ਚੰਡੀਗੜ੍ਹ, 9 ਸਤੰਬਰ (ਨਾਗਪਾਲ)- ਹਰਿਆਣਾ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਤਿੰਨ ਆਈਪੀਐਸ ਅਤੇ ਅੱਠ ਐਚਪੀਐਸ ਅਧਿਕਾਰੀਆਂ ਦੀਆਂ ਨਿਯੁਕਤੀਆਂ ਤੇ ਬਦਲੀਆਂ ਦੇ ਆਦੇਸ਼ ਜਾਰੀ ਕੀਤੇ ਹਨ। ਬਦਲੀ ਕੀਤੇ ਗਏ ਆਈਪੀਐਸ ਅਧਿਕਾਰੀਆਂ ਵਿਚ ਬੀ ਸਥੇਸ਼ ਬਾਲਨ, ਐਸਪੀ ਪਾਨੀਪਤ ਨੂੰ ਸ੍ਰੀ ਕ੍ਰਿਸ਼ਨ ਮੁਰਾਰੀ ਦੀ ਛੁੱਟੀ ਸਮੇਂ ਦੇ ਦੌਰਾਨ ਕਮਾਡੈਂਟ, ਪੰਜਵੀਂ ਬਟਾਲੀਅਨ ਐਚਏਪੀ ਮਧੁਬਨ ਦਾ ਵਾਧੂ ਕਾਰਜਭਾਰ ਸੌਪਿਆ ਗਿਆ ਹੈ। ਚਰਨ-2 ਟ੍ਰੇਨਿੰਗ ਦੇ ਪੂਰਾ ਹੋਣ ਦੇ ਬਾਅਦ ਦੀਪਕ ਗਹਲਾਵਤ, ਪੁਲਿਸ ਸਹਾਇਕ ਸੁਪਰਡੈਂਟ ਨੂੰ ਏਐਸਪੀ, ਰੇਵਾੜੀ ਅਤੇ ਜਸ਼ਨਦੀਪ ਸਿੰਘ ਰੰਧਾਵਾ, ਪੁਲਿਸ ਸਹਾਇਕ ਸੁਪਰਡੈਂਟ ਨੂੰ ਏਐਸਪੀ, ਹਿਸਾਰ ਨਿਯੁਕਤ ਕੀਤਾ ਗਿਆ ਹੈ। ਓਮਵੀਰ ਸਿੰਘ (ਐਚਪੀਐਸ) ਕਮਾਡੈਂਟ, ਚੌਥੀ ਬਟਾਲੀਅਨ ਐਚਏਪੀ ਮਧੁਬਨ ਨੂੰ ਸ੍ਰੀ ਕ੍ਰਿਸ਼ਨ ਮੁਰਾਰੀ ਦੀ ਛੁੱਟੀ ਸਮੇਂ ਦੌਰਾਨ ਕਮਾਂਡੈਂਟ, ਦੂਜੀ ਬਟਾਲੀਅਨ ਐਚਏਪੀ ਮਧੁਬਨ ਦਾ ਵਾਧੂ ਕਾਰਜਭਾਰ ਸੌਪਿਆ ਗਿਆ ਹੈ। ਇਸੇ ਤਰ੍ਹਾਂ, ਡੀਐਸਪੀ
ਰੇਵਾੜੀ, ਵਿਰੇਂਦਰ ਸਿੰਘ ਨੂੰ ਇਸੇ ਅਹੁਦੇ ’ਤੇ ਹਥੀਨ ਵਿਚ, ਡੀਐਸਪੀ ਰੋਹਤਕ ਭਗਵਾਨ ਦਾਸ ਨੂੰ ਇਸੇ ਅਹੁਦੇ ’ਤੇ ਸਿਵਾਨੀ ਵਿਚ, ਡੀਐਸਪੀ ਸਿਵਾਨੀ ਰਾਜਬੀਰ ਸਿੰਘ ਨੂੰ ਇਸੇ ਅਹੁਦੇ ’ਤੇ ਬਰਵਾਲਾ ਵਿਚ, ਡੀਐਸਪੀ ਬਰਵਾਲਾ ਰਾਜਬੀਰ ਸਿੰਘ ਨੂੰ ਇਸੇ ਅਹੁਦੇ ’ਤੇ ਹਿਸਾਰ ਵਿਚ, ਡੀਐਸਪੀ ਰਾਜ ਚੌਕਸੀ ਬਿਊਰੋ ਜਗਤ ਸਿੰਘ ਨੂੰ ਇਸੇ ਅਹੁਦੇ ’ਤੇ ਲੋਹਾਰੂ ਵਿਚ, ਡੀਐਸਪੀ ਲੋਹਾਰੂ ਜੈਪ੍ਰਕਾਸ਼ ਨੂੰ ਇਸੇ ਅਹੁਦੇ ’ਤੇ ਜੀਂਦ ਵਿਚ ਅਤੇ ਡੀਐਸਪੀ/ਪੀਟੀਸੀ ਸੁਨਾਰੀਆ ਨਰੇਂਦਰ ਸਿੰਘ ਨੂੰ ਡੀਐਸਪੀ ਰਾਜ ਚੌਕਸੀ ਬਿਊਰੋ ਨਿਯੁਕਤ ਕੀਤਾ ਗਿਆ ਹੈ।