ਪਟਿਆਲਾ, 7 ਸਤੰਬਰ (ਅਜੇ ਗੋਇਲ)- ਪੰਜਾਬ ਦੀਆਂ ਤਿੰਨ ਯੂਨੀਵਰਸਿਟੀਆਂ ਵਲੋਂ ਕਿਸਾਨਾਂ ਤੇ ਖੇਤ ਮਜਦੂਰਾਂ ਵਲੋਂ ਕੀਤੀਆਂ ਗਈਆਂ ਖੁਦਕੁਸੀਆਂ ਦਾ ਸਰਵੇ ਹਾਸੋਹੀਣਾ ਹੀ ਸਾਬਤ ਹੀ ਨਹੀ ਹੋ ਰਿਹਾ। ਸਗੋਂ ਪੰਜਾਬ ਸਰਕਾਰ ਦੇ ਇਸ਼ਾਰਿਆਂ ’ਤੇ ਸਰਵੇ ਦੀ ਖਾਨਾ ਪੂਰਤੀ ਹੀ ਕੀਤੀ ਗਈ ਹੈ। ਆਰਥਿਤ ਤੰਗੀਆਂ ਕਾਰਨ ਸਭ ਤੋਂ ਵੱਧ ਖੁਦਕੁਸੀਆਂ ਕਰਨ ਵਾਲੇ ਜਿਲ•ਾ ਸੰਗਰੂਰ ਦੇ ਹਲਕਾ ਲਹਿਰਾਗਾਗਾ ਦੇ ਕਿਸਾਨਾਂ ਨੂੰ ਖੁਸ਼ਹਾਲ ਦੱਸ ਕੇ 2500 ਖੇਤ ਮਜਦੂਰ ਤੇ ਕਿਸਾਨਾਂ ਦੀਆਂ ਖੁਦਕੁਸੀਆਂ ਨੂੰ ਸਿਰਫ 395 ਹੀ ਦੱਸਿਆ ਗਿਆ ਹੈ। ਜਦੋਂ ਕਿ ਖੁਦਕੁਸੀਆਂ ਦਾ ਇਹ ਸਿਲਸਿਲਾ ਅਜੇ ਵੀ ਜਾਰੀ ਹੈ। ਸਮਾਜ ਸੇਵੀ ਤੇ ਆਰ.ਟੀ.ਆਈ.ਵਰਕਰ ਬ੍ਰਿਸ ਭਾਨ ਬੁਜਰਕ ਨੇ ਦੱਸਿਆ ਕਿ ਸੂਚਨਾਂ ਅਧਿਕਾਰ ਐਕਟ 2005 ਤਹਿਤ ਹਲਕਾ ਲਹਿਰਾਗਾਗਾ ਦੇ ਤਕਰੀਬਨ 80 ਪਿੰਡਾਂ ਅੰਦਰ ਖੁਦਕੁਸੀਆਂ ਕਰਨ ਵਾਲੇ ਕਿਸਾਨਾਂ ਤੇ ਖੇਤ ਮਜਦੂਰਾਂ ਨੂੰ ਦਿੱਤੇ ਗਏ ਮੁਆਵਜੇ ਅਤੇ ਖੁਦਕੁਸੀਆਂ ਦੀ ਗਿਣਤੀ ਬਾਰੇ ਪੁੱਛਿਆ ਗਿਆ ਸੀ। ਜਿ
ਸ ਦੇ ਜਵਾਬ ਵਿੱਚ ਤਹਿਸੀਲਦਾਰ ਮੂਨਕ ਅਤੇ ਲਹਿਰਾਗਾਗਾ ਵਲੋਂ ਸਾਲ 2000 ਤੋਂ ਲੈ ਕੇ ਸਾਲ 2009 ਤੱਕ ਹਲਕਾ ਲਹਿਰਾਗਾਗਾ ਦੇ ਤਕਰੀਬਨ 80 ਪਿੰਡਾਂ ਵਿੱਚ 395 ਖੇਤ ਮਜਦੂਰਾਂ ਤੇ ਕਿਸਾਨਾਂ ਵਲੋਂ ਖੁਦਕੁਸੀਆਂ ਕੀਤੇ ਜਾਣ ਦੀ ਸੂਚੀ ਜਾਰੀ ਕੀਤੀ ਹੈ। ਜਿਨ•ਾਂ ਨੂੰ ਦੋ ਲੱਖ ਰੁਪਏ ਦੇ ਚੈਕ ਸਹਾਇਤਾ ਵਜੋਂ ਦਿੱਤੇ ਗਏ ਹਨ। ਅਸਲ ਵਿੱਚ ਇਨ•ਾਂ ਪਿੰਡਾਂ ਅੰਦਰ 2500 ਤੋਂ ਵੀ ਵੱਧ ਕਿਸਾਨ ਤੇ ਖੇਤ ਮਜਦੂਰ ਖੁਦਕੁਸੀਆਂ ਕਰ ਚੁੱਕੇ ਹਨ। ਬ੍ਰਿਸ ਭਾਨ ਬੁਜਰਕ ਨੇ ਕਿਹਾ ਕਿ ਬਲਾਕ ਲਹਿਰਾਗਾਗਾ ਦੇ ਪਿੰਡ ਬੱਲਰਾਂ ਅਤੇ ਚੋਟੀਆਂ ਵਿੱਚ ਸਭ ਤੋਂ ਵੱਧ ਖੁਦਕੁਸੀਆਂ ਹੋਈਆਂ ਹਨ। ਪਰ ਇਨ•ਾਂ ਪਿੰਡਾਂ ਵਿੱਚ ਸਿਰਫ 13 ਕਿਸਾਨ ਤੇ ਖੇਤ ਮਜਦੂਰਾਂ ਦੀਆਂ ਖੁਦਕੁਸੀਆਂ ਵਿਖਾ ਕੇ ਮੁਆਵਜਾ ਦਿੱਤਾ ਗਿਆ ਹੈ। ਇਸੇ ਤਰ•ਾਂ ਹੀ ਰੱਤਾਖੇੜਾ ਪਿੰਡ ਦਾ 1,ਕੋਟੜਾ ਲੇਹਲ ਦੇ 6,ਭੂਟਾਲ ਕਲਾਂ ਦੇ 7,ਜਵਾਹਰਵਾਲਾ ਦੇ 8,ਨੰਗਲਾ 8,ਅੜਕਵਾਸ 10,ਗਦੜਿਆਣੀ 3,ਰਾਮਗੜ ਸੰਧੂਆਂ 4,ਘੋੜੇਨਬ 5,ਖਾਈ 4,ਰਾਏਧਰਰਾਣਾ 4,ਲੇਹਲ ਖੁਰਦ 3,ਲੇਹਲ ਕਲਾਂ 10,ਚੂੜਲ ਕਲਾਂ 4,ਚੂੜਲ ਖੁਰਦ 2,ਬਖੋਰਾ ਕਲਾਂ 5,ਗੁਰਨੇ ਕਲਾਂ 4,ਬਖੋਰਾ ਖੁਰਦ 2,ਗੁਰਨੇ ਖੁਰਦ 5,ਖੰਡੇਬਾਦ 4,ਲਦਾਲ 7,ਰੋੜੇਵਾਲਾ 2,ਹਰਿਆਊ 6,ਸੰਗਤਪੁਰਾ 9,ਗਾਗਾ 1,ਚੰਗਾਲੀਵਾਲਾ 1,ਖੋਖਰ ਕਲਾਂ 4,ਖੋਖਰ ਖੁਰਦ 2,ਕਾਲਵੰਨਜਾਰਾ 3,ਭਾਈ ਕੀ ਪਸੌਰ 2,ਗੋਬਿੰਦਪੁਰ ਪਾਪੜਾ 2,ਢੀਡਸਾ 9,ਭਾਠੂਆਂ 7,ਭੂਟਾਲ ਖੁਰਦ 9, ਝਲੂਰ 2,ਘੋੜੇਨਬ 6,ਸਾਦੀਹਰੀ 10,ਕਾਲੀਆਂ 1,ਖਾਈ 1,ਆਲਮਪੁਰ 1,ਸੇਖੂਵਾਸ 1, ਬੱਲਰਾਂ ’ਚ ਸਿਰਫ਼ 10 ਅਤੇ ਚੋਟੀਆਂ ’ਚ ਤਿੰਨ ਕਿਸਾਨ ਤੇ ਖੇਤ ਮਜਦੂਰਾਂ ਵਲੋਂ ਕੀਤੀ ਗਈ ਖੁਦਕੁਸੀ ਨੂੰ ਸਰਵੇ ਦਾ ਅਧਾਰ ਬਣਾਇਆ ਗਿਆ ਹੈ। ਇਸ ਤਰ•ਾਂ ਦਾ ਕੀਤਾ ਗਿਆ ਸਰਵੇ ਸਚਾਈ ਤੋਂ ਕੋਹਾਂ ਦੂਰ ਹੀ ਨਹੀ ਸਗੋਂ ਇਸ ਇਲਾਕੇ ਦੇ ਕਿਸਾਨਾਂ ਤੇ ਖੇਤ ਮਜਦੂਰਾਂ ਨਾਲ ਕੀਤਾ ਗਿਆ ਧੋਖਾ ਹੈ। ਉਨ•ਾਂ ਕਿਹਾ ਕਿ ਉਹ ਖੁਦ ਵੀ ਇੱਕ ਦਹਾਕੇ ਤੋਂ ਵੱਧ ਦਾ ਸਮਾਂ ਬਲਾਕ ਅਣਦਾਣਾ ਤੇ ਲਹਿਰਾਗਾਗਾ ਦੇ ਕਈ ਪਿੰਡਾਂ ਵਿੱਚ ਜਾ ਕੇ ਇੱਕ ਦਹਾਕੇ ਤੱਕ ਸਖਤ ਮੇਹਨਤ ਕਰਕੇ ਖੁਦਕਸੀਆਂ ਕਰਨ ਵਾਲੇ ਕਿਸਾਨਾਂ ਅਤੇ ਖੇਤ ਮਜਦੂਰਾਂ ਦੀ ਘਰੇਲੂ ਤੇ ਆਰਥਿਕ ਹਾਲਤਾਂ ਬਾਰੇ ਅੰਕੜੇ ਇਕੱਠੇ ਕਰਦੇ ਰਹੇ ਹਨ। ਪਰ ਯੂਨੀਵਰਸਿਟੀਆਂ ਦੇ ਇਸ ਸਰਵੇਖਣ ਦੀ ਰਿਪੋਰਟ ਨੇ ਰੌਗਟੇ ਖੜੇ ਕਰ ਦਿੱਤੇ ਹਨ। ਕਿਉਕਿ ਇਨ•ਾਂ ਦੋਨੋ ਹੀ ਬਲਾਕਾਂ ਵਿੱਚ ਹੁਣ ਤੱਕ ਆਰਥਿਤ ਤੰਗੀਆਂ ਕਾਰਨ 2500 ਤੋਂ ਜਿਆਦਾ ਕਿਸਾਨ ਤੇ ਖੇਤ ਮਜਦੂਰ ਖੁਦਕੁਸੀਆਂ ਕਰ ਚੁੱਕੇ ਹਨ। ਕਈ ਦਰਜਨ ਪਿੰਡਾਂ ਵਿੱਚ ਖੁਦਕੁਸੀਆਂ ਕਰਨ ਵਾਲੇ ਪਰਿਵਾਰਾਂ ਦੀ ਹਾਲਤ ਵੇਚ ਕੇ ਪਤਾ ਲੱਗਿਆ ਹੈ ਕਿ ਝੋਨੇ ਅਤੇ ਕਣਕ ਦੇ ਸੀਜਨ ਵਿਚਕਾਰ ਸਭ ਤੋਂ ਵੱਧ ਖੁਦਕਸੀਆਂ ਕਿਸਾਨਾਂ ਤੇ ਖੇਤ ਮਜਦੂਰਾਂ ਨੇ ਕੀਤੀਆਂ ਹਨ। ਪਿਛਲੇ ਦਿਨੀ ਪਿੰਡ ਘੋੜੇਨਬ ਵਿੱਚ ਵੀ ਇੱਕ ਕਿਸਾਨ ਨੇ ਖੁਦਕੁਸੀ ਕੀਤੀ ਹੈ। ਜਿਸ ਦਾ ਕਾਰਨ ਖੇਤੀ ਵਿੱਚੋਂ ਕੁਝ ਵੀ ਪੱਲੇ ਨਾ ਪੈਣਾ ਸੀ। ਕਿਉਕਿ ਛੇ ਮਹੀਨੇ ਦੀ ਮਿਹਨਤ ਕਿਸਾਨ ਮੰਡੀ ਵਿੱਚ ਦੇ ਕੇ ਜਾਂ ਤਾਂ ਖਾਲੀ ਵਾਪਸ ਆ ਜਾਦਾ ਹੈ ਜਾਂ ਫਿਰ ਦੁਬਾਰਾ ਕਰਜੇ ਦੀ ਪੰਡ ਚੜਨੀ ਸੁਰੂ ਹੋ ਜਾਦੀ ਹੈ। ਭਾਂਵੇ ਪੰਜਾਬ ਸਰਕਾਰ ਵਲੋਂ ਕਿਸਾਨਾਂ ਦੀ ਆਰਥਿਕ ਮੱਦਦ ਕਰਨ ਦੀ ਯੋਜਨਾ ਚਲਾਈ ਜਾ ਰਹੀ ਹੈ। ਪਰ ਉਹ ਯੂਨੀਵਰਸਿਟੀਆਂ ਦੇ ਸਰਵੇ ਤੱਕ ਹੀ ਸੀਮਤ ਰਹਿ ਜਾਦੀ ਹੈ। ਖੇਤੀਬਾੜੀ ਯੂਨੀਵਰਸਿਟੀ ਤੇ ਪੰਜਾਬੀ ਯੂਨੀਵਰਸਿਟੀ ਨੂੰ ਕਿਸਾਨਾਂ ਤੇ ਖੇਤ ਮਜਦੂਰਾਂ ਦੀਆਂ ਖੁਦਕੁਸੀਆਂ ਦੇ ਕਾਰਨ ਲੱਭਣ ਲਈ ਕਰੋੜਾਂ ਰੁਪਏ ਦੇ ਫੰਡ ਜਾਰੀ ਕੀਤੇ ਗਏ ਸਨ । ਪਰ ਸਰਵੇ ਕਿਸਾਨਾਂ ਤੇ ਖੇਤ ਮਜਦੂਰਾਂ ਦੇ ਅਸਲ ਜਿੰਦਗੀ ਤੋਂ ਪਰ•ੇ ਹੋ ਚੁੱਕਿਆ ਹੈ। ਲਹਿਰਾਗਾਗਾ ਦੇ ਪਿੰਡ ਬੱਲਰਾਂ ਦੇ ਕਿਸਾਨਾਂ ਅਤੇ ਖੇਤ ਮਜਦੂਰਾਂ ਦੀ ਕਹਾਣੀ ਬਹੁਤ ਹੀ ਦਰਦਨਾਕ ਹੈ ਇਹ ਖੁਸਹਾਲ ਮੰਨੇ ਜਾਦੇ ਪੰਜਾਬ ਦਾ ਇੱਕ ਇਹੋ ਜਿਹਾ ਪਿੰਡ ਹੈ ਜਿਥੇ ਕਿਸਾਨਾਂ ਤੇ ਖੇਤ ਮਜਦੂਰਾਂ ਦੀਆਂ ਖੁਦਕੁਸੀਆਂ ਸੈਕੜਾ ਪਾਰ ਕਰ ਚੁੱਕੀਆਂ ਹਨ। ਦੋ ਦਰਜਨ ਤੋ ਵੱਧ ਵਿਅਕਤੀ ਪਿੰਡ ਵਿਚੋ ਗਾਈਬ ਹਨ। ਜਿਹੜੇ ਵਾਪਸ ਹੀ ਨਹੀ ਆਏ । ਪਿੰਡ ਦੇ ਖੇਤ ਮਜਦੂਰ ਸਾਉਣ ਸਿੰਘ ਦੇ ਘਰ ਕਦੇ ਚਾਰ ਜਵਾਨ ਪੁੱਤਾਂ ਨਾਲ ਰੌਣਕਾਂ ਲੱਗੀਆਂ ਰਹਿੰਦੀਆਂ ਸਨ। ਪਰ ਸਮੇ ਨੇ ਇਹੋ ਜਿਹੀ ਮਾਰ ਮਾਰੀ ਕਿ ਉਸ ਦੇ ਤਿੰਨ ਪੁੱਤ ਇੱਕ ਇੱਕ ਕਰਕੇ ਖੁਦਕੁਸੀ ਕਰ ਗਏ। ਮਲਕੀਤ ਸਿੰਘ 24 ਸਾਲ ਜਿਸ ਦਾ ਬਹੁਤ ਖੁਸੀਆਂ ਨਾਲ ਵਿਆਹ ਕੀਤਾ ਸੀ । ਉਸਦੇ ਘਰ ਦੋ ਧੀਆਂ ਨੇ ਜਨਮ ਲਿਆ ਕਰਜਾ ਲੈਣ ਵਾਲਿਆਂ ਵੱਲੋ ਕਰੀ ਜਾਦੀ ਬੇਇੱਜਤੀ ਨਾ ਸਹਾਰਦਾ ਹੋਇਆ ਕੀੜੇ ਮਾਰ ਦਵਾਈ ਪੀ ਕੇ ਖੁਦਕੁਸੀ ਕਰ ਗਿਆ।
ਜਿਸ ਕਰਕੇ ਦੋ ਧੀਆਂ ਸਮੇਤ ਮਲਕੀਤ ਦੇ ਘਰ ਵਾਲੀ ਨੂੰ ਛੋਟੇ ਭਰਾ ਗੇਜੇ ਦੇ ਲੜ ਲਾ ਦਿੱਤਾ ਗਿਆ। ਗੇਜਾ ਵੀ ਦੋ ਸਾਲ ਪਤਨੀ ਦਾ ਸਾਥ ਦੇ ਸਕਿਆ ਕਰਜਾ ਨਾ ਮੁੜਨ ਕਰਕੇ ਉਹ ਵੀ ਖੁਦਕਸੀ ਕਰ ਗਿਆ । ਪਹਿਲਾਂ ਮਲਕੀਤ ਅਤੇ ਬਾਅਦ ਵਿੱਚ ਗੇਜੇ ਨਾਲ ਜਿੰਦਗੀ ਤੋਰਨ ਵਾਲੀ ਤਿੰਨ ਧੀਆਂ ਦੀ ਮਾਂ ਵੀ ਖੁਦਕਸੀ ਕਰ ਗਈ ਸਾਉਣ ਸਿੰਘ ਕੀ ਪਤਾ ਸੀ ਕਿ ਜਿੰਦਗੀ ਅਜੇ ਕਿਹੜੇ ਰੰਗ ਵਿਖਾਉਣ ਜਾ ਰਹੀ ਹੈ। ਤਿੰਨ ਪੋਤੀਆਂ ਦੇ ਵਿਆਹ ਦੀ ਚਿੰਤਾਂ ਅਤੇ ਪੁੱਤਰਾਂ ਦੇ ਨਾਲ ਨੂੰਹ ਦੀ ਮੌਤ ਦਾ ਗਮ ਖਤਮ ਵੀ ਨਹੀ ਸੀ ਹੋਇਆ। ਕਿ ਤੀਸਰਾ ਪੁੱਤ ਕਾਲਾ ਵੀ ਖੁਦਕਸੀ ਕਰ ਗਿਆ। ਜਿਸ ਦੇ ਘਰ ਵਾਲੀ ਕੋਲ ਇੱਕ ਕੁੜੀ ਸੀ। ਇਕੱਲੀ ਰਹਿੰਦੀ ਕਾਲੇ ਦੇ ਘਰ ਵਾਲੀ ਕਦੇ ਪੇਕੇ ਕਦੇ ਸਹੁਰੇ ਗੇੜੇ ਮਾਰਦੀ ਰਹੀ। ਇਧਰੋ ਮਨ ਦੁਖੀ ਹੋਇਆ ਉਧਰ ਚਲੀ ਗਈ ਉਧਰੋ ਦੁਖੀ ਹੋਇਆ ਇਧਰ ਆ ਗਈ। ਜਦੋ ਵੀ ਕੋਈ ਸਾਉਣ ਸਿੰਘ ਦੇ ਘਰ ਜਾਦਾ ਹੈ। ਤਾਂ ਵੇਖਣ ਨੂੰ ਬੜਾ ਖੁਸਹਾਲ ਪਰਿਵਾਰ ਲਗਦਾ ਹੈ । ਪਰ ਗੱਲ ਕਰਨ ਤੋ ਬਾਅਦ ਸਾਉਣ ਸਿੰਘ ਦੁਖਾਂ ਭਰੀ ਦਾਸਤਾਨ ਸੁਣਾਉਦਾ ਹੋਇਆ ਭੁੱਬਾਂ ਮਾਰ ਕੇ ਰੋਣ ਲੱਗ ਪੈਦਾ ਹੈ। ਮੇਰੇ ਤਿੰਨ ਪੁੱਤ ਅਤੇ ਨੂੰਹ ਖੁਦਕਸੀ ਕਰ ਗਏ ।
ਖੇਤ ਮਜਦੁਰਾਂ ਤੋ ਬਾਅਦ ਕਿਸਾਨਾਂ ਦੀਆਂ ਖੁਦਕੁਸੀਆਂ ਦਾ ਮਾਮਲਾ ਵੀ ਬਹੁਤ ਹੀ ਗੰਭੀਰ ਹੈ। ਮਾਈ ਭਾਨ ਕੌਰ ਦੇ ਅੱਠ ਪਰਵਾਰਕ ਮੈਬਰਾਂ ਵਿਚੋ ਸਿਰਫ ਦੋ ਹੀ ਰਹਿ ਗਏ ਹਨ। ਛੇ ਮੈਬਰ ਕੁਦਰਤੀ ਗੈਰ ਕੁਦਰਤੀ ਢੰਗ ਨਾਲ ਚੱਲ ਵਸੇ ਭਾਨ ਕੌਰ ਵਰਗੀਆਂ ਦਰਜਨਾਂ ਹੀ ਮਾਵਾਂ ਇਸ ਪਿੰਡ ਵਿੱਚ ਹਨ। ਜਿਨ•ਾਂ ਦੇ ਸਿਰ ਦੇ ਸਾਈ ਜਾਂ ਬੁਢੇਪੇ ਦੇ ਸਹਾਰੇ ਖੁਦਕਸੀ ਕਰ ਗਏ। ਅਤੇ ਪੰਜਾਬ ਨੂੰ ਕੈਲੋਫੌਰਨੀਆ ਬਣਾਉਣ ਦੀ ਗੱਲ ਕਰਨ ਵਾਲੀ ਮੌਜੂਦਾ ਸਰਕਾਰ ਵਲੋਂ ਕੀਤੀਆਂ ਜਾਦੀਆਂ ਖੁਸਹਾਲੀ ਦੀਆਂ ਗੱਲਾਂ ਦਾ ਅੰਦਾਜਾ ਬਲਾਕ ਅਣਦਾਣਾ ਤੇ ਲਹਿਰਾਗਾਗਾ ਵਿੱਚ ਹੋਈਆਂ ਖੁਦਕੁਸੀਆਂ ਤੋਂ ਲਾਇਆ ਜਾ ਸਕਦਾ ਹੈ। ਗੱਲ ਸੰਨ 1998 ਦੀ ਹੋਵੇਗੀ ਜਦੋ ਦਰਸਨ ਸਿੰਘ ਨੇ ਆਪਣੇ ਵਿਆਹ ਦੇ ਖਰਚ ਲਈ ਆੜਤੀਏ ਕੋਲੋ ਪੈਸੇ ਮੰਗੇ ਸਨ। ਪਰ ਜਵਾਬ ਮਿਲਣ ਤੇ ਬੇਇੱਜਤੀ ਹੁੰਦੀ ਵੇਖ ਕੇ ਖੁਦਕੁਸੀ ਕਰ ਗਿਆ। ਪਰਿਵਾਰ ਨੇ ਪੈਸਿਆਂ ਦਾ ਹੇਠ ਉੱਤਾ ਕਰਕੇ ਮੰਗੀ ਹੋਈ ਲੜਕੀ ਦਾ ਵਿਆਹ ਛੋਟੇ ਮੁੰਡੇ ਕਾਕੇ ਨਾਲ ਕਰ ਦਿੱਤਾ । ਪਰ ਨਰਮੇ ਦੀ ਫਸਲ ਨੂੰ ਪਈ ਸੁੰਡੀ ਕਾਰਨ ਕਰਜੇ ਦੀ ਪੰਡ ਹੋਰ ਵੀ ਭਾਰੀ ਹੋ ਗਈ । ਅਤੇ ਕਾਕਾ ਵੀ ਖੁਦਕਸੀ ਕਰ ਗਿਆ। ਤੀਜਾ ਪੁੱਤਰ ਨਛੱਤਰ ਸਿੰਘ ਇਨ•ਾਂ ਤੋ ਪਹਿਲਾਂ ਹੀ ਖੁਦਕਸੀ ਕਰ ਗਿਆ ਸੀ। ਇਸ ਪਿੰਡ ਦੇ ਮਹਿੰਦਰ ਸਿੰਘ ਦੇ ਪਰਵਾਰ ਦਾ ਨਾਮ ਸਿਵਿਆਂ ਦੀ ਰਾਖ ਤੋ ਬਜਾਏ ਕਿਤੇ ਵੀ ਨਜਰ ਨਹੀ ਆਉਦਾ ।
ਅਕਤੂਬਰ 2005 ਵਿੱਚ ਗੋਰਾ ਸਿੰਘ ਪੁੱਤਰ ਕ੍ਰਿਪਾਲ ਸਿੰਘ, ਪ੍ਰਕਾਸ ਸਿੰਘ ਪੁੱਤਰ ਸੀਤਾ ਸਿੰਘ ਜਹਿਰੀਲੀ ਦਵਾਈ ਪੀ ਗਿਆ। ਕਿਸਾਨ ਬਚਨ ਸਿੰਘ ਦੇ ਦੋ ਪੁੱਤਰ ਸੈਸੀ ਸਿੰਘ ਅਤੇ ਸੁਖਦੇਵ ਸਿੰਘ ਚੱਲ ਵਸੇ ਪਿੰਡ ਦੀ ਲਾਧਾ ਪੱਤੀ ਦੇ ਗੱਜਣ ਸਿੰਘ ਦੇ ਘਰ ਦੋ ਨੌਜਵਾਨ ਪੱਤਰ ਮਿਸਰਾ ਸਿੰਘ ਅਤੇ ਨੇਕ ਸਿੰਘ ਇਕੱਠੇ ਹੀ ਖੇਤ ਵਿੱਚ ਜੀਵਨ ਲੀਲਾ ਸਮਾਪਤ ਕਰ ਗਏ। 10 ਮਈ 2006 ਨੂੰ ਘਰੋ ਗਿਆ ਪਿੰਡ ਦਾ ਸਾਬਕਾ ਸਰਪੰਚ ਮੇਵਾ ਸਿੰਘ ਵਾਪਸ ਹੀ ਨਹੀ ਆਇਆ। ਕਿਸਨਾ ਸਿੰਘ ਪੁੱਤਰ ਬਚਨ ਸਿੰਘ, ਗੇਲਾ ਸਿੰਘ ਪੁੱਤਰ ਨਰੰਜਣ ਸਿੰਘ, ਗੁਰਦਿਆਲ ਸਿੰਘ ਪੁੱਤਰ ਰੌਣ ਸਿੰਘ, ਮੱਖਣ ਸਿੰਘ ਪੁੱਤਰ ਮਿਸਰਾ ਸਿੰਘ ਸਮੇਤ ਕਈ ਵਿਅਕਤੀ ਗਾਈਬ ਹੋ ਗਏ। ਜਿਹੜੇ ਵਾਪਸ ਹੀ ਨਹੀ ਆਏ। ਹਰ ਰੋਜ ਕਰਜਾ ਵਸੂਲ ਕਰਨ ਆਉਦੇ ਆੜਤੀ ਅਤੇ ਬੈਕਾਂ ਵਾਲੇ ਕਿਸਾਨਾਂ ਨੂੰ ਖੁਦਕੁਸੀਆਂ ਕਰਨ ਲਈ ਮਜਬੂਰ ਕਰਦੇ ਰਹਿੰਦੇ ਹਨ। ਬ੍ਰਿਸ ਭਾਨ ਬੁਜਰਕ ਨੇ ਕਿਹਾ ਕਿ ਸਬ ਡਵੀਜਨ ਮੂਨਕ ਦੇ ਪਿੰਡਾਂ ਅੰਦਰ 2000 ਤੋਂ ਲੈ ਕੇ ਸਾਲ 2009 ਤੱਕ ਬਲਾਕ ਅਣਦਾਣਾ ਦੇ ਤਕਰੀਬਨ 37 ਪਿੰਡਾਂ ਵਿੱਚ 195 ਖੇਤ ਮਜਦੂਰਾਂ ਤੇ ਕਿਸਾਨਾਂ ਵਲੋਂ ਖੁਦਕੁਸੀਆਂ ਕੀਤੇ ਜਾਣ ਦੀ ਸੂਚੀ ਜਾਰੀ ਕੀਤੀ ਹੈ। ਜਿਨ•ਾਂ ਨੂੰ ਦੋ ਲੱਖ ਰੁਪਏ ਦੇ ਚੈਕ ਸਹਾਇਤਾ ਵਜੋਂ ਦਿੱਤੇ ਗਏ ਹਨ। ਅਸਲ ਵਿੱਚ ਇਨ•ਾਂ ਪਿੰਡਾਂ ਅੰਦਰ 800 ਤੋਂ ਵੀ ਵੱਧ ਕਿਸਾਨ ਤੇ ਖੇਤ ਮਜਦੂਰ ਖੁਦਕੁਸੀਆਂ ਕਰ ਚੁੱਕੇ ਹਨ। ਬਲਾਕ ਅਣਦਾਣਾ ਦੇ ਪਿੰਡ ਅਣਦਾਣਾ ਵਿੱਚ ਹੀ ਸਭ ਤੋਂ ਵੱਧ 20 ਕਿਸਾਨਾਂ ਤੇ ਖੇਤ ਮਜਦੂਰਾਂ ਨੂੰ ਖੁਦਕੁਸੀ ਕਾਰਨ ਮਾਰੇ ਗਏ ਵਿਖਾਇਆ ਗਿਆ ਹੈ। ਇਸੇ ਤਰ•ਾਂ ਹੀ ਬੂਸੈਹਿਰਾ ਪਿੰਡ ਦੇ 11,ਭੂੰਦੜਭੈਣੀ ਦੇ 3,ਡੂਡੀਆਂ ਦੇ 11,ਹਮੀਰਗੜ ਦੇ 10,ਮਕੋਰੜ ਸਾਹਿਬ 4,ਰਾਜਲਹੇੜੀ 2,ਸੇਰਗੜ• 3,ਸੂਰਜਨ ਭੈਣੀ 2,ਬਿਸਨਪੁਰਾ ਖੋਖਰ 4,ਗਨੋਟਾ 3,ਘਮੂਰਘਾਟ 2,ਹਾਂਡਾ 6,ਹਰੀਗੜ ਗੇਹਲਾਂ 2,ਮਨਿਆਣਾ 8,ਫੂਲਦ 2,ਰਾਮਪੁਰ ਗੁੱਜਰਾਂ 8,ਸਲੇਮਗੜ 4,ਬਾਦਲਗੜ 2,ਬੰਗਾਂ 11,ਕੁੰਦਨੀ 2,ਚੱਠਾ ਗੋਬਿੰਦਪੁਰਾ 5,ਗੁਲਾਹੜੀ 2,ਹੋਤੀਪੁਰ 3,ਕਰੌਦਾ 6,ਮਹਾਂਸਿੰਘ ਵਾਲਾ 7,ਮੰਡਵੀ 4,ਨਵਾਗਾਉ 4,ਠਸਕਾ 2,ਬਾਹਮਣੀ ਵਾਲਾ 3,ਬੌਪੁਰ 7,ਭੂਲਣ 10,ਖਨੌਰੀ ਖੁਰਦ 3,ਚਾਂਦੂ 2,ਸਾਹਪੁਰ ਥੇੜੀ 3,ਬਨਾਰਸੀ ਵਿਖੇ ਸਿਰਫ਼ ਦੋ ਕਿਸਾਨ ਤੇ ਖੇਤ ਮਜਦੂਰਾਂ ਵਲੋਂ ਖੁਦਕੁਸੀ ਕੀਤੀ ਵਿਖਾਈ ਗਈ ਹੈ ਅਤੇ ਯੂਨੀਵਰਸਿਟੀਆਂ ਦੇ ਸਰਵੇ ਨੇ ਪੰਜਾਬ ਦੇ ਅਸਲੀ ਸੱਚ ਨੂੰ ਛੁਪਾਉਣ ਦੀ ਕੋਸਿਸ ਕੀਤੀ ਹੈ। ਉਨ•ਾਂ ਸਰਕਾਰ ਕੋਲੋਂ ਮੰਗ ਕੀਤੀ ਕਿ ਖੁਦਕੁਸੀਆਂ ਵਾਲੇ ਮਾਮਲੇ ਦੀ ਉਚ ਪੱਧਰੀ ਜਾਂਚ ਕਰਵਾਈ ਜਾਵੇ।