June 6, 2026 4:51 am

ਮੋਟਰ ਗੱਡੀਆਂ ਕਾਨੂੰਨ 1988 ਦੀ ਥਾਂ ਉਤੇ ਸੜਕੀ ਆਵਾਜਾਈ ਕਾਨੂੰਨ ਬਣੇਗਾ : ਗਡਕਰੀ

ਨਵੀਂ ਦਿੱਲੀ,  1 ਸਤੰਬਰ (ਪੀ. ਟੀ)- ਕੇਂਦਰੀ ਸੜਕੀ ਆਵਾਜਾਈ ਅਤੇ ਰਾਸ਼ਟਰੀ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਕਿਹਾ ਕਿ  ਸੰਸਦ ਦੇ ਸ਼ਰਦ ਰੁੱਤ ਦੇ ਇਜਲਾਸ ਵਿੱਚ ਇੱਕ ਨਵਾਂ ਸੜਕੀ ਆਵਾਜਾਈ ਕਾਨੂੰਨ ਪੇਸ਼ ਕੀਤਾ ਜਾਵੇਗਾ। ਜਿਹੜਾ ਕਿ ਸੜਕਾਂ ਦੇ ਖੇਤਰ ਨਾਲ ਜੁੜੇ ਕੌਮਾਂਤਰੀ ਕਾਨੂੰਨਾਂ ਦੇ ਬਰਾਬਰ ਹੋਵੇਗਾ। ਸੜਕ ਸੁਰੱਖਿਆ ਉਤੇ ਆਯੋਜਿਤ ਇੱਕ ਕਾਰਜਸ਼ਾਲਾ ਨੂੰ ਸੰਬੋਧਨ ਕਰਦਿਆਂ ਗਡਕਰੀ ਨੇ ਕਿਹਾ ਕਿ ਮੌਜੂਦਾ ਮੋਟਰ ਗੱਡੀਆਂ ਆਵਾਜਾਈ ਕਾਨੂੰਨ, 1988 ਹੁਣ ਆਪਣੀ ਪਛਾਣ ਖੋ ਚੁੱਕਿਆ ਹੈ ਤੇ ਤੇਜ਼ੀ ਨਾਲ ਬਦਲਦੇ ਆਵਾਜਾਈ ਮਾਹੋਲ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਕ ਵਧੀਆਂ ਨਿਯਮ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ। ਉਨਾਂ• ਨੇ ਕਿਹਾ ਕਿ ਪ੍ਰਸਤਾਵਿਤ ਕਾਨੂੰਨ ਦਾ ਖਾਕਾ ਆਪਣੇ ਅੰਤਿਮ ਪੜਾਅ ਵਿੱਚ ਪਹੁੰਚ ਚੁੱਕਾ ਹੈ। ਇਸ ਵਿੱਚ ਅਮਰੀਕਾ, ਕੈਨੇਡਾ, ਸਿੰਗਾਪੁਰ, ਜਾਪਾਨ, ਬ੍ਰਿਟੇਨ, ਜਰਮਨੀ ਵਰਗੇ ਵਿਕਸਿਤ ਦੇਸ਼ਾਂ ਵਿੱਚ ਅਪਣਾਏ ਜਾ ਰਹੇ

ਵਧੀਆ ਤਰੀਕਿਆਂ ਤੇ ਖ਼ਾਸ ਗੱਲਾਂ ਨੂੰ ਸ਼ਾਮਿਲ ਕੀਤਾ ਗਿਆ ਹੈ । ਸ਼੍ਰੀ ਗਡਕਾਰੀ ਨੇ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਹਰ ਸਾਲ ਸੜਕ ਦੁਰਘਟਨਾ ਵਿੱਚ 1.38 ਲੱਖ ਲੋਕਾਂ ਦੀ ਮੌਤ ਹੋ ਜਾਂਦੀ ਹੈ।

Send this to a friend