ਕਿਓਟੋ, 31 ਅਗਸਤ (ਪੀ. ਟੀ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਜਾਪਾਨ ਦੌਰੇ ਦੇ ਦੂਸਰੇ ਦਿਨ ਦੀ ਸ਼ੁਰੂਆਤ ਅੱਜ ਪ੍ਰਾਚੀਨ ਤੋਜੀ ਮੰਦਰ ਜਾ ਕੇ ਕੀਤੀ। ਮੋਦੀ ਨਾਲ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਅਬੇ ਵੀ ਸਨ। ਪ੍ਰਧਾਨ ਮੰਤਰੀ ਕਰੀਬ ਅੱਧੇ ਘੰਟੇ ਤੱਕ ਪ੍ਰਾਚੀਨ ਬੁੱਧ ਮੰਦਰ ‘ਚ ਰਹੇ। ਇਸ ਦੌਰਾਨ ਉਨ੍ਹਾਂ ਨੇ ਇਸ 8ਵੀਂ ਸਦੀ ਦੇ ਪੁਰਾਣੇ ਬੁੱਧ ਪਗੌੜਾ ਦੇ ਇਤਿਹਾਸ ਦੇ ਬਾਰੇ ‘ਚ ਜਾਣਕਾਰੀ ਲਈ। ਮੰਦਰ ਦੇ ਪ੍ਰਮੁੱਖ ਮੋਂਕ ਮੋਰੀ ਨੇ ਪ੍ਰਧਾਨ ਮੰਤਰੀ ਨੂੰ ਪੰਜ ਮੰਜਲਾਂ ਪਗੌੜਾ ਨੂੰ ਵੀ ਦੇਖਿਆ। ਲੱਕੜ ਨਾਲ ਬਣੇ ਇਹ ਪੰਜ ਮੰਜਲਾਂ ਪਗੌੜਾ 187 ਫੁੱਟ ਉੱਚਾ ਹੈ ਅਤੇ ਜਾਪਾਨ ‘ਚ ਲਕੜੀ ਦੀ ਇਹ ਸਭ ਤੋਂ ਉੱਚੀ ਇਮਾਰਤ ਹੈ। ਕਿਓਟੋ ਤੋਂ ਕਾਫੀ ਭਾਰਤੀ ਨਰਿੰਦਰ ਮੋਦੀ ਨੂੰ ਦੇਖਣ ਲਈ ਤੋਜੀ ਮੰਦਰ ਪਹੁੰਚੇ। ਅੱਜ ਸ਼ਾਮ ਨਰਿੰਦਰ ਮੋਦੀ ਟੋਕੀਓ ਲਈ ਰਵਾਨਾ ਹੋਣਗੇ।