ਸ੍ਰੀ ਅਨੰਦਪੁਰ ਸਾਹਿਬ, 2 ਸਤੰਬਰ (ਦਵਿੰਦਰਪਾਲ ਸਿੰਘ)- ਜਿਥੇ ਪਹਿਲਾਂ ਅਨੰਦਪੁਰ ਸਾਹਿਬ ਵਿਚ ਚੋਰੀ ਦੀਆਂ ਕਈ ਵਾਰਦਾਤਾਂ ਹੋ ਚੁੱਕੀਆਂ ਹਨ ਉਥੇ ਕੱਲ ਰਾਤ ਲੁੱਟ ਖੋਹ ਦੀ ਵਾਰਦਾਤ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਦਿਨੇਸ਼ ਕੁਮਾਰ ਪੁੱਤਰ ਸੰਸਾਰ ਚੰਦ ਨੇ ਦੱਸਿਆ ਕਿ ਉਹ ਕੱਲ ਸ਼ਾਮ ਆਪਣੇ ਮੋਟਰ ਸਾਈਕਲ ’ਤੇ ਆਪਣੀ ਘਰਵਾਲੀ ਨਾਲ ਅਨੰਦਪੁਰ ਸਾਹਿਬ ਤੋਂ ਰਾਏਪੁਰ ਮਟੌਰ ਜਾ ਰਿਹਾ ਸੀ ਕਿ ਦਸਗਰਾਈਂ ਪੁਲ ਦੇ ਕੋਲ ਸਾਨੂੰ ਦੋ ਅਣਪਛਾਤੇ ਡਿਸਕਵਰ ਮੋਟਰਸਾਈਕਲ ਸਵਾਰਾਂ ਨੇ ਰੋਕ ਲਿਆ ਤੇ ਮੇਰੀ ਘਰਵਾਲੀ ਦੀਆਂ ਵਾਲੀਆਂ ਖੋਹ ਲਈਆਂ। ਉਨ੍ਹਾਂ• ਦੱਸਿਆ ਕਿ ਇਸ ਸਬੰਧੀ ਅਨੰਦਪੁਰ ਸਾਹਿਬ ਦੀ ਪੁਲਿਸ ਨੂੰ ਜਾਣਕਾਰੀ ਦੇ ਦਿਤੀ ਗਈ ਹੈ। ਇਸ ਬਾਰੇ ਗੱਲ ਕਰਨ ’ਤੇ ਥਾਣਾ ਮੁਖੀ ਗੁਰਮੁਖ ਸਿੰਘ ਨੇ ਕਿਹਾ ਕਿ ਅਸੀਂ ਇਸ ਸਬੰਧੀ ਪੀ.ਸੀ.ਦੀ ਧਾਰਾ 382 ਤਹਿਤ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਅਰੰਭ ਦਿਤੀ ਹੈ। ਅਣਪਛਾਤੇ ਮੋਟਰਸਾਈਕਲ
ਸਵਾਰਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਚੌਕਸੀ ਵੀ ਵਧਾ ਦਿਤੀ ਗਈ ਹੈ।
ਇਸ ਤੋਂ ਸ਼ਇਲਾਵਾ ਕੁਝ ਦਿਨ ਪਹਿਲਾਂ ਹੀ ਸਥਾਨਕ ਅਕੈਡਮੀ ਰੋਡ ਉੱਤੇ ਵੀ ਦੋ ਮੋਟਰਸਾਇਕਲ ਸਵਾਰ ਲੁਟੇਰਿਆਂ ਨੇ ਵੀ ਨੌਜਵਾਨ ਦੀ ਲੁੱਟ ਖੋਹ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਉਸਦੀ ਕੁੱਟ ਮਾਰ ਕਰਕੇ ਫਰਾਰ ਹੋ ਗਏ, ਅਗਲੇ ਦਿਨ ਹੀ ਫਿਰ ਮੁਹੱਲਾ ਧਰੇਲਪੁਰਾ ’ਚ ਰਹਿੰਦੇ ਸਤਵਿੰਦਰ ਕੌਰ ਦੀ ਲੜਕੀ ਕਾਲਜ ਤੋਂ ਘਰ ਪਰਤ ਰਹੀ ਸੀ ਰਸਤੇ ’ਚ ਕੁਝ ਲੁਟੇਰਿਆਂ ਨੇ ਉਸਦਾ ਗਲਾ ਦਬਾ ਕੇ ਉਸਤੋਂ ਮੋਬਾਇਲ ਖੋਹ ਕੇ ਫਰਾਰ ਹੋ ਗਏ। ਜਿਨ•ਾਂ ਦਾ ਅਜੇ ਤੱਕ ਪਤਾ ਨਾ ਲੱਗ ਸਕਿਆ। ਕੁਝ ਦਿਨਾਂ ਤੋਂ ਹੋ ਰਹੀਆਂ ਅਜਿਹੀਆਂ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੇ ਅਨੰਦਪੁਰ ਸਾਹਿਬ ਦੇ ਲੋਕਾਂ ਵਿਚ ਸਹਿਮ ਦਾ ਮਾਹੌਲ ਪੈਦਾ ਕੀਤਾ ਹੋਇਆ ਹੈ, ਜਿਸ ਨਾਲ ਲੋਕਾਂ ਨੂੰ ਹੁਣ ਘਰੋਂ ਬਾਹਰ ਨਿਕਲਣ ਲਈ ਵੀ ਡਰ ਲਗਦਾ ਹੈ।