ ਨੇ ਕਿਹਾ ਕਿ ਅਜਿਹੇ ਵਿਅਕਤੀ, ਚਾਹੇ ਉਹ ਅਹੁਦੇ ’ਤੇ ਹੋਵੇ ਜਾਂ ਨਾ ਹੋਵੇ ਅਤੇ ਚਾਹੇ ਉਹ ਉਮੀਦਵਾਰ ਹੋਵੇ ਜਾਂ ਨਾ ਹੋਵੇ, ਨੂੰ ਚੋਣ ਜਾਬਤਾ ਲਾਗੂ ਹੋਣ ਦੇ ਚੋਣ ਸਮੇਂ ਦੌਰਾਨ ਅਜਿਹੇ ਰਾਜ ਬੂਲਟ ਪਰੂਫ ਵਾਹਨਾਂ ਦੀ ਵਰਤੋਂ ਕਰਨ ਦੀ ਆਗਿਆ ਹੋਵੇਗੀ। ਉਨ੍ਹਾਂ ਕਿਹਾ
ਸਟੇਣਡਵਾਈ ਦੇ ਨਾਮ ’ਤੇ ਅਨੇਕਾਂ ਵਾਹਨਾਂ ਦੀ ਵਰਤੋਂ ਦੀ ਆਗਿਆ ਉਦੋਂ ਤੱਕ ਨਹੀਂ ਹੋਵੇਗੀ ਜਦੋਂ ਤੱਕ ਕਿਸੇ ਵਿਸ਼ੇਸ਼ ਮਾਮਲੇ ਵਿਚ ਸੁਰੱਖਿਆ ਅਧਿਕਾਰੀਆਂ ਵੱਲੋਂ ਵਿਸ਼ੇਸ਼ ਤੌਰ ’ਤੇ ਜ਼ਿਕਰ ਨਾ ਕੀਤਾ ਹੋਵੇਗ। ਉਨ੍ਹਾਂ ਕਿਹਾ ਕਿ ਅਜਿਹੇ ਸਮੇਂ ਦੌਰਾਨ ਗੈਰ-ਸਰਕਾਰੀ ਕੰਮਾਂ ਦੇ ਲਈ ਵਾਹਨਾਂ ਦੀ ਵਰਤੋਂ ਕਰਨ ’ਤੇ ਸਬੰਧਤ ਵਿਅਕਤੀ ਨੂੰ ਅਜਿਹੇ ਵਾਹਨਾਂ ਦੇ ਸੰਚਾਲਨ ਦਾ ਖਰਚ ਖੁਦ ਦੇਣਾ ਹੋਵੇਗਾ। ੍ਯਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਦੌਰਾ ਕਰਨ ਵਾਲੇ ਰਾਜਨੀਤਕ ਵਰਕਰਾਂ, ਜੋ ਜਨ ਪ੍ਰਤੀਨਿੱਧੀ ਅਧਿਨਿਯਮ, 1951 ਦੀ ਧਾਰਾ-177 ਦੇ ਸਪੱਸ਼ਟੀਕਰਨ ਦੇ ਅਨੁਸਰਣ ਵਿਚ ਰਾਜਨੀਤਕ ਪਾਰਟੀਆਂ ਵੱਲੋਂ ਪ੍ਰਾਯੋਜਿਤ ਸਟਾਫ ਪ੍ਰਚਾਰਕ ਹਨ, ਦੇ ਮਾਮਲੇ ਵਿਚ ਇਸ ਸਬੰਧੀ ਹੋਣ ਵਾਲਾ ਖਰਚਾ ਪਾਰਟੀ ਦੇ ਖਾਤੇ ਵਿਚ ਹੋਇਆ ਮੰਨਿਆ ਜਾਵੇਗਾ। ਜੇਕਰ ਸਟਾਰ ਪ੍ਰਚਾਰਕ ਉਮੀਦਵਾਰ ਹੈ ਤਾਂ ਚੋਣ ਖੇਤਰ ਵਿਚ ਵਾਹਨ ਦੇ ਸੰਚਾਲਨ ‘ਤੇ ਹੋਣ ਵਾਲੇ ਖਰਚੇ ਨੂੰ ਉਸਦੇ ਚੋਣ ਖਰਚ ਖਾਤੇ ’ਚ ਹੋਇਆ ਮੰਨਿਆ ਜਾਵੇਗਾ। ਜੇਕਰ ਸੁਰੱਖਿਆ ਪ੍ਰਾਪਤ ਪਾਰਟੀ ਵਰਕਰ ਸਟਾਰ ਪ੍ਰਚਾਰਕ ਨਹੀਂ ਹਨ ਅਤੇ ਉਹ ਉਮੀਦਵਾਰ ਦੇ ਲਈ ਪ੍ਰਚਾਰ ਕਰਦਾ ਹੈ ਤਾਂ ਅਜਿਹੇ ਪ੍ਰਚਾਰ ਵਿਚ ਵਰਤੇ ਜਾਣ ਵਾਲੇ ਸੁਰੱਖਿਆ ਵਾਹਨ ਦੇ ਸੰਚਾਲਨ ਦੇ ਖਰਚੇ ਨੂੰ ਉਮੀਦਵਾਰਾਂ ਦੇ ਖਾਤੇ ਵਿਚ ਪਾਇਆ ਜਾਵੇਗਾ।