June 12, 2026 12:35 pm

ਪੰਜਾਬ ਸਰਕਾਰ ਦਾ ਦਿਵਾਲਾ ਨਿਕਲ ਚੁੱਕਿਐ : ਭੱਠਲ

Page-1_13 ਜਲੰਧਰ, 31 ਅਗਸਤ (ਪੀ. ਟੀ)- ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਨੇ ਦੰਗਾ ਪੀੜਤਾਂ ਅਤੇ ਅੱਤਵਾਦ ਪੀੜਤਾਂ ਨੂੰ 4 ਮਹੀਨਿਆਂ ਤੋਂ ਪੈਨਸ਼ਨਾਂ ਨਾ ਮਿਲਣ ‘ਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਇਹ ਉਹ ਲੋਕ ਹਨ ਜਿਨ੍ਹਾਂ ਨੇ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਗਵਾਇਆ ਹੈ ਅਤੇ  ਆਪਣੇ ਘਰ, ਮਕਾਨ ਅਤੇ ਦੁਕਾਨਾਂ ਨੂੰ ਗਵਾਇਆ ਹੈ। ਸ਼੍ਰੀਮਤੀ ਭੱਠਲ ਨੇ ਕਿਹਾ ਹੈ ਕਿ ਜੋ ਸਰਕਾਰ ਮੁਸੀਬਤ ਦੇ ਮਾਰੇ ਲੋਕਾਂ ਦੀ ਪੈਨਸ਼ਨ ਨਹੀਂ ਦੇ ਸਕਦੀ ਉਸ ਸਰਕਾਰ ਨੂੰ ਬਣੇ ਰਹਿਣ ਦਾ ਕੋਈ ਹੱਕ ਨਹੀਂ ਹੈ।  ਸਾਬਕਾ  ਮੁੱਖ ਮੰਤਰੀ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਦਾ ਦਿਵਾਲਾ ਨਿਕਲ ਚੁੱਕਾ ਹੈ, ਵਿਕਾਸ ਦੀ ਗੱਲ ਤਾਂ ਦੂਰ, ਸਰਕਾਰ ਕੋਲ ਆਪਣੇ ਮੁਲਾਜ਼ਮਾਂ ਦੀਆਂ ਤਨਖਾਹਾਂ ਦੇਣ ਲਈ ਪੈਸਾ ਨਹੀਂ ਹੈ।

ਇਸ ਲਈ ਮਜਬੂਰ ਲੋਕਾਂ ਦੇ ਪੇਟ ‘ਤੇ ਠੋਕਰ ਮਾਰੀ ਜਾ ਰਹੀ ਹੈ। ਉਨ੍ਹਾਂ ਕਿਹਾ ਹੈ ਕਿ ਸਰਕਾਰ ਨੂੰ ਪਹਿਲ ਦੇ ਆਧਾਰ ‘ਤੇ ਪੈਨਸ਼ਨ ਰਿਲੀਜ਼ ਕਰਨੀ ਚਾਹੀਦੀ ਹੈ।

Send this to a friend