June 11, 2026 3:42 am

ਬਾਮਨ ਦੁਆਦਸ਼ੀ ਦਾ ਤਿਓਹਾਰ ਏਕਤਾ ਤੇ ਅਖੰਡਤਾ ਦਾ ਪ੍ਰਤੀਕ : ਪ੍ਰਨੀਤ ਕੌਰ

Page-1_21 ਪਟਿਆਲਾ, 7 ਸਤੰਬਰ (ਅਜੇ ਗੋਇਲ)- ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਮਨ ਦੁਆਦਸ਼ੀ ਦਾ ਪਵਿੱਤਰ ਤਿਓਹਾਰ ਪਟਿਆਲਾ ਸ਼ਹਿਰ ਵਿਖੇ ਬੜੇ ਹੀ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਪਟਿਆਲਾ ਸ਼ਹਿਰੀ ਹਲਕੇ ਤੋਂ ਕਾਂਗਰਸ ਪਾਰਟੀ ਦੀ ਵਿਧਾਇਕ, ਕੈ. ਅਮਰਿੰਦਰ ਸਿੰਘ ਦੇ ਸਲਾਹਕਾਰ ਸ. ਭਰਤਇੰਦਰ ਸਿੰਘ ਚਾਹਲ ਅਤੇ ਉਨ੍ਹਾਂ ਦੇ ਸਪੁੱਤਰ ਬਿਕਰਮਇੰਦਰ ਸਿੰਘ ਚਾਹਲ ਨੇ ਮੁੱਖ ਮਹਿਮਾਨ ਦੇ ਤੌਰ ’ਤੇ ਵੱਖ-ਵੱਖ ਪ੍ਰੋਗਰਾਮਾਂ ਵਿਚ ਸ਼ਿਰਕਤ ਕੀਤੀ। ਉਨ੍ਹਾਂ ਨੇ ਦਰਸ਼ਨੀ ਗੇਟ, ਕਿਲ੍ਹਾ ਚੌਕ, ਭਾਂਡਿਆਂ ਵਾਲਾ ਬਾਜ਼ਾਰ, ਦਾਲ ਦਲੀਆ ਚੌਕ, ਪੁਰਾਣੀ ਅਨਾਜ ਮੰਡੀ ਨਾਭਾ ਗੇਟ, ਅਨਾਰਦਾਨਾ ਚੌਕ, ਜੋੜੀਆਂ ਭੱਠੀਆਂ ਚੌਕ ਅਤੇ ਅਰਨਾ ਬਰਨਾ ਚੌਕ ਵਿਖੇ ਲੱਗੀਆਂ ਹੋਈਆਂ ਵੱਖ-ਵੱਖ ਸਟੇਜਾਂ ’ਤੇ ਸ਼ਿਰਕਤ ਕੀਤੀ।

ਇਸ ਮੌਕੇ ਪ੍ਰਨੀਤ ਕੌਰ ਨੇ ਬੋਲਦਿਆਂ ਕਿਹਾ ਕਿ ਬਾਮਨ ਦੁਆਦਸ਼ੀ ਦਾ ਤਿਓਹਾਰ ਏਕਤਾ ਅਤੇ ਅਖੰਡਤਾ ਦਾ ਪ੍ਰਤੀਕ ਹੈ ਅਤੇ ਪੂਰੇ ਭਾਰਤ ਵਿਚ ਪਟਿਆਲਾ ਅਤੇ ਅੰਬਾਲਾ ਸ਼ਹਿਰ ਵਿਖੇ ਹੀ ਇਹ ਤਿਓਹਾਰ ਮਨਾਇਆ ਜਾਂਦਾ ਹੈ। ਪਟਿਆਲਾ ਸ਼ਹਿਰ ਦੇ ਲੋਕ ਬੜੇ ਹੀ ਭਾਗਾਂ ਵਾਲੇ ਹਨ ਕਿ ਉਨ੍ਹਾਂ ਨੂੰ ਅਜਿਹੇ ਪਵਿੱਤਰ ਅਤੇ ਧਾਰਮਿਕ ਤਿਓਹਾਰ ਮਨਾਉਣ ਦਾ ਮੌਕਾ ਮਿਲਦਾ ਹੈ, ਜਿਸ ਨਾਲ ਲੋਕਾਂ ਦੀ ਧਰਮ ਵਿਚ ਆਸਥਾ ਵੱਧਦੀ ਹੈ ਅਤੇ ਲੋਕਾਂ ਵਿਚ ਚੰਗੇ ਵਿਚਾਰਾਂ ਅਤੇ ਚੰਗੇ ਕੰਮਾਂ ਪ੍ਰਤੀ ਉਤਸ਼ਾਹ ਵੱਧਦਾ ਹੈ। ਇਸ ਮੌਕੇ ਪ੍ਰਨੀਤ ਕੌਰ ਨੇ ਵੱਖ-ਵੱਖ ਸਟੇਜਾਂ ’ਤੇ ਪਹੁੰਚੀਆਂ ਟਿੱਪਰੀ ਕਲੱਬਾਂ, ਝਾਕੀਆਂ ਨੂੰ ਮੋਮੈਂਟੋ ਦੇ ਕੇ ਵਿਸ਼ੇਸ਼ ਰੂਪ ਵਿਚ ਸਨਮਾਨਿਤ ਕੀਤਾ ਅਤੇ ਬਣੀਆਂ ਹੋਈਆਂ ਝਾਕੀਆਂ ਨੂੰ ਦੇਖ ਕੇ ਉਨ੍ਹਾਂ ਦੀ ਦਿਲੋਂ ਸ਼ਲਾਘਾ ਕੀਤੀ। ਇਸ ਮੌਕੇ ਵੱਖ-ਵੱਖ ਸਟੇਜਾਂ ਤੋਂ ਕਾਂਗਰਸੀ ਅਹੁਦੇਦਾਰਾਂ ਅਤੇ ਵਰਕਰਾਂ ਤੇ ਮੈਂਬਰਾਂ ਜਿਵੇਂ ਕਿ ਪ੍ਰੇਾਮ ਕਿਸ਼ਨ ਪੁਰੀ, ਕੇ. ਕੇ. ਸ਼ਰਮਾ, ਸੰਜੀਵ ਸ਼ਰਮਾ ਬਿੱਟੂ, ਕੇ. ਕੇ. ਮਲਹੋਤਰਾ, ਅਨਿਲ ਮੰਗਲਾ, ਮਹੇਸ਼ ਸ਼ਰਮਾ ਪਿੰਕੀ ਪੰਡਤ, ਵਿਨੋਦ ਅਰੋੜਾ ਕਾਲੂ, ਵਿਸ਼ਨੂੰ ਜੂਨੀਅਰ, ਅਸ਼ਵਨੀ ਕਪੂਰ ਮਿੱਕੀ, ਕਰਨ ਗੌੜ, ਸਚਿਨ ਸ਼ਰਮਾ, ਨੀਰਜ ਰਾਓ, ਹਰੀਸ਼ ਕਪੂਰ, ਅਤੁਲ ਜੋਸ਼ੀ, ਸੁਰਿੰਦਰ ਸ਼ਰਮਾ, ਰਾਜੇਸ਼ ਮੰਡੋਰਾ, ਸੋਨੂੰ ਸੰਗਰ, ਗੋਪੀ ਰੰਗੀਲਾ, ਸ਼ੇਰ ਖਾਨ, ਵਿਸ਼ਵਾਸ਼ ਸੈਣੀ ਕਾਲੂ, ਕਬੀਰ ਦਾਸ, ਕ੍ਰਿਸ਼ਨ ਚੰਦ ਬੁੱਧੂ, ਸੋਹਨ ਲਾਲ ਜਲੋਟਾ, ਮੁਨੀਸ਼ ਜਲੋਟਾ, ਬਿਕਰਮ ਚੌਹਾਨ, ਰਿੰਕੂ ਸੂਦ, ਜਸਵਿੰਦਰ ਜੁਲਕਾਂ, ਵੈਭਵ ਰਿਸ਼ੀ ਪਾਠਕ ਆਦਿ ਕਾਂਗਰਸੀ ਅਹੁਦੇਦਾਰਾਂ ਅਤੇ ਵਰਕਰਾਂ ਨੇ ਪਹੁੰਚੀਆਂ ਹੋਈਆਂ ਝਾਕੀਆਂ ਅਤੇ ਟਿੱਪਰੀ ਕਲੱਬਾਂ ਨੂੰ ਵਿਸ਼ੇਸ਼ ਮੋਮੈਂਟੋ ਅਤੇ ਗਿਫਟ ਆਦਿ ਦੇ ਕੇ ਸਨਮਾਨ ਕੀਤਾ ਅਤੇ ਮੌਕੇ ’ਤੇ ਇਹ ਸਾਰੇ ਮੈਂਬਰ ਵੱਖ-ਵੱਖ ਸਟੇਜਾਂ ’ਤੇ ਮੌਜੂਦ ਰਹੇ।

Send this to a friend