ਬਰਨਾਲਾ, 8 ਸਤੰਬਰ (ਰਾਮ ਸਿੰਘ ਧਨੌਲਾ)- ਬਰਨਾਲਾ ਦੇ ਲੁਧਿਆਣਾ ਬਰਨਾਲਾ ਰੋਡ ’ਤੇ ਸਥਿਤ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਵਿਖੇ ਪ੍ਰਧਾਨਗੀ ਨੂੰ ਹਾਸਲ ਕਰਨ ਦੇ ਮੱਦੇਨਜ਼ਰ ਅੱਜ ਦੋ ਗੁੱਟਾਂ ’ਚ ਕਥਿਤ ਰੂਪ ’ਚ ਗੋਲੀ ਚਲਾਏ ਜਾਣ ਦਾ ਸਮਾਚਾਰ ਮਿਲਿਆ ਹੈ। ਘਟਨਾ ਵਿੱਚ ਕਿਸੇ ਦੇ ਮਾਰੇ ਜਾਂ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ। ਕਾਲਜ ’ਚ ਪਿਛਲੇ ਕਈ ਦਿਨਾਂ ਤੋਂ ਪ੍ਰਧਾਨਗੀ ਦਾ ਤਾਜ ਹਾਸਲ ਕਰਨ ਲਈ ਕਾਲਜ ਦੇ ਦੋ ਵਿਦਿਆਰਥੀ ਧੜਿਆਂ ਵਿੱਚ ਜ਼ੋਰ ਅਜਮਾਇਸ਼ ਚੱਲ ਰਹੀ ਸੀ। ਅੱਜ ਪ੍ਰਧਾਨਗੀ ਨੂੰ ਹਾਸਲ ਕਰਨ ਲਈ ਦੋਵੇਂ ਗਰੁੱਪ ਆਹਮੋਂ-ਸਾਹਮਣੇ ਹੋ ਗਏ। ਜਾਣਕਾਰੀ ਦਿੰਦਿਆਂ ਚੋਂਕੀ ਇੰਚਾਰਜ ਮਨਜੀਤ ਸਿੰਘ ਨੇ ਦੱਸਿਆ ਕਿ ਸੰਘੇੜਾ ਕਾਲਜ ਵਿੱਚ ਬਿੱਟੂ ਮਹਿਲ ਕਲਾਂ ਤੇ ਬੂਟਾ ਸਿੰਘ ਮਹਿਲ ਕਲਾਂ ਦੋਵੇਂ ਗਰੁੱਪ ਕਾਲਜਾਂ ਦੀ ਪ੍ਰਧਾਨਗੀ ਸਬੰਧੀ ਪੋਸਟਰ ਲਾਉਣ ਆਏ ਸਨ। ਕਾਲਜ ਦੇ ਸਕਿਉਰਟੀ ਗਾਰਡ ਜਗਜੀਤ ਸਿੰਘ ਨੇ ਦੋਵੇਂ ਧਿਰਾਂ ਨੂੰ ਰੋਕਿਆ ਜਿਸ ਤੋਂ ਖਿਝੇ ਦੋਵੇਂ ਗਰੁੱਪਾਂ ਨੇ ਜਗਜੀਤ
ਸਿੰਘ ਉਤੇ ਫਾਇਰਿੰਗ ਕਰ ਦਿੱਤੀ ਤੇ ਪੋਸਟਰ ਲਗਾ ਕੇ ਭੱਜ ਗਏ। ਦੋਵੇਂ ਗਰੁੱਪਾਂ ਦੇ ਜਗਸੀਰ ਸਿੰਘ। ਦੁੱਲਾ ਮਹਿਲ ਕਲਾਂ, ਸੁੱਖ ਭੱਦਲਵੱਡ, ਹੁਮੀ, ਵਜੀਦਕੇ, ਹਰਮੰਦਰ ਭੱਦਲਵਡ, ਜਸ਼ਨਦੀਪ ਵਜੀਦਕੇ ਤੇ ਖਾਨ ਜੱਟਪੁਰੇ ਕੋਲ ਦੋ ਸਕਾਰਪਿਓ ਗੱਡੀਆਂ ਸਨ। ਇਸ ਤੋਂ ਇਲਾਵਾ ਨੀਟੂ ਰਸੂਲਪੁਰ, ਖਾਨ ਹਮੀਦੀ,. ਮਨਿੰਦਰ ਮਿੰਟਾ ਵਜੀਦਕੇ, ਬੂਟਾ ਗਰੁੱਪ ਦੇ ਪਰਮਿੰਦਰ ਬਿੱਟੂ, ਕੁਲਦੀਪ ਸਿੰਘ, ਹਰਬੰਸ ਸਿੰਘ ਠੀਕਰੀਵਾਲ, ਲਖਵੀਰ ਸਿੰਘ ਲੰਮਾ ਜੱਟਪੁਰਾ ਵਾਇਆ ਸੇਖਾਂ, ਪਾਲਾ ਕਾਲੇਕੇ ਆਦਿ ਉਪਰ ਪੁਲਿਸ ਨੂੰ ਧਾਰਾ 307, 186,353,452,148,149,25,54,59 ਤਹਿਤ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੇ ਘਰਾਂ ਉ¤ਤੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੂੰ ਜਲਦੀ ਹੀ ਹਿਰਾਸਤ ’ਚ ਲੈ ਲਿਆ ਜਾਵੇਗਾ।