June 6, 2026 10:09 am

ਐਸ. ਸੀ. ਈ. ਆਰ. ਟੀ. ਦਾ 54ਵਾਂ ਸਥਾਪਨਾ ਦਿਵਸ ਮਨਾਇਆ ਗਿਆ

ਨਵੀਂ ਦਿੱਲੀ,  1 ਸਤੰਬਰ (ਪੀ. ਟੀ)- ਕੇਂਦਰੀ ਮਨੁੱਖੀ ਵਸੀਲਿਆ ਵਿਕਾਸ ਮੰਤਰੀ ਸ਼੍ਰੀਮਤੀ  ਸਮਰਿਤੀ ਜ਼ੂਬਿਨ ਇਰਾਨੀ ਨੇ ਅੱਜ ਨਵੀਂ ਦਿੱਲੀ ਵਿੱਚ  ਐਨ.ਸੀ.ਈ.ਆਰ.ਟੀ. ਦੇ 54ਵੇਂ ਸਥਾਪਨਾ ਦਿਵਸ ਨੂੰ ਸੰਬੋਧਨ ਕਰਦਿਆਂ ਵਿਦਿਆਰਥੀਆਂ ਨੂੰ ਘੱਟ ਰਹੇ ¦ਿਗ ਅਨੁਪਾਤ ਨੂੰ ਖਤਮ ਕਰਨ ਲਈ ਵਧਚੜ• ਕੇ ਹਿੱਸਾ ਲੈਣ ਲਈ ਕਿਹਾ । ਇਸ ਮੌਕੇ ‘ਤੇ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ਼੍ਰੀ ਮੇਨਕਾ ਸੰਜੇ ਗਾਂਧੀ ਵੀ ਮੌਜੂਦ ਸਨ। ਐਨ.ਸੀ.ਈ.ਆਰ.ਟੀ ਦਾ ਸਥਾਪਨਾ ਦਿਵਸ ਸੰਸਥਾਨ ਦੀਆਂ ਸਾਰੀਆਂ ਯੁਨਿਟਾਂ ਅਜਮੇਰ, ਭੁਬਨੇਸ਼ਵਰ, ਮੈਸੂਰ, ਭੋਪਾਲ ਅਤੇ ਸ਼ਿਲਾਂਗ ਵਿੱਚ ¦ਿਗ ਅਨੁਪਾਤ ਉਤੇ ਮਨਾਇਆ ਗਿਆ। ਇਸ ਮੌਕੇ ‘ਤੇ ਇੱਕ ਕੁਇੱਜ਼ ਮੁਕਾਬਲੇ, ਨੁਕੜ ਨਾਟਕ, ਪਤੰਗ ਮੁਕਾਬਲੇ, ਕਠਪੁੱਤਲੀ ਤਮਾਸੇ , ਗੀਤ ਅਤੇ ਸੰਗੀਤ ਮੁਕਾਬਲੇ ਕਰਵਾਏ ਗਏ। ਇਨਾਂ• ਮੁਕਾਬਲਿਆਂ ਵਿੱਚ 4ਹਜ਼ਾਰ ਤੋਂ ਵੱਧ ਵੱਖ ਵੱਖ ਸਕੂਲਾਂ, ਸਵੈ ਸੇਵੀ ਸੰਗਠਨਾ ਅਤੇ ਹੋਰ ਸੰਸਥਾਨਾਂ ਨੇ ਹਿੱਸਾ ਲਿਆ ।

Send this to a friend