June 6, 2026 4:51 am

ਅਧਿਆਪਕਾਂ ਤੇ ਬੱਚਿਆਂ ਨੂੰ ਪ੍ਰਧਾਨ ਮੰਤਰੀ ਦਾ ਜਬਰੀ ਭਾਸ਼ਣ ਸੁਣਾਉਣ ਵਾਲੇ ਹੁਕਮ ਖਿਲਾਫ ਡੀ. ਟੀ. ਐੱਫ. 4 ਸਤੰਬਰ ਨੂੰ ਅਰਥੀਆਂ ਸਾੜੇਗਾ

ਸ਼ਾਹਕੋਟ 2 ਸਤੰਬਰ (ਸੁਰਿੰਦਰ ਸਿੰਘ ਪਦਮ)- ਅਧਿਆਪਕ ਦਿਵਸ ਮੌਕੇ ਸਰਕਾਰੀ ਸਕੂਲਾਂ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਭਾਸ਼ਣ ਸੁਣਾਉਣ ਦੇ ਨਾਦਰਸ਼ਾਹੀ ਹੁਕਮਾਂ ਨੂੰ ਵਾਪਸ ਕਰਵਾਉਣ ਲਈ ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਨੇ 4 ਸਤੰਬਰ ਨੂੰ ਬਾਅਦ ਦੁਪਹਿਰ ਪੰਜਾਬ ਦੇ ਜ਼ਿਲ•ਾ ਹੈਡਕੁਅਟਰਾਂ ਤੇ ਸਰਕਾਰ ਦੀਆ ਅਰਥੀਆ ਸਾੜ•ਨ ਦਾ ਫੈਸਲਾ ਕੀਤਾ ਹੈ। ਡੀ.ਟੀ.ਐਫ ਪੰਜਾਬ ਦੇ ਪ੍ਰਧਾਨ ਭੁਪਿੰਦਰ ਸਿੰਘ ਵੜੈਚ,ਜਨਰਲ ਸਕੱਤਰ ਦਵਿੰਦਰ ਸਿੰਘ ਪੂੰਨੀਆ,ਵਿੱਤ ਸਕੱਤਰ ਅਮਰਜੀਤ ਸ਼ਾਸਤਰੀ ਅਤੇ ਸੂਬਾ ਕਮੇਟੀ ਮੈਂਬਰ ਬਲਰਾਜ ਜੋਸ਼ੀ,ਦਲਜੀਤ ਸਿੰਘ ਲੁਧਿਆਣਾ,ਗੁਰਮੀਤ ਸਿੰਘ ਕੋਟਲੀ ਅਤੇ ਪਰਮਜੀਤ ਸਿੰਘ ਬਠਿੰਡਾ ਨੇ ਇੱਥੇ ਜਾਰੀ ਕੀਤੇ ਇੱਕ ਪ੍ਰੈਸ ਬਿਆਨ ਰਾਹੀ ਕਿਹਾ ਕਿ ਸਰਕਾਰ ਨੇ ਪਹਿਲੀ ਵਾਰ ਅਜਿਹਾ ਹੁਕਮ ਜਾਰੀ ਕਰਕੇ ਅਧਿਆਪਕ ਦਿਵਸ ਦਾ ਸਿਆਸੀਕਰਨ ਕਰ ਦਿੱਤਾ ਹੈ। ਉਨ•ਾਂ ਕਿਹਾ ਕਿ ਸਰਕਾਰ ਨੇ ਅਜਿਹਾ ਹੁਕਮ ਜਾਰੀ ਕਰਕੇ ਅਧਿਆਪਕਾਂ ਕੋਲੋ

ਅਧਿਆਪਕ ਦਿਵਸ ਦੀ ਅਜ਼ਾਦੀ ਵੀ ਖੋਹ ਲਈ ਹੈ। ਉਨ•ਾਂ ਕਿਹਾ ਕਿ ਸਕੂਲ ਸਮੇਂ ਤੋਂ ਬਾਅਦ ਬੱਚਿਆ ਨੂੰ ਜਬਰੀ ਰੋਕ ਕੇ ਇਸ ਤਰ•ਾਂ ਦੇ ਭਾਸ਼ਣ ਸੁਣਾਉਣ ਲਈ ਮਜ਼ਬੂਰ ਕਰਨਾ ਕਿਸੇ ਵੀ ਪੱਖੋਂ ਜਾਇਜ਼ ਨਹੀ ਹੈ। ਉਨ•ਾਂ ਕਿਹਾ ਕਿ ਦੇਸ਼ ਦੀ ਸਰਕਾਰ ਜੋ ਲਗਾਤਾਰ ਸਿੱਖਿਆ ਦਾ ਵਪਾਰੀਕਰਨ ਕਰਕੇ ਬੱਚਿਆ ਕੋਲੋ ਸਿੱਖਿਆ ਦੀ ਦਾਤ ਖੋਹੀ ਜਾ ਰਹੀ ਹੈ, ਅਧਿਆਪਕ ਦਿਵਸ ਮੌਕੇ ਬੱਚਿਆ ਨੂੰ ਪ੍ਰਧਾਨ ਮੰਤਰੀ ਦਾ ਜਬਰੀ ਭਾਸ਼ਣ ਸੁਣਾਕੇ ਆਪਣੇ ਮੂਹੋ ਮੀਆ ਮਿਠੂ ਬਣਨ ਜਾ ਰਹੀ ਹੈ। ਸੂਬਾਈ ਅਧਿਆਪਕ ਆਗੂਆ ਨੇ ਕਿਹਾ ਕਿ ਉਹ ਸਰਕਾਰ ਜਿਸ ਨੇ ਅਧਿਆਪਕਾਂ ਕੋਲੋ ਅਧਿਆਪਕ ਦਾ ਨਾ ਖੋਹਕੇ ਉਨ•ਾਂ ਨੂੰ ਕਈ ਵਰਗਾ ‘ਚ ਵੰਡ ਦਿੱਤਾ ਹੈ ਅਤੇ ਹੁਣ ਅਧਿਆਪਕ ਦਿਵਸ ਦਾ ਹੱਕ ਵੀ ਅਧਿਆਪਕਾਂ ਕੋਲੋ ਖੋਹ ਲਿਆ ਹੈ। ਉਨ•ਾਂ ਕਿਹਾ ਕਿ ਪਹਿਲਾ ਹੀ ਵਿੱਦਿਅਕ ਸਹੂਲਤਾਂ ਦੀ ਕਮੀ ਵਾਲੇ ਸਕੂਲਾਂ ਵਿਚ ਮੋਦੀ ਦਾ ਭਾਸ਼ਣ ਸੁਣਾਉਣ ਲਈ ਕਿਸੇ ਵੀ ਢੰਗ ਨਾਲ ਢੁਕਵੇਂ ਪ੍ਰਬੰਧ ਨਹੀ ਕੀਤੇ ਜਾ ਸਕਦੇ। ਉਨ•ਾਂ ਕਿਹਾ ਕਿ ਅਧਿਆਪਕਾਂ ਤੇ ਬੱਚਿਆ ਨੂੰ ਆਉਣ ਵਾਲੀਆ ਸਮੱਸਿਆਵਾ ਨੂੰ ਦੇਖਦੇ ਹੋਏ ਅਤੇ ਅਧਿਆਪਕ ਦਿਵਸ ਦੀ ਸੁਤੰਤਰਤਾ ਨੂੰ ਕਾਇਮ ਰੱਖਣ ਦੇ ਮੰਤਵ ਨਾਲ ਹੀ ਉਨ•ਾਂ ਦੀ ਜਥੇਬੰਦੀ ਨੇ 4 ਸਤੰਬਰ ਨੂੰ ਸਰਕਾਰ ਦੀਆ ਅਰਥੀਆ ਸਾੜ•ਨ ਦਾ ਫੈਸਲਾ ਕੀਤਾ ਹੈ। ਉਨ•ਾਂ ਸਮੂਹ ਅਧਿਆਪਕ ਜਥੇਬੰਦੀਆ ਨੂੰ ਅਪੀਲ ਕੀਤੀ ਕਿ ਉਹ ਅਧਿਆਪਕ ਦਿਵਸ ਦੇ ਕੀਤੇ ਜਾ ਰਹੇ ਸਿਆਸੀਕਰਨ ਤੋਂ ਬਚਾਉਣ ਲਈ  ਜੋਰਦਾਰ ਸ਼ੰਘਰਸ਼ ਕਰਨ।

Send this to a friend