ਪਾਕਿਸਤਾਨ, 1 ਸਤੰਬਰ (ਪੀ. ਟੀ)- ਪਾਕਿਸਤਾਨ ’ਚ ਸਰਕਾਰ ਵਿਰੋਧੀ ਪ੍ਰਦਰਸ਼ਨਕਾਰੀ ਸਕੱਤਰੇਤ ਤੋਂ ਬਾਅਦ ਸਰਕਾਰੀ ਟੀ. ਵੀ. ਚੈਨਲ ਪੀ. ਟੀ. ਵੀ. ਦੇ ਦਫਤਰ ‘ਚ ਦਾਖਲ ਹੋ ਗਏ ਸਨ ਅਤੇ ਇਸ ਦੇ ਪ੍ਰਸਾਰਣ ‘ਤੇ ਰੋਕ ਲਗਾ ਦਿੱਤੀ ਸੀ। ਇਨ੍ਹਾਂ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਫੌਜ ਬੁਲਾਈ ਗਈ ਸੀ। ਪ੍ਰਦਰਸ਼ਨਕਾਰੀ ਗੇਟ ਤੋੜ ਕੇ ਚੈਨਲ ਦੇ ਦਫਤਰ ਅੰਦਰ ਦਾਖਲ ਹੋ ਗਏ ਅਤੇ ਇਸ ਦਾ ਪ੍ਰਸਾਰਣ ਬੰਦ ਕਰਵਾ ਦਿੱਤਾ ਸੀ।ਸੋਮਵਾਰ ਨੂੰ ਇੱਥੇ ਸੁਰੱਖਿਆ ਕਰਮਚਾਰੀਆਂ ਦੀ ਜ਼ਿਆਦਾ ਮੌਜੂਦਗੀ ਨਾ ਹੋਣ ਦਾ ਫਾਇਦਾ ਚੁੱਕ ਕੇ ਪ੍ਰਦਰਸ਼ਨਕਾਰੀਆਂ ਨੇ ਪ੍ਰਧਾਨ ਮੰਤਰੀ ਰਿਹਾਇਸ਼ ਵੱਲ ਕੂਚ ਕਰਨ ਦੀ ਕੋਸ਼ਿਸ਼ ਕੀਤੀ ਸੀ। ਸਕੱਤਰੇਤ ਦੇ ਸਾਹਮਣੇ ਪ੍ਰਦਰਸ਼ਨਕਾਰੀਆਂ ਅਤੇ ਪੁਲਸ ਦੀਆਂ ਝੜਪਾਂ ‘ਚ ਸ਼ਹਿਰ ਦੇ ਐੱਸ. ਐੱਸ. ਪੀ. ਅਸਮਤੁੱਲਾਹ ਜੁਨੇਜੋ ਜ਼ਖਮੀ ਹੋ ਗਏ। ਇਮਰਾਨ
ਖਾਨ ਨੇ ਕਿਹਾ ਕਿ ਪੀ. ਟੀ. ਵੀ. ਚ ਦਾਖਲ ਹੋਣ ਵਾਲੇ ਪ੍ਰਦਰਸ਼ਨਕਾਰੀ ਸਾਡੇ ਨਹੀਂ ਹਨ। ਇਸ ਪੂਰੇ ਮਾਮਲੇ ਸੰਬੰਧੀ ਪੁਲਸ ਇਮਰਾਨ ਖਾਨ ਅਤੇ ਕਾਦਰੀ ਖਿਲਾਫ ਐਫ. ਆਈ. ਆਰ. ਦਰਜ ਕਰੇਗੀ।