June 6, 2026 4:51 am

ਕੁਪਵਾੜਾ ਵਿੱਚ ਸੜਕ ਹਾਦਸੇ ’ਚ 3 ਫ਼ੌਜੀ ਜਵਾਨਾਂ ਦੀ ਮੌਤ

ਸ੍ਰੀਨਗਰ, 2 ਸਤੰਬਰ (ਪੀ. ਟੀ)- ਜੰਮੂ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ‘ਚ ਇੱਕ ਵਾਹਨ ਦੇ ਡੂੰਘੀ ਖੱਡ ‘ਚ ਡਿੱਗਣ ਕਾਰਨ ਇਸ ‘ਚ ਸਵਾਰ ਫ਼ੌਜ ਦੇ ਤਿੰਨ ਸੈਨਿਕਾਂ ਦੀ ਮੌਤ ਹੋ ਗਈ ਤੇ ਚਾਰ ਹੋਰ ਜ਼ਖ਼ਮੀ ਹੋ ਗਏ। ਅਧਿਕਾਰਕ ਸੂਤਰਾਂ ਨੇ ਦੱਸਿਆ ਕਿ 41 ਰਾਸ਼ਟਰੀ ਰਾਇਫਲਸ ਦਾ ਇੱਕ ਵਾਹਨ ਸੜਕ ਤੋਂ ਫਿਸਲ ਗਿਆ ਤੇ ਕੁਪਵਾੜਾ ਦੇ ਕਾਲਾਰੂਸ ‘ਚ ਇੱਕ ਡੂੰਘੀ ਖੱਡ ‘ਚ ਜਾ ਡਿੱਗਾ ਜਿਸ ਕਾਰਨ 3 ਫ਼ੌਜੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਤੇ 4 ਹੋਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਇੱਕ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ ਤੇ ਮ੍ਰਿਤਕਾਂ ਤੇ ਜ਼ਖ਼ਮੀ ਸੈਨਿਕਾਂ ਦੀ ਪਹਿਚਾਣ ਦੀ ਪੁਸ਼ਟੀ ਕੀਤੀ ਜਾ ਚੁੱਕੀ ਹੈ।

Send this to a friend