ਅੱਜ ਸਨਮਾਨ ’ਤੇ ਵਿਸ਼ੇਸ਼
ਸੀ. ਮਾਰਕੰਡਾ
ਸੀਨੀਅਰ ਪੱਤਰਕਾਰ
ਤਪਾ ਮੰਡੀ- ਅਜ਼ੀਜ਼ ਪ੍ਰਮੋਦ ਕਾਂਸਲ ਆਪਾਂ ਜ਼ਿੰਦਗੀ ਦੇ ਯਾਤਰੂ ਪਤਾ ਨਹੀਂ ਜੀਵਨ ਦੀ ਕਿਸ ਪਗਡੰਡੀ ਉਤੇ ਅਚਾਨਕ ਮਿਲੇ। ਅਜਨਬੀ, ਨਾਵਾਕਫ ਅਤੇ ਉਮਰ ਦੇ ਵੱਡੇ ਫਰਕ ਦੇ ਬਾਵਜੂਦ ਇੱਕ-ਦੂਜੇ ਦੇ ਹਾਣੀ ਕਿਵੇਂ ਬਣ ਗਏ? ਆਪਾਂ ਆਪੋ ਵਿੱਚ ਹੀ ਇੱਕ-ਦੂਜੇ ਨੂੰ ਤੱਕਿਆ, ਇਹ ਤੱਕਣੀ ਸਦੀਵੀ ਮਾਨਵੀ ਰਿਸ਼ਤਿਆਂ ਵਿੱਚ ਤਬਦੀਲ ਹੋ ਗਈ। ਤੂੰ ਸ਼ਬਦ ਮੈਂ ਤੇਰੇ ਲਈ ਜਾਣ ਬੁੱਝ ਕੇ ਵਰਤ ਰਿਹਾ ਹਾਂ ਕਿਉਂਕਿ ਮੈਂ ਕੋਈ ਸਰਬ-ਸਾਂਝਾ ਦਿਲ ਤੇਰੇ ਅੰਦਰ ਧੜਕਦਾ ਸੁਣ ਲਿਆ ਸੀ। ਮੁਹੱਬਤੀ ਲੈਅ ਜਿਹਾ, ਅਪਣੱਤ ਦਾ ਅਹਿਸਾਸ ਪੈਦਾ ਕਰਨ ਵਾਲਾ ਅਤੇ ਕਈਂ ਦੂਜੇ ਚੰਗਿਆਂ ਬੰਦਿਆਂ ਵਰਗਾ। ਮੈਂ ਤੇਰੇ ਨਾਲ ਵਿਚਰਦਿਆਂ ਭਾਂਪਿਆ ਕਿ ਤੇਰੇ ਬਚਪਨ ਤੋਂ ਲੈ ਕੇ ਹਰ ਕੰਮ ਵਿੱਚ ਤੇਰੇ ਮਾਂ-ਬਾਪ ਦੀ ਦਿਲਚਸਪੀ ਰਹੀ ਹੈ। ਆਫਰੀਨ ਤੇਰੇ ਆਪਣੇ ਬਜ਼ੁਰਗਾਂ ਦੀ ਯਾਦ ਨੂੰ ਅਮਰ ਕਰ ਰਿਹਾ ਹੈ।
ਸਮਝਦਾ ਹਾਂ ਕਿ ਤੇਰੇ ਮਾਂ-ਬਾਪ ਨੇ ਤੇਰੇ ਜੀਵਨ ਦੀ ਉਸਾਰੀ ਵਿੱਚ ਬੜਾ ਵੱਡਾ ਹਿੱਸਾ ਪਾਇਆ ਹੈ। ਕਈਂ ਵਾਰ ਯਕੀਨ ਨਹੀਂ ਆਉਂਦਾ ਕਿ ਕੀ ਬਚਪਨ ਤੋਂ ਹੀ ਤੇਰੇ ਮਾਂ-ਬਾਪ ਤੇਰੇ ਸੁਪਨਿਆਂ ਦੀ ਦੁੀਆਂ ਬਣੇ ਰਹੇ ਹੋਣਗੇ। ਜ਼ਰੂਰ ਤੇਰੀ ਮੂਲ ਪ੍ਰੇਰਣਾ ਦੇ ਸਰੋਤ ਵੀ ਆਰਥਿਕ ਅਤੇ ਹੋਰ ਕਈਂ ਤਰ੍ਹਾਂ ਦੀਆਂ ਮੁਸ਼ਕਿਲਾਂ ਦੇ ਖਿਲਾਫ ਤੂੰ ਚੋਖੀ ਸ਼ਕਤੀ ਅਤੇ ਮੁਸ਼ੱਤਕ ਆਪਣੇ ਮਾਂ-ਬਾਪ ਸਦਕਾ ਹੀ ਖੁਦ ਅੰਦਰ ਹਾਸਿਲ ਕਰ ਲਈ ਹੋਈ ਹੈ। ਜ਼ਿੰਦਗੀ ਵਿੱਚ ਪਹਿਲੀ ਵਾਰ ਮੈਂ ਲੋਕਾਂ ਦੇ ਮਨੁੱਖ ਨੂੰ ਵੇਖਿਆ ਜੋ ਆਪਣੇ ਮਾਂ-ਬਾਪ ਦੀ ਚਿਰੰਜੀਵਤਾ ਨੂੰ ਸਦੀਵੀ ਬਣਾਉਣ ਦਾ ਜਨੂੰਨ ਪਾਲੀ ਬੈਠਾ ਸੀ। ਇਹ ਲੱਖਣ ਮੈਂ ਉਦੋਂ ਲਾਇਆ ਜਦੋਂ ਆਪਾਂ ਇਲਾਹਾਬਾਦ ਵਿਖੇ ਕੁੰਭ ਦੇ ਨ੍ਹਾਉਣ ਸਮੇਂ ਗੰਗਾ ਨਦੀ ਦੇ ਸੰਗਮ ਉਪਰ ਕਿਸ਼ਤੀ ਵਿੱਚ ਬੈਠੇ ਇੱਕ ਪੰਡਤ ਜੀ ਤੁਹਾਡੇ ਪਾਸੋਂ ਮੰਗਦੇ ਤੂੰ ਨਿਰ-ਸੰਕੋਚ ਅੰਨ੍ਹੇ-ਵਾਹ ਪੈਸੇ ਪਾਣੀ ਵਾਂਗ ਰੋੜ੍ਹਦਾ ਰਿਹਾ। ਮੈਂ ਸੋਚ ਰਿਹਾ ਸੀ ਕਿ ਪ੍ਰਮੋਦ ਪੰਡੇ ਹੱਥੋਂ ਲੁੱਟਿਆ ਜਾ ਰਿਹਾ ਹੈ ਪਰ ਨਹੀਂ, ਪ੍ਰਮੋਦ ਤਾਂ ਆਪਣੇ ਮਾਂ-ਬਾਪ ਦੀ ਵੰਨ-ਸੁਵੰਨੀ ਖੂਬਸੂਰਤੀ ਸਦਕਾ ਮੇਰੇ ਮਨ ਨੂੰ ਕੀਲੀ ਬੈਠਾ ਸੀ। ਉਦੋਂ ਹੀ ਇੱਕ ਖਿਆਲ ਮੇਰੇ ਮਨ ਅੰਦਰ ਘਰ ਕਰ ਗਿਆ ਸੀ ਕਿ ਇੱਕ ਦਿਨ ਪ੍ਰਮੋਦ ਕਾਂਸਲ ਨੂੰ ਮੈਂ ਵੀ ਕਿਸੇ ਲੋਕ ਭਲਾਈ ਦੇ ਕਾਰਜ ਲਈ ਪ੍ਰੇਰਿਤ ਕਰਾਂਗਾ। ਮੈਂ ਵੀ ਤਾਂ ਬ੍ਰਾਹਮਣ ਹਾਂ ਮੇਰੀ ਭਲਾ ਕਿਵੇਂ ਮੋੜੇਗਾ?
ਖਰਬੂਜੇ ਨੂੰ ਦੇਖਕ ਖਰਬੂਜਾ ਰੰਗ ਫੜ੍ਹਦਾ ਹੈ। ਮੇਰੀ ਪੱਤਰਕਾਰੀ ਦਾ ਰੰਗ ਪ੍ਰਮੋਦ ’ਤੇ ਵੀ ਚੜ੍ਹਨ ਲੱਗਿਆ। ਜਿੰਨੇ ਕੁ ਗੁਰ ਇਹ ਮੇਰੇ ਕੋਲੋਂ ਸਿੱਖ ਸਕਦਾ ਸੀ, ਇਸ ਨੇ ਸਿੱਖੇ। ਪ੍ਰਮਾਤਮਾ ਦੀ ਇਸ ’ਤੇ ਸਵੱਲੀ ਨਜ਼ਰ ਰਹੀ। ਇਹ ਆਪਣੇ ਹਮਜੋਲੀਆਂ ਨਾਲੋਂ ਕਾਰੋਬਾਰ ਵਿੱਚ ਕਿਤੇ ਉ¤ਪਰ ਉਠ ਗਿਆ। ਮੈਨੂੰ ਗੁਰੂ ਆਖ ਕੇ ਬੁਲਾਉਣ ਹੀ ਨਹੀਂ ਲੱਗਿਆ। ਸਗੋਂ ਵੱਧ ਆਦਰ ਅਤੇ ਸਤਿਕਾਰ ਕਰਨ ਲੱਗ ਪਿਆ। ਇੱਕ ਦਿਨ ਮੈਂ ਇਸ ਨੂੰ ਸ਼ੁਭਾਵਿਕ ਹੀ ਕਹਿ ਬੈਠਾ- ਤੂੰ ਜੋ ਕੁੱਝ ਹੈ ਜਾਂ ਹੋਣ ਦੀ ਉਮੀਦ ਰੱਖਦਾ ਹੈ ਆਪਣੇ ਮਾਂ-ਬਾਪ ਦੇ ਨਿਰਮਲ ਆਸ਼ੀਰਵਾਦ ਸਦਕਾ ਹੀ ਹੈ। ਆਪਣੇ ਮਾਂ-ਬਾਪ ਦੀ ਕੋਈ ਯਾਦ ਕਾਇਮ ਕਰ ਤਾਂ ਕਿ ਤੂੰ ਵੀ ਆਪਣੇ ਪਿੱਤਰਾਂ ਦਾ ਰਿਣ ਉਤਾਰ ਸਕੇ। ਪ੍ਰਮੋਦ ਕਾਂਸਲ ਨੇ ਇੱਛਾ ਪ੍ਰਗਟ ਕੀਤੀ ਕਿ ਮੈਂ ਕਿਸੇ ਮੰਦਰ ਜਾਂ ਧਾਰਮਿਕ ਸਥਾਨ ਤੇ ਜ਼ਰੂਰ ਕੁੱਝ ਨਾ ਕਰਾਂਗਾ। ਮੈਂ ਉਸਦੀ ਗੱਲ ਝੱਟ ਬੋਚ ਲਈ ਗੁੱਲੀ ਦਣ ਤੇ ਸੀ। ਅਕਲਮੰਦੀ ਨਾਲ ਗੱਭ ਲਾਉਣ ਦੀ ਤਰਕੀਬ ਚਾਹੀਦੀ ਸੀ। ਮੈਂ ਉਸ ਨੂੰ ਪੁੰਨ ਨਾਲੇ ਫਲੀਆਂ ਵਾਲੀ ਗੱਲ ਸਮਝਾਈ ਕਿ ਸਾਡੇ ਆਰੀਆ ਸਕੂਲ ਵਿੱਚ ਆਪਣੇ ਮਾਂ-ਬਾਪ ਨੂੰ ਸਮਰਪਿਤ ਕਲਾਸ ਰੂਪ ਦਾ ਨਿਰਮਾਣ ਕਰਵਾਦੇ, ਇੱਥੇ ਵਧੇਰੇ ਬੱਚੇ ਗਰੀਬ ਪਰੀਵਰਾਂ ਦੇ ਹਨ। ਮੰਦਰਾਂ ਨਾਲੋਂ ਇਸ ਵਿੱਦਿਆ ਮੰਦਰ ਦਾ ਮਹੱਤਵ ਵਧੇਰੇ ਹੈ। ਉਸਦੇ ਅੰਦਰਲਾ ਸੁੱਤਾ ਪਿਆ ਦਾਨੀ ਪੁਰਸ਼ ਜਾਗ ਪਿਆ ਪਰਿਵਾਰ ਦੇ ਮੈਂਬਰਾਂ ਨਾਲ ਸਲਾਹ-ਮਸ਼ਵਰਾ ਕੀਤੇ ਵਗੈਰ ਹੀ ਉਸਨੇ ਝੱਟ ਹਾਂ ਕਰ ਦਿੱਤੀ। ਮੈਂ ਤੁਰੰਤ ਅਖਬਾਰਾਂ ਨੂੰ ਖਬਰ ਰਿਲੀਜ਼ ਕਰ ਦਿੱਤੀ ਕਿ ਪ੍ਰਮੋਦ ਕਾਂਸਲ ਆਪਣੇ ਮਾਂ-ਬਾਪ ਦੀ ਯਾਦ ਵਿੱਚ ਆਰੀਆ ਸਕੂਲ, ਤਪਾ ਵਿਖੇ ਇੱਕ ਕਮਰਾ ਬਣਵਾ ਰਿਹਾ ਹੈ। ਖਬਰਾਂ ਛਪ ਗਈਆਂ, ਝੱਟ ਪ੍ਰਮੋਦ ਨੂੰ ਉਲਾਂਭੇ ਆਉਣ ਲੱਗੇ ਕਿ ਤੂੰ ਤਾਂ ਮਾਰਕੰਡੇ ਦੇ ਝਾਂਸੇ ਵਿੱਚ ਫਸ ਗਿਆ। ਪ੍ਰਮੋਦ ਨੇ ਇੱਕ ਕੰਨੋਂ ਸੁਣ ਕੇ ਦੂਜੇ ਕੰਨੋਂ ਬਾਹਰ ਕੱਢ ਦਿੱਤੀ। ਲੱਖਾਂ ਦੀ ਲਾਗਤ ਨਾਲ ਕਲਾਸ਼ ਰੂਪ ਤਿਆਰ ਹੋ ਗਿਆ, ਜਿਸਦਾ ਉਦਘਾਟਨ ਅੱਜ ਪ੍ਰਮੋਦ ਕਾਂਸਲ ਆਪਣੇ ਪਰਿਵਾਰ ਸਮੇਤ ਆਪਣੇ ਕਰ-ਕਮਲਾਂ ਨਾਲ ਕਰ ਰਿਹਾ ਹੈ। ਦੱਸੋਂ, ਐਡਾ ਪਰਉਪਕਾਰੀ ਕੰਮ ਕਰ ਕੇ ਪ੍ਰਮੋਦ ਮਾਰਕੰਡੇ ਦੇ ਝਾਂਸੇ ਵਿੱਚ ਆ ਕੇ ਫਸਿਆ ਜਾਂ ਆਪਣੇ ਮਾਂ-ਬਾਪ ਦੀ ਯਾਦ ਨੂੰ ਸਦੀਵੀਂ ਅਕੀਦਿਤ ਬਖਸ਼ਣ ਲਈ ਤਿੰਨ ਸੌ ਅਠਾਹਟ ਤੀਰਥਾਂ ਦੇ ਪੁੰਨ ਦਾ ਭਾਗੀ ਬਣਿਆ। ਪ੍ਰਮੋਦ ਅਤੇ ਉਸਦੇ ਪਰਿਵਾਰ ਨੇ ਕਲਾਸ ਰੂਮ ਬਣਾ ਕੇ ਵਿਦਿਆਰਥੀਆਂ ਉ¤ਤੇ ਵੱਡਾ ਪਰਉਪਕਾਰ ਕੀਤਾ। ਅੱਜ ਤਪਾ ਦੇ ਆਰੀਆ ਸਕੂਲ ਵਿੱਚ ਇਨ੍ਹਾਂ ਦਾ ਸਨਮਾਨ ਹੋ ਰਿਹਾ ਹੈ।