ਚੰਡੀਗੜ, 2 ਸਤੰਬਰ (ਨਾਗਪਾਲ)- ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਸਕੱਤਰ ਤਰੁਣ ਚੁਗ ਨੇ ਪ੍ਰੈ¤ਸ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਸ੍ਰੀ ਨਰਿੰਦਰ ਮੋਦੀ ਦੀ ਪ੍ਰਧਾਨਮੰਤਰੀ ਬਣਨ ਤੋ ਬਾਅਦ ਜਾਪਾਨ ਦੀ ਯਾਤਰਾ ਦੇਸ਼ ਦੇ ਕਿਸੇ ਵੀ ਪ੍ਰਧਾਨਮੰਤਰੀ ਵੱਲੋਂ ਕੀਤੀ ਗਈ ਸੱਭ ਤੋ ਸਫਲ ਯਾਤਰਾ ਹੈ। ਸ੍ਰੀ ਚੁਗ ਨੇ ਕਿਹਾ ਕਿ ਸ੍ਰੀ ਨਰਿੰਦਰ ਮੋਦੀ ਦੇ ਪ੍ਰਧਾਨਮੰਤਰੀ ਬਣਨ ਤੋ ਬਾਅਦ ਜਾਪਾਨ ਦੇ ਦੋਰੇ ਤੇ ਗਏ ਹਨ। ਜਿਥੇ ਜਾਪਾਨ ਦੇ ਪ੍ਰਧਾਨਮੰਤਰੀ ਸ਼ਿਏਨਜੂ ਏਬੇ ਨੇ ਪ੍ਰੋਟੋਕੋਲ ਤੋੜ ਕੇ ਸ੍ਰੀ ਨਰਿੰਦਰ ਮੋਦੀ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਅਤੇ ਸ੍ਰੀ ਮੋਦੀ ਜੀ ਦੇ ਨਾਲ ਸ਼ਿਖਰ ਦੀ ਵਾਰਤਾ ਤੋ ਬਾਅਦ ਭਾਰਤ ਵਿੱਚ 2.10 ਲੱਖ ਕਰੋੜ ਦੇ ਨਿਵੇਸ਼ ਦਾ ਵਾਦਾ ਕੀਤਾ। ਸ਼੍ਰੀ ਚੁਗ ਨੇ ਕਿਹਾ ਕਿ ਇਸ ਵਾਰਤਾ ਵਿੱਚ ਜਾਪਾਨ ਦੇ ਪ੍ਰਧਾਨਮੰਤਰੀ ਅਤੇ ਸ੍ਰੀ ਨਰਿੰਦਰ ਮੋਦੀ ਵਿੱਚ ਕਈ ਜ਼ਰੂਰੀ ਫੈਸਲੇ ਹੋਏ। ਜਿਨ੍ਹਾ ਦੇ ਤਹਤ ਜਾਪਾਨ ਭਾਰਤ ਨੁੰ ਤਕਨੀਕੀ ਅਤੇ ਆਰਥਿਕ ਮਦਦ ਕਰੇਗਾ ਜਿਸ ਨਾਲ ਭਾਰਤ ਦੇ ਨੋਜਵਾਨਾ ਨੁੰ
ਰੋਜਗਾਰ ਦੇ ਨਵੇ ਮੌਕੇ ਮਿਲਣਗੇ। ਜਾਪਾਨ ਗੰਗਾ ਮਾਂ ਦੀ ਸਫਾਈ ਦੇ ਲਈ ਚਲਾਏ ਗਏ ਅਭਿਆਨ ਨਮਾਨੀ ਗੰਗੇ ਵਿੱਚ ਪੂਰੀ ਮਦਦ ਕਰੇਗਾ ਜਿਸ ਨਾਲ ਗੰਗਾ ਮਾਂ ਨੁੰ ਦੂਸ਼ਿਤ ਹੋਣ ਤੋ ਬਚਾਇਆ ਜਾਵੇਗਾ। ਸ਼੍ਰੀ ਚੁਗ ਨੇ ਕਿਹਾ ਕਿ ਭਾਰਤ ਵਿੱਚ ਬੁਲੇਟ ਟ੍ਰੇਨ ਚਲਾਉਣ ਲਈ ਤਕਨੀਕੀ ਰੂਪ ਵਿੱਚ ਭਾਰਤ ਦੀ ਮਦਦ ਕਰੇਗਾ ਜਿਸਦੇ ਨਾਲ ਭਾਰਤ ਵਿੱਚ ਬੁਲੇਟ ਟ੍ਰੇਨ ਚਲਾਉਣ ਦਾ ਸੁਪਣਾ ਜਲਦੀ ਹੀ ਪੂਰਾ ਹੋਵੇਗਾ। ਸ੍ਰੀ ਚੁਗ ਨੇ ਕਿਹਾ ਕਿ ਪ੍ਰਧਾਨਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਟੋਕਿਓ ਵਿਖੇ ਜਾਪਾਨ ਚੈਂਬਰ ਆਫ ਕਾਮਰਸ ਵਿੱਚ ਭਾਸ਼ਨ ਵਿੱਚ ਜਾਪਾਨ ਦੇ ਓੁਧੋਗਪਤਿਆ ਨੁੰ ਸੰਬੋਧਿਤ ਕੀਤਾ ਅਤੇ ਉਹਨਾ ਨੁੰ ਵਿਸ਼ਵਾਸ਼ ਦਵਾਇਆ ਕਿ ਭਾਰਤ ਵਿੱਚ ਨਿਵੇਸ਼ ਕਰਨ ਨਾਲ ਉਹਨਾ ਨੁੰ ਕਿਸੇ ਤਰ੍ਹਾ ਦਾ ਕੋਈ ਨੁਕਸਾਨ ਨਹੀ ਹੋਵੇਗਾ।