ਨਵੀਂ ਦਿੱਲੀ, 1 ਸਤੰਬਰ (ਪੀ. ਟੀ)- ਸੀਬੀਆਈ ਨੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵੀਰਭੱਦਰ ਸਿੰਘ ਦੇ ਖ਼ਿਲਾਫ਼ ਉਨ੍ਹਾਂ ਦੋਸ਼ਾਂ ਨੂੰ ਲੈ ਕੇ ਆਪਣੀ ਜਾਂਚ ਦੀ ਅੰਤਿਮ ਸਥਿਤੀ ਰਿਪੋਰਟ ਅੱਜ ਦਿੱਲੀ ਉੱਚ ਅਦਾਲਤ ‘ਚ ਦਾਖਲ ਕਰ ਦਿੱਤੀ ਕਿ ਮੁੱਖ ਮੰਤਰੀ ਦੇ ਤੌਰ ‘ਤੇ ਆਪਣੇ ਪਹਿਲੇ ਕਾਰਜਕਾਲ ਦੇ ਦੌਰਾਨ ਉਹ ਕਥਿਤ ਰੂਪ ਤੋਂ ਭ੍ਰਿਸ਼ਟਾਚਾਰ, ਕਾਲੇ ਧਨ ਨੂੰ ਸਫ਼ੈਦ ਕਰਨ ਤੇ ਜਾਅਲਸਾਜ਼ੀ ‘ਚ ਲਿਪਤ ਸਨ। ਮੁੱਖ ਜੱਜ ਜੀ. ਰੋਹਿਨੀ ਤੇ ਜੱਜ ਆਰ ਐੱਸ ਏਂਡਲਾ ਨੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨੂੰ ਨਿਰਦੇਸ਼ ਦਿੱਤਾ ਕਿ ਉਹ ਕੱਲ੍ਹ ਤੱਕ ਅਦਾਲਤ ‘ਚ ਆਪਣਾ ਹਲਫ਼ਨਾਮਾ ਦਰਜ ਕਰ ਦੇਣ। ਪੀਠ ਨੇ ਕਿਹਾ ਕਿ ਸੀਬੀਆਈ ਦੀ ਅੰਤਿਮ ਹਾਲਤ ਰਿਪੋਰਟ ਸੀਲਬੰਦ ਲਿਫ਼ਾਫ਼ੇ ‘ਚ ਦਾਖਲ ਕਰ ਦਿੱਤੀ ਗਈ ਹੈ ਤੇ ਇਸਨੂੰ ਰਿਕਾਰਡ ‘ਚ ਲੈ ਲਿਆ ਗਿਆ ਹੈ। ਪੀਠ ਨੇ ਕਿਹਾ ਕਿ ਉਹ ਇਸ ਮਾਮਲੇ ’ਚ ਦਲੀਲਾਂ 10 ਸਤੰਬਰ ਨੂੰ ਸੁਣੇਗੀ।