June 12, 2026 4:42 pm

ਤਾਰਾ ਸ਼ਾਹਦੇਵ ਨੂੰ ਮਿਲੇਗਾ ਇਨਸਾਫ

Page-1_22 ਰਾਂਚੀ, 1 ਸਤੰਬਰ (ਪੀ. ਟੀ)- ਕੇਂਦਰੀ ਸਮਾਜਕ ਨਿਆਂ ਤੇ ਅਧਿਕਾਰਿਤਾ ਮੰਤਰੀ ਥਾਵਰਚੰਦ ਗਹਿਲੋਤ ਨੇ ਸੋਮਵਾਰ ਨੂੰ ਕਿਹਾ ਕਿ ਰਾਸ਼ਟਰੀ ਪੱਧਰ ਦੀ ਨਿਸ਼ਾਨੇਬਾਜ਼ ਤਾਰਾ ਸ਼ਾਹਦੇਵ ਨੂੰ ਪੂਰਾ ਇਨਸਾਫ ਦਿਵਾਇਆ ਜਾਵੇਗਾ।ਗਹਿਲੋਤ ਨੇ ਇੱਥੇ ਇਕ ਪੱਤਰਕਾਰ ਸੰਮੇਲਨ ‘ਚ ਕਿਹਾ ਕਿ ਤਾਰਾ ਸ਼ਾਹਦੇਵ ਨੇ ਉਨ੍ਹਾਂ ਨਾਲ ਰਾਜਕੀ ਅਤਿਥੀ ਸ਼ਾਲਾ ‘ਚ ਸੋਮਵਾਰ ਨੂੰ ਮੁਲਾਕਾਤ ਕੀਤੀ ਅਤੇ ਆਪਣੇ ਨਾਲ ਹੋਈ ਜ਼ਿਆਦਤੀਆਂ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਉਸ ਦੇ ਪਤੀ ਰਣਜੀਤ ਕੋਹਲੀ ਉਰਫ ਰਕੀਬੁਲ ਹਸਨ ਨੇ ਉਸ ‘ਤੇ ਕਾਫੀ ਜ਼ੁਲਮ ਕੀਤੇ ਹਨ ਅਤੇ ਇਸ ਮਾਮਲੇ ‘ਚ ਤਾਰਾ ਨੂੰ ਪੂਰਾ ਇਨਸਾਫ ਦਿਵਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ‘ਚ ਉਨ੍ਹਾਂ ਨੇ ਸੋਮਵਾਰ ਸਵੇਰ ਨੂੰ ਹੀ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਗੱਲ ਕੀਤੀ ਹੈ ਕਿ ਅਗਲੇ ਦੋ ਦਿਨਾਂ ‘ਚ ਉਹ ਇਸ ਮਾਮਲੇ ਨੂੰ ਫਿਰ ਤੋਂ ਸਿੰਘ ਦੇ ਸਾਹਮਣੇ ਰੱਖਣਗੇ ਤਾਂ ਜੋ ਤਾਰਾ ਨੂੰ ਨਿਆਂ ਮਿਲ ਸਕੇ।

Send this to a friend