ਮੁਜ਼ੱਫ਼ਰਨਗਰ, 2 ਸਤੰਬਰ (ਪੀ. ਟੀ)- ਉੱਤਰ ਪ੍ਰਦੇਸ਼ ਦੇ ਮੁਜ਼ੱਫ਼ਰਨਗਰ ਜ਼ਿਲ੍ਹੇ ਦੇ ਮਿਰਜ਼ੇ ਟੀਲਾ ਪਿੰਡ ‘ਚ ਇੱਕ 16 ਸਾਲ ਦੀ ਨਾਬਾਲਗ ਲੜਕੀ ਦੇ ਨਾਲ ਪੰਜ ਲੋਕਾਂ ਨੇ ਕਥਿਤ ਰੂਪ ਤੋਂ ਸਮੂਹਿਕ ਜਬਰ ਜਨਾਹ ਕੀਤਾ। ਪੁਲਿਸ ਨੇ ਅੱਜ ਦੱਸਿਆ ਕਿ ਇਹ ਮਾਮਲਾ 25 ਅਗਸਤ ਨੂੰ ਹੋਈ ਇੱਕ ਜਬਰ ਜਨਾਹ ਦੀ ਘਟਨਾ ਦੇ ਬਦਲੇ ਦੀ ਕਾਰਵਾਈ ਲੱਗਦੀ ਹੈ। ਇਸ ਘਟਨਾ ’ਚ ਦੋਸ਼ੀ ਦੇ ਪਰਿਵਾਰ ਦੀ ਇੱਕ ਲੜਕੀ ਪੀੜਤਾ ਸੀ।