ਅਧਿਕਾਰੀਆਂ ਦੀ ਮਿਲੀਭੁਗਤ ਦਾ ਸ਼ੱਕ
ਮਾਨਸਾ, 8 ਸਤੰਬਰ (ਭੁਪਿੰਦਰ ਸਿੰਘ)- ਸੁਨਾਮ ਤੋਂ ਸਾਡੇ ਰਿਪੋਰਟਰ ਨੇ ਗੋਪਾਲ ਆਇਲ ਮਿਲਜ਼, ਰਘੂ ਇੰਡਸਟਰੀਜ਼ ਅਤੇ ਹਰੀ ਕੇਵਲ ਐਗਰੋ ਲਿ. ਸੁਨਾਮ ਦੀ ਬੁਹਤ ਬਾਰੀਕੀ ਨਾਲ ਵਿਸ਼ੇਸ਼ ਜਾਂਚ ਕੀਤੀ ਤਾਂ ਪਤਾ ਲਗਿਆ ਹੈ ਕਿ ਹਰੀ ਕੇਵਲ ਐਗਰੋ ਲਿ. ਜਾਖਲ ਰੋਡ, ਸੁਨਾਮ ਦੇ ਦੋ ਡਾਇਰੈਕਟਰਾਂ ਰਮੇਸ਼ਵਰ ਦਾਸ ਗੋਇਲ ਤੇ ਸ੍ਰੀਧਰ ਗੋਇਲ ਨੇ ਬਹੁਤ ਹੀ ਚਲਾਕੀ ਨਾਲ ਸਰਕਾਰ ਨੂੰ ਚੂਨਾ ਲਾਇਆ ਹੈ। ਇਸ ਵਿੱਚ ਉਨ੍ਹਾਂ ਨੇ ਮਜ਼ਦੂਰ ਬੰਦਿਆਂ ਨੂੰ ਫਸਾ ਦਿਤਾ ਹੈ ਅਤੇ ਇਸ ਵਿੱਚ ਪੁਲਿਸ, ਓ.ਬੀ.ਸੀ ਬੈਂਕ ਅਤੇ ਐਕਸਾਇਜ਼ ਵਿਭਾਗ ਦੇ ਅਧਿਕਾਰੀ ਵੀ ਮਿਲੇ ਹੋਏ ਹਨ। ਖੋਜ ਕਰਨ ’ਤੇ ਪਤਾ ਲਗਿਆ ਹੈ ਕਿ ਹਰੀ ਕੇਵਲ ਐਗਰੋ ਲਿ. ਜਾਖਲ ਰੋਡ, ਸੁਨਾਮ ਦੇ ਦੋ ਡਾਇਰੈਕਟਰਾਂ ਰਮੇਸ਼ਵਰ ਦਾਸ ਗੋਇਲ ਤੇ ਸ੍ਰੀਧਰ ਗੋਇਲ ਨੇ ਓ.ਬੀ.ਸੀ. ਬੈਂਕ ਵਿੱਚ ਕੁਝ ਖਾਤੇ ਜਿਵੇਂ ਮਹਾਵੀਰ ਟਰੇਡਿੰਗ ਕੰਪਨੀ ਅਤੇ ਜੈ ਦੁਰਗਾ ਟਰੇਡਰਜ਼ ਜੋ ਉਸਨੇ ਆਪਣੇ ਮੁਲਾਜ਼ਮਾਂ ਦੇ ਨਾਮ ਜਿਨ੍ਹਾਂ ਦੇ ਨਾਮ ਤੇ ਰਾਧੇਸ਼ਾਮ ਤੇ ਰਾਮ ਵਿਲਾਸ ਸੀ
ਇਨ੍ਹਾਂ ਦੋਨਾਂ ਮੁਲਾਜ਼ਮਾਂ ਦਾ ਪਰੋਵਿਡੰਟ ਫੰਡ ਵੀ ਕਟਦਾ ਸੀ। ਇਹਨਾਂ ਫਰਮਾਂ ਦੇ ਵਿੱਚ ਸਿਰਫ ਹਰੀ ਕੇਵਲ ਐਗਰੋ ਲਿ. ਜਾਖਲ ਰੋਡ, ਸੁਨਾਮ ਅਤੇ ਇਨ੍ਹਾਂ ਨੇ ਜੋ ਵੀ ਸਾਬਣ ਦੀਆਂ ਕੰਪਨੀਆਂ ਬਣਾਈਆਂ ਸੀ। ਉਨ੍ਹਾਂ ਦਾ ਹੀ ਲੈਣ-ਦੇਣ ਹੈ। ਇਹ ਲੈਣ-ਦੇਣ ਵੀ ਕਰੋੜਾਂ ਰੁਪਏ ਦੇ ਵਿੱਚ ਹੈ ਜੇ ਹਰੀ ਕੇਵਲ ਐਗਰੋ ਲਿ. ਜਾਖਲ ਰੋਡ, ਸੁਨਾਮ ਦੇ ਦੋ ਡਾਇਰੈਕਟਰਾਂ ਰਮੇਸ਼ਵਰ ਦਾਸ ਗੋਇਲ ਤੇ ਸ੍ਰੀਧਰ ਗੋਇਲ ਦਾ ਇਨ੍ਹਾਂ ਸਾਬਣ ਦੀਆਂ ਫਰਮਾਂ ਨਾਲ ਕੋਈ ਲੈਣ-ਦੇਣ ਨਹੀਂ ਹੈ ਤਾਂ ਫਿਰ ਉਨ੍ਹਾਂ ਦੀ ਆਪਣੀ ਫਰਮ ਹਰੀ ਕੇਵਲ ਐਗਰੋ ਲਿ. ਜਾਖਲ ਰੋਡ, ਸੁਨਾਮ ਦਾ ਲੈਣ-ਦਣ ਕਿਵੇਂ ਹੈ ਤੇ ਕਈ ਸਾਲਾਂ ਤੋਂ ਚਲ ਰਿਹਾ ਹੈ ਤੇ ਪੁਲਿਸ ਨੇ ਇਸ ਦੀ ਜਾਂਚ ਕਿਉਂ ਨਹੀਂ ਕੀਤੀ ਅਤੇ ਇਨਕਮ ਟੈਕਸ ਵਿਭਾਗ ਨੂੰ ਵੀ ਇਸ ਦੀ ਜਾਂਚ ਕਰਨ ਦੀ ਲੋੜ ਹੈ। ਇਹ ਵੀ ਘਪਲਾ ਕਰੋੜਾਂ ਰੁਪਏ ਦੇ ਵਿਚ ਜਾਊਗਾ ਕਿ ਇਨ੍ਹਾਂ ਫਰਮਾਂ ਵਿੱਚ ਲੈਣ-ਦੇਣ ਇਨਕਮ ਟੈਕਸ ਬਚਾਉਣ ਲਈ ਕੀਤਾ ਗਿਆ ਹੈ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਇਨ੍ਹਾਂ ਸਾਬਣ ਵਾਲੀਆਂ ਫਰਮਾਂ ਦੇ 2 ਮਾਲਕਾਂ ਦੀ ਮੌਤ ਅਣਪਛਾਤੇ ਵਾਹਨ ਨਾਲ ਹੋਈ ਹੈ। ਕਿਤੇ ਇਸ ਵਿੱਚ ਕੋਈ ਸਾਜ਼ਿਸ ਤਾਂ ਨਹੀਂ ਹੈ। ਇਸ ਦੀ ਵੀ ਜਾਂਚ ਦੀ ਲੋੜ ਹੈ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਇੱਕ ਅਨਾਜ ਮੰਡੀ ਦੇ ਆੜ੍ਹਤੀਏ ਨੇ ਇਨ੍ਹਾਂ ਵਿੱਚੋਂ ਕਈ ਫਰਮਾਂ ਵਿੱਚ ਸੇਲ ਟੈ¤ਕਸ ਦੀ ਸ਼ਿਓਰਟੀ (ਜ਼ਮਾਨਤ) ਪਾਈ ਹੋਈ ਹੈ ਕਿ ਉਸ ਦਾ ਵੀ ਇਸ ਵਿੱਚ ਹਿਸਾ ਸੀ, ਉਸ ਦੀ ਵੀ ਜਾਂਚ ਦੀ ਲੋੜ ਹੈ ਕਿ ਉਸ ਨੇ ਇਨ੍ਹਾਂ ਫਰਮਾਂ ਵਿੱਚ ਸ਼ਿਓਰਟੀ ਕਿਉਂ ਪਾਈ। ਇਸ ਘਪਲੇ ਬਾਰੇ ਉ¤ਚ ਅਧਿਕਾਰੀਆਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ।