ਨਵੀਂ ਦਿੱਲੀ, 3 ਸਤੰਬਰ (ਪੀ. ਟੀ)- ਰਾਸ਼ਟਰਪਤੀ ਪ੍ਰਣਾਬ ਮੁਖਰਜੀ ਨੇ ਅੱਜ 8 ਭਾਰਤੀ ਸੰਗੀਤਕਾਰਾਂ ਦੇ ਸਨਮਾਨ ਵਿਚ ਡਾਕ ਟਿਕਟਾਂ ਜਾਰੀ ਕੀਤੀਆਂ। ਇਹ ਡਾਕ ਟਿਕਟਾਂ ਪੰਡਿਤ ਰਵੀਸ਼ੰਕਰ, ਪੰਡਿਤ ਭੀਮਸੈਨ ਜੋਸ਼ੀ, ਡੀ. ਕੇ. ਪਟੱਮਲ, ਪੰਡਿਤ ਮੱਲਿਕਾਰਜੁਨ ਮੰਸੂਰ, ਗੰਗੂਬਾਈ ਹੰਗਲ, ਪੰਡਿਤ ਕੁਮਾਰ ਗੰਧਰਵ, ਉਸਤਾਦ ਵਿਲਾਇਤ ਖਾਨ ਤੇ ਉਸਤਾਦ ਅਲੀ ਅਕਬਰ ਖਾਨ ਸਿਰਕੱਢ ਸਿਤਾਰਿਆਂ ਦੇ ਸਨਮਾਨ ਵਿਚ ਜਾਰੀ ਕੀਤੀਆਂ ਗਈਆਂ।