June 13, 2026 8:51 am

ਜੰਮੂ-ਕਸ਼ਮੀਰ ਵਿਚ ਲੱਖਾਂ ਲੋਕ ਅਜੇ ਵੀ ਹੜ੍ਹ ਪ੍ਰਭਾਵਿਤ ਖੇਤਰਾਂ ’ਚ ਫਸੇ

ਸ੍ਰੀਨਗਰ/ਜੰਮੂ, 9 ਸਤੰਬਰ (ਪੀ. ਟੀ)- ਜੰਮੂ-ਕਸ਼ਮੀਰ ਦੇ ਹੜ੍ਹ ਨਾਲ ਪ੍ਰਭਾਵਿਤ ਖੇਤਰਾਂ ਵਿਚ ਅਜੇ ਵੀ ਲੱਖਾਂ ਲੋਕ ਫਸੇ ਹੋਏ ਹਨ ਜਿਨ੍ਹਾਂ ਨੂੰ ਕੱਢਕੇ ਸੁਰੱਖਿਅਤ ਥਾਵਾਂ ‘ਤੇ ਪਹੁੰਚਾਉਣ ਤੇ ਰਾਹਤ ਸਮਗਰੀ ਪੀੜਤਾਂ ਤਕ ਭੇਜਣ ਦਾ ਕੰਮ ਵੱਡੀ ਪੱਧਰ ‘ਤੇ ਜਾਰੀ ਹੈ। ਫਸੇ ਲੋਕਾਂ ਨੂੰ ਕੱਢਣ ਲਈ ਭਾਰਤੀ ਹਵਾਈ ਫੋਰਸ ਦੇ ਹੈਲੀਕਾਪਟਰਾਂ ਤੇ ਯਾਤਰੀ ਜਹਾਜ਼ਾਂ ਨੇ ਰਾਤ ਭਰ ਉਡਾਣਾਂ ਭਰੀਆਂ। ਰਾਹਤ ਟੀਮਾਂ ਸ੍ਰੀਨਗਰ ਤੇ ਦੱਖਣੀ ਕਸ਼ਮੀਰ ‘ਤੇ ਧਿਆਨ ਕੇਂਦਰਿਤ ਕਰ ਰਹੀਆਂ ਹਨ ਜਿਥੇ ਸਮਝਿਆ ਜਾਂਦਾ ਹੈ ਕਿ 4 ਲੱਖ ਲੋਕ ਪਾਣੀ ਵਿਚ ਘਿਰੇ ਹੋਏ ਹਨ। ਹੁਣ ਤੱਕ ਰਾਜ ਵਿਚ ਹੜ੍ਹਾਂ ਕਾਰਨ ਤਕਰੀਬਨ 200 ਮੌਤਾਂ ਹੋ ਚੁੱਕੀਆਂ ਹਨ। ਇਸੇ ਦੌਰਾਨ ਊਧਮਪੁਰ ਵਿਚ ਪੰਚੇਰੀ ਵਿਖੇ ਫੌਜ ਦੀਆਂ ਦੋ ਹੋਰ ਟੁੱਕੜੀਆਂ ਉਤਾਰੀਆਂ ਗਈਆਂ ਹਨ ਜਿਥੇ 30 ਵਿਅਕਤੀ ਲਾਪਤਾ ਹਨ। ਡੀ.ਆਈ.ਜੀ ਗਰੀਬ ਦਾਸ ਨੇ ਦੱਸਿਆ ਕਿ ਊਧਮਪੁਰ ਵਿਚ 7 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ ਪਰੰਤੂ ਫਸੇ ਹੋਏ ਲੋਕਾਂ ਨੂੰ ਲੱਭਣ ਦਾ ਕੰਮ ਬਹੁਤ ਮੁਸ਼ਕਿਲ ਹੈ।

Send this to a friend