ਨਵੀਂ ਦਿੱਲੀ, 3 ਸਤੰਬਰ (ਪੀ. ਟੀ)- ਜਸਟਿਸ ਹੰਡਿਆਲਾ ਲਕਸ਼ਮੀਨਾਰਾਇਣਸਵਾਮੀ ਦੱਤੂ ਦੇਸ਼ ਦੇ ਅਗਲੇ ਮੁੱਖ ਜੱਜ ਹੋ ਸਕਦੇ ਹਨ। ਸਰਕਾਰੀ ਸੂਤਰਾਂ ਅਨੁਸਾਰ ਕੇਂਦਰ ਵਲੋਂ ਐੱਚ. ਐੱਲ. ਦੱਤੂ ਦੇ ਨਾਂਅ ਦੀ ਸਿਫਾਰਸ਼ ਕਰਨ ਵਾਲੀ ਫਾਈਲ ਰਾਸ਼ਟਰਪਤੀ ਪ੍ਰਣਾਬ ਮੁਖਰਜੀ ਕੋਲ ਪ੍ਰਵਾਨਗੀ ਲਈ ਭੇਜੀ ਗਈ ਹੈ। ਸੁਪਰੀਮ ਕੋਰਟ ਵਿਚ ਮੌਜੂਦਾ ਸਮੇਂ ਇਕ ਜੱਜ ਦੱਤੂ 27 ਸਤੰਬਰ ਨੂੰ ਸੇਵਾਮੁਕਤ ਹੋ ਰਹੇ ਭਾਰਤ ਦੇ ਮੁੱਖ ਜੱਜ ਆਰ. ਐੱਮ. ਲੋਧਾ ਦੀ ਥਾਂ ਅਹੁਦਾ ਸੰਭਾਲਣਗੇ। ਜੱਜ ਦੱਤੂ ਅਜਿਹੇ ਸਮੇਂ ਇਹ ਅਹੁਦਾ ਸੰਭਾਲਣਗੇ ਜਦੋਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਰਾਸ਼ਟਰੀ ਨਿਆਇਕ ਨਿਯੁਕਤੀ ਕਮਿਸ਼ਨ ਬਿੱਲ ਪੇਸ਼ ਕਰ ਚੁੱਕੀ ਹੈ।