June 10, 2026 7:42 pm

ਜੰਮੂ-ਕਸ਼ਮੀਰ ’ਚ ਤਬਾਹੀ ਕੇਦਾਰਨਾਥ ਤ੍ਰਾਸਦੀ ਵਰਗੀ : ਉਮਰ ਅਬਦੁੱਲਾ

Page-1_12  ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਸੂਬੇ ‘ਚ ਆਏ ਭਿਆਨਕ ਹੜ੍ਹ ਦੀ ਤੁਲਨਾ ਪਿਛਲੇ ਸਾਲ ਦੀ ਕੇਦਾਰਨਾਥ ਤ੍ਰਾਸਦੀ ਨਾਲ ਕੀਤੀ ਹੈ ਅਤੇ ਨਾਲ ਹੀ ਉਮੀਦ ਜਤਾਈ ਕਿ ਉਨ੍ਹਾਂ ਦੀ ਸਰਕਾਰ ਮ੍ਰਿਤਕਾਂ ਦੀ ਗਿਣਤੀ ਉਸਦੇ ਮੁਕਾਬਲੇ ਘੱਟ ਰੱਖਣ ਅਤੇ ਬਚਾਅ ਮੁਹਿੰਮ ‘ਚ ਸਫਲ ਰਹੇਗੀ। ਉਮਰ ਨੇ ਕਿਹਾ ਕਿ ਕੇਂਦਰ ਨੇ ਰਾਸ਼ਟਰੀ ਸੰਕਟ ਮੁਕਤੀ ਫੰਡ ਤੋਂ 1,000 ਕਰੋੜ ਰੁਪਏ ਦੇ ਇਸਤੇਮਾਲ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਇਥੇ ਵੀ ਸਥਿਤੀ ਉਸ ਤਰ੍ਹਾਂ ਦੀ ਹੈ ਜਿਵੇਂ ਕੇਦਾਰਨਾਥ ਦੀ ਸੀ, ਉਥੇ ਵੀ ਬਾਰਸ਼ ਦੇ ਕਾਰਨ ਭਾਰੀ ਨੁਕਸਾਨ ਹੋਇਆ ਸੀ ਅਤੇ ਇਥੇ ਵੀ ਬਾਰਸ਼ ਕਾਰਨ ਨੁਕਸਾਨ ਹੋ ਰਿਹਾ ਹੈ।

Send this to a friend