June 16, 2026 2:53 am

ਧੂਰੀ ਦੇ ਰੇਲਵੇ ਓਵਰਬ੍ਰਿਜ ਬਾਰੇ ਵਿਵਾਦ ਛਿੜਿਆ

‘ਸੰਗਰੂਰ, 8 ਸਤੰਬਰ (ਹਰਜੀਤ ਸਿੰਘ ਹਸਨਪੁਰੀ)-ਧੂਰੀ ਦੇ ਅੰਦਰਲੇ ਫਾਟਕਾਂ ਰੇਲਵੇ ਕਰਾਸਿੰਗ ਨੰਬਰ 62ਏ ’ਤੇ ਬਣਨ ਵਾਲਾ ਰੇਲਵੇ ਬਰਿੱਜ ਸਿਆਸਤ ਦੀ ਭੇਂਟ ਚੜ੍ਹ ਚੁੱਕਿਆ ਹੈ। ਕੇਂਦਰ ਵਿੱਚ ਸਰਕਾਰ ਤਬਦੀਲ ਹੋਣ ਮਗਰੋਂ ਲੋਕ ਸਭਾ ਹਲਕਾ ਸੰਗਰੂਰ ਤੋਂ ਸਾਬਕਾ ਸੰਸਦ ਮੈਂਬਰ ਵਿਜੈਇੰਦਰ ਸਿੰਗਲਾ ਦੀ ਹਾਰ ਤੋਂ ਬਾਅਦ ਉਨ੍ਹਾਂ ਵੱਲੋਂ ਲਿਆਂਦੇ ਪ੍ਰਾਜੈਕਟ  ਫਿਲਹਾਲ ਅੱਧਵਾਟੇ ਨਜ਼ਰ ਆ ਰਹੇ ਹਨ। ਧੂਰੀ ਦੀ ਸੰਘਣੀ ਆਬਾਦੀ’ਚ  ਸਥਿਤ ਇਸ ਰੇਲਵੇ ਫਾਟਕ ਕਾਰਨ ਦੋ ਹਿੱਸਿਆਂ ’ਚ ਵੰਡੇ ਸ਼ਹਿਰ ਦੇ ਲੋਕਾਂ ਨੂੰ ਰੋਜ਼ਾਨਾ ਘੰਟਿਆਬੱਧੀ ਆਵਾਜਾਈ ਜਾਮਾਂ ਦਾ ਸਾਹਮਣਾ ਕਰਨਾ ਪੈਂਦਾ ਸੀ। 17 ਨਵੰਬਰ 2013 ਨੂੰ ਉਸ ਵੇਲੇ ਦੇ ਕੇਂਦਰੀ ਰੇਲਵੇ ਮੰਤਰੀ  ਮਲਿਕਾਰੁਜਨ  ਖੜ੍ਹਗੇ ਨੇ ਰੇਲਵੇ ਸਟੇਸ਼ਨ ਤੇ ਲੁਧਿਆਣਾ -ਧੂਰੀ ਜਾਖਲ ਸੈਕਸ਼ਨ ਦਾ ਬਿਜਲੀਕਰਨ, ਲੁਧਿਆਣਾ-ਧੂਰੀ  ਜਾਖਲ ਸੈਕਸ਼ਨ ਤੇ ਕਲਰ ਲਾਈਟ ਸਿੰਗਨਲਿੰਗ ਅਤੇ  ਟੋਕਨ ਲੈਸ ਅਤੇ ਰੇਲਵੇ ਕਰਾਸਿੰਗ ਨੰਬਰ  62ਏ ਦੇ ਸਥਾਨ ’ਤੇ  ਲੋਹੇ ਦੇ ਪੁਲ ਦੇ ਕੰਮਾਂ ਦਾ

ਨੀਂਹ ਪੱਥਰ ਰੱਖਿਆ ਸੀ। ਜਿਉਂ ਹੀ ਇਸ ਰੇਲਵੇ ੳਵਰ ਬ੍ਰਿਜ ਦਾ ਉਦਘਾਟਨ  ਹੋਇਆ  ਸੀ, ਉਸ ਦਿਨ ਤੋਂ  ਹੀ ਫਾਟਕ  ਦੇ ਆਲੇ-ਦੁਆਲੇ ਕੰਮ ਕਰਦੇ ਦੁਕਾਨਦਾਰਾਂ ਨੇ ਆਪਣੇ ਉਜਾੜੇ  ਦੇ ਡੇਰੋਂ ਇਸ ਦਾ ਵਿਰੋਧ ਸ਼ੁਰੂ ਕਰ ਦਿੱਤਾ ਸੀ, ਜਿਸ ਕਾਰਨ ਤੇਜ਼ੀ ਨਾਲ  ਸ਼ੁਰੂ ਹੋਏ  ਪੁਲ ਦੇ  ਕੰਮ ਅੱਗੇ ਸਵਾਲੀਆ ਚਿੰਨ ਲੱਗ  ਗਿਆ ਸੀ ਪਰ ਹੁਣ  ਸ਼ਹਿਰ  ਦੇ ਲੋਕਾਂ ਨੇ ਸੂਬਾ ਸਰਕਾਰ  ਤੇ ਰੇਲਵੇ  ਵਿਭਾਗ ਦੇ ਅਧਿਕਾਰੀਆ  ਤੋਂ ਇਹ  ਮੰਗ ਕਰਨੀ ਸ਼ੁਰੂ  ਕਰ ਦਿੱਤੀ  ਹੈ ਕਿ  ਸ਼ਹਿਰ ਦੇ  ਅੰਦਰ  ੳਵਰ ਬ੍ਰਿਜ  ਦੀ ਥਾਂ  ਅੰਡਰ  ਬ੍ਰਿਜ ਬਣਾਉਣ ਦੀ ਯੋਜਨਾ ਬਣਾਈ ਜਾਵੇ ਜਿਸ ਯੋਜਨਾ ਨਾਲ  ਦੁਕਾਨਦਾਰਾਂ  ਦਾ ਉਜਾੜਾ  ਰੁਕ ਸਕੇ।   ਲੋਕ ਸਭਾ ਚੋਣਾਂ  ਵੇਲੇ  ਕਾਂਗਰਸੀ  ਉਮੀਦਵਾਰ  ਵਿਜੈਇੰਦਰ ਸਿੰਗਲਾ  ਦੀ ਹੋਈ ਹਾਰ  ਤੋਂ ਬਾਅਦ  ਇਸ ਪੁਲ ਦੇ ਨਿਰਮਾਣ ਨੂੰ ਲੈ  ਕੇ  ਸਵਾਲੀਆ ਚਿੰਨ੍ਹ ਲੱਗ  ਗਿਆ ਹੈ।
ਰੇਲਵੇ  ਅਧਿਕਾਰੀਆਂ  ਵੱਲੋਂ  ਬੀਤੇ  ਦਿਨੀਂ ਇਸ ਪੁਲ ਦੀ ਮਨਜ਼ੁੂਰੀ ਲੈਣ  ਸਬੰਧੀ ਪੱਤਰ  ਐਸ ਧੂਰੀ ਨੂੰ  ਭੇਜਣ ਤੋਂ ਬਾਅਦ  ਐਸ  ਵੱਲੋਂ ਇਸ ਮਾਮਲੇ ’ਚ ਮਨਜ਼ੂਰੀ  ਦੇਣ ਤੋਂ ਕੀਤੀ ਗਈ  ਨਾਂਹ ਵੀ ਬੀਤੇ ਦਿਨੀਂ  ਅਖਬਾਰਾਂ ’ਚ  ਸੁਰਖੀਆ ਬਣ  ਰਹੀ ਹੈ ਪਰ ਐਸ ਨੇ ਅਗਲੇ ਦਿਨ ਹੀ ਅਖਬਾਰੀ  ਬਿਆਨ ਰਾਂਹੀ ਕਿਹਾ ਸੀ ਕਿ ਉਹ ਸ਼ਹਿਰ ਦਾ ਵਿਕਾਸ ਕਰਵਾਉਣ ਦੇ ਹੱਕ ’ਚ ਹਨ  ਪਰ ਇਸ ਪੁਲ ਨੂੰ ਲੈ ਕੇ  ਸ਼ਹਿਰੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ, ਜਿਸ ਲਈ ਇਹ ਮਨਜ਼ੂਰੀ ਦੇਣ ਤੋਂ  ਨਾਂਹ ਕੀਤੀ ਗਈ ਹੈ। ਦਿਨ ਵਿੱਚ ਕਈ ਘੰਟੇ ਬੰਦ ਰਹਿਣ ਵਾਲੇ ਇਸ ਫਾਟਕ ਕਾਰਨ ਸ਼ਹਿਰ ਦੋ ਹਿੱਸਿਆ ’ਚ ਵੰਡਿਆ ਨਜ਼ਰ ਆ ਰਿਹਾ ਹੈ ਅਤੇ ਕਈ ਕਈ ਘੰਟੇ  ਫਾਟਕ ਬੰਦ ਰਹਿਣ ਕਾਰਨ ਲੋਕਾਂ ਨੁੂੰ  ਖਜੱਲ ਖੁਆਰ ਹੋਣਾ ਪੈ ਰਿਹਾ ਹੈ। ਆਮ ਆਦਮੀ ਪਾਰਟੀ ਦੇ ਸੰਸਦ ਮੈਪਾਰਲੀਮੈਭਗਵੰਤ ਮਾਨ ਨਾਲ ਇਸ ਪੁਲ ਦੇ ਨਿਰਮਾਣ ਕਾਰਜ ਬਾਰੇ ਉਨ੍ਹਾਂ ਦੇ ਮੋਬਾਇਲ ’ਤੇ  ਸੰਪਰਕ  ਕਰਨ ਦੀ ਕੋਸ਼ਿਸ਼ ਕੀਤੀ ਪਰ ਸੰਪਰਕ ਨਹੀਹੋ ਸਕਿਆ। ਇਸ ਸਬੰਧੀ  ਪੰਜਾਬ  ਦੇ ਵਿੱਤ ਮੰਤਰੀ ਪਰਮਿੰਦਰ  ਸਿੰਘ  ਢੀਂਡਸਾ ਨੇ ਵੀ ਫੋਨ ਨਹੀਂ ਚੁੱਕਿਆ।

Send this to a friend