ਰਾਂਚੀ, 31 ਅਗਸਤ (ਪੀ. ਟੀ)-ਰਾਂਚੀ ਪੁਲਿਸ ਨੇ ਐਤਵਾਰ ਤਾਰਾ ਸ਼ਾਹਦੇਵ ਮਾਮਲੇ ‘ਚ ਕਾਰਵਾਈ ਕਰਦੇ ਹੋਏ ਰਣਜੀਤ ਕੋਹਲੀ ਉਰਫ਼ ਰਕੀਬੁਲ ਹਸਨ ਦੇ ਘਰ ‘ਤੇ ਛਾਪਾ ਮਾਰਿਆ। ਪੁਲਿਸ ਨੇ ਰਕੀਬੁਲ ਦੇ ਘਰੋਂ 15 ਮੋਬਾਈਲ ਫ਼ੋਨ, 36 ਸਿੰਮ ਕਾਰਡ, 4 ਪ੍ਰਿੰਟਰ, ਇਕ ਪੈੱਨ ਡਰਾਈਵ, 2 ਏਅਰ ਪ੍ਰੋਜੈਕਟਰ ਬਰਾਮਦ ਕੀਤੇ ਹਨ। ਰਕੀਬੁਲ ਦੇ ਘਰ ਤੋਂ ਤਾਰਾ ਸ਼ਾਹਦੇਵ ਦੇ ਵਿਆਹ ਦੇ ਦਸਤਾਵੇਜ਼ ਵੀ ਬਰਾਮਦ ਕੀਤੇ ਹਨ। ਰਕੀਬੁਲ ਦੇ ਘਰੋਂ ਇਹ ਸਮਾਨ ਮਿਲਣ ਤੋਂ ਬਾਅਦ ਉਸ ‘ਤੇ ਸ਼ਿਕੰਜਾ ਕਸਿਆ ਜਾਣ ਲੱਗਾ ਹੈ। ਸਮਝਿਆ ਜਾ ਰਿਹਾ ਹੈ ਕਿ ਰਕੀਬੁਲ ਏਜੰਟ ਦੇ ਤੌਰ ‘ਤੇ ਕੰਮ ਕਰ ਰਿਹਾ ਹੈ। ਇਸ ਮਾਮਲੇ ‘ਚ ਜੱਜਾਂ, ਪੁਲਿਸ ਤੇ ਨੇਤਾਵਾਂ ਨਾਲ ਰਕੀਬੁਲ ਦਾ ਸੰਪਰਕ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ। ਝਾਰਖੰਡ ਦੇ
ਮੁੱਖ ਮੰਤਰੀ ਹੇਮੰਤ ਸੋਰੇਨ ਕਹਿ ਚੁੱਕੇ ਹਨ ਕਿ ਸਰਕਾਰ ਇਸ ਮਾਮਲੇ ਦੀ ਸੀ.ਬੀ.ਆਈ. ਜਾਂਚ ਕਰਾਉਣ ਦੀ ਅਪੀਲ ਕਰੇਗੀ।