ਗਾਜ਼ੀਆਬਾਦ, 3 ਸਤੰਬਰ (ਪੀ ਟੀ)- ਬਹੁਚਰਚਿਤ ਨਿਠਾਰੀ ਕਾਂਡ ਵਿਚ ਇਕ ਤਾਜ਼ੇ ਘਟਨਾਕ੍ਰਮ ਵਿਚ ਗਾਜ਼ੀਆਬਾਦ ਸੈਸ਼ਨ ਅਦਾਲਤ ਨੇ 14 ਸਾਲਾ ਰਿੰਪਾ ਹਲਦਰ ਦੇ ਕਤਲ ਦੇ ਸਬੰਧ ਵਿਚ ਸੁਰਿੰਦਰ ਕੋਲੀ ਖਿਲਾਫ ਮੌਤ ਦੇ ਵਾਰੰਟ ਜਾਰੀ ਕੀਤੇ ਹਨ। ਸੀ ਬੀ ਆਈ ਦੇ ਸੂਤਰਾਂ ਨੇ ਦਸਿਆ ਕਿ ਵਧੀਕ ਸੈਸ਼ਨ ਜ¤ਜ ਅਤੁਲ ਕੁਮਾਰ ਗੁਪਤਾ ਨੇ ਕੋਲੀ ਦੇ ਨਾਂਅ ਮੌਤ ਦੇ ਵਾਰੰਟ ਜਾਰੀ ਕੀਤੇ ਹਨ ਕਿ ਉਸ ਨੂੰ ਫਾਹੇ ਲਾ ਦਿ¤ਤਾ ਜਾਵੇ। ਮੌਤ ਦੇ ਵਾਰੰਟ ਉ¤ਤਰ ਪ੍ਰਦੇਸ਼ ਸਰਕਾਰ ਨੂੰ ਭੇਜ ਦਿ¤ਤੇ ਗਏ ਹਨ ਤਾਂ ਜੋ 42 ਸਾਲਾ ਕੋਲੀ ਨੂੰ ਫਾਹੇ ਲਾਉਣ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਜਾਣ। ਕੋਲੀ ਇਸ ਵੇਲੇ ਗਾਜ਼ੀਆਬਾਦ ਜੇਲ੍ਹ ਵਿਚ ਬੰਦ ਹੈ ਤੇ ਉਸ ਨੂੰ ਚਾਰ ਹੋਰ ਕੇਸਾਂ ਵਿਚ ਵੀ ਮੌਤ ਦੀ ਸਜ਼ਾ ਹੋਈ ਹੈ। ਸੂਤਰਾਂ ਨੇ ਦਸਿਆ ਕਿ ਅਦਾਲਤ ਨੇ ਕੋਲੀ ਨੂੰ ਫਾਹੇ ਲਾਉਣ ਲਈ 12 ਸਤੰਬਰ ਦੀ ਤਰੀਕ
ਨਿਰਧਾਰਿਤ ਕੀਤੀ ਹੈ ਪਰ ਯੂ ਪੀ ਪ੍ਰਸ਼ਾਸਨ ਨਾਲ ਗ¤ਲ ਕਰਕੇ ਇਸ ਵਿਚ ਤਬਦੀਲੀ ਵੀ ਕੀਤੀ ਜਾ ਸਕਦੀ ਹੈ।